ਲੁਧਿਆਣਾ : ਅੱਜ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਕਾਮਰੇਡ ਜਗਜੀਤ ਸਿੰਘ ਆਨੰਦ ਪੁਰਸਕਾਰ ਡਾ. ਨਰਿੰਦਰ ਸਿੰਘ ਕਪੂਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਭੇਟਾ ਕੀਤਾ ਗਿਆ। ਇਸ ਪੁਰਸਕਾਰ ਵਿਚ ਇੱਕੀ ਹਜ਼ਾਰ ਰੁਪਏ, ਦੋਸ਼ਾਲਾ, ਪੁਸਤਕਾਂ ਦਾ ਸੈ¤ਟ ਅਤੇ ਸ਼ੋਭਾ ਪੱਤਰ ਸ਼ਾਮਲ ਹੈ। ਇਸ ਸਮਾਗਮ ਦਾ ਪ੍ਰਧਾਨਗੀ ਭਾਸ਼ਨ ਦਿੰਦਿਆਂ ਉੱਘੇ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਜਗਜੀਤ ਸਿੰਘ ਆਨੰਦ ਦੇ ਨਾਂ ’ਤੇ ਦਿੱਤਾ ਜਾਣ ਵਾਲਾ ਵਾਰਤਕ ਪੁਰਸਕਾਰ ਨਰਿੰਦਰ ਸਿੰਘ ਕਪੂਰ ਨੂੰ ਮਿਲਣਾ ਸ਼ੁਭ ਸ਼ਗਨ ਹੈ। ਅਕਾਡਮੀ ਵੱਲੋਂ ਦਿੱਤੇ ਇਸ ਪੁਰਸਕਾਰ ਦੇ ਵਿਸ਼ੇਸ਼ ਅਰਥ ਹਨ। ਉਨ੍ਹਾਂ ਕਿਹਾ ਸਾਹਿਤਕ ਸ਼ਖ਼ਸੀਅਤਾਂ ਦੇ ਨਾਮ ’ਤੇ ਇਨਾਮ ਦੇਣੇ ਸਾਰਥਿਕ ਕਦਮ ਹਨ। ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦੇ ਨਾਲ ਡਾ. ਸੁਖਦੇਵ ਸਿੰਘ, ਸ. ਰੂਪ ਸਿੰਘ ਰੂਪਾ, ਸ. ਹਿਰਦੇਪਾਲ ਸਿੰਘ, ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਡਾ. ਅਨੂਪ ਸਿੰਘ, ਸ਼ਾਮਲ ਸਨ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਨੇ ਜੀ ਆਇਆਂ ਨੂੰ ਕਹਿੰਦਿਆਂ ਕਿਹਾ ਕਿ ਡਾ. ਨਰਿੰਦਰ ਸਿੰਘ ਕਪੂਰ ਪੰਜਾਬੀ ਵਾਰਤਕ ਸਾਹਿਤ ਦੇ ਸਰਵ ਪ੍ਰਵਾਨਤ ਲੇਖਕ ਹਨ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਦੇਸ ਵਿਦੇਸ਼ ਵਿਚ ਡਾ. ਨਰਿੰਦਰ ਸਿੰਘ ਕਪੂਰ ਦੀ ਵਾਰਤਕ ਸਭ ਤੋਂ ਵੱਧ ਪੜ੍ਹੀ ਜਾਂਦੀ ਹੈ। ਅਕਾਡਮੀ ਦੇ ਜਨਰਲ ਸਕੱਤਰ ਡਾ. ਅਨੂਪ ਸਿੰਘ ਨੇ ਕਿਹਾ ਕਿ ਜਗਜੀਤ ਸਿੰਘ ਆਨੰਦ ਦੇ ਨਾਂ ’ਤੇ ਸਥਾਪਿਤ ਸਨਮਾਨ ਨੂੰ ਉੱਘੇ ਵਾਰਤਕਾਰ ਡਾ. ਨਰਿੰਦਰ ਸਿੰਘ ਕਪੂਰ ਨੂੰ ਦੇ ਕੇ ਅਕਾਡਮੀ ਆਪ ਸਨਮਾਨਤ ਹੋਈ ਮਹਿਸੂਸ ਕਰਦੀ ਹੈ। ਡਾ. ਨਰਿੰਦਰ ਸਿੰਘ ਕਪੂਰ ਬਾਰੇ ਸ਼ੋਭਾ ਪੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪੇਸ਼ ਕੀਤਾ। ਇਸ ਮੌਕੇ ਬੋਲਦਿਆਂ ਡਾ. ਨਰਿੰਦਰ ਸਿੰਘ ਕਪੂਰ ਨੇ ਕਿਹਾ ਕਿ ਮੈਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਛਾਪਿਆ ਪ੍ਰੋ. ਕ੍ਰਿਸ਼ਨ ਸਿੰਘ ਦਾ ¦ਮਾ ਲੇਖ ‘ਯਥਾਰਥਵਾਦ’ ਪੜ੍ਹ ਕੇ ਪੰਜਾਬੀ ਭਾਸ਼ਾ ਨਾਲ ਜੁੜਿਆ ਸੀ ਅਤੇ ਉਸੇ ਅਕਾਡਮੀ ਨੇ ਮੈਨੂੰ ਸਨਮਾਨਤ ਕੀਤਾ ਹੈ, ਇਹ ਮੇਰੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਜਿਸ ਸਮੇਂ ਮੈਂ ਵਾਰਤਕ ਪੜ੍ਹਾਉਣ ਦਾ ਔਖਾ ਕੰਮ ਚੁਣਿਆ ਉਸ ਸਮੇਂ ਨਾ ਕੋਈ ਵਾਰਤਕ ਪੜ੍ਹਨਾ ਚਾਹੁੰਦਾ ਸੀ ਤੇ ਨਾ ਪੜ੍ਹਾਉਣਾ। ਉਨ੍ਹਾਂ ਕਿਹਾ ਕਿ ਮੈਂ ਅਣਛੂਹੇ ਅਤੇ ਨਵੇਂ ਨਿਵੇਕਲੇ ਵਿਸ਼ਿਆਂ ’ਤੇ ਲਿਖਿਆ ਹੈ। ਉਨ੍ਹਾਂ ਦੱਸਿਆ ਪ੍ਰੋ. ਕਿਸ਼ਨ ਸਿੰਘ ਤੋਂ ਇਲਾਵਾ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਪ੍ਰਭਾਵ ਕਬੂਲਿਆ। ਉਨ੍ਹਾਂ ਜਗਜੀਤ ਸਿੰਘ ਆਨੰਦ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ।
ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਨਵੀਆਂ ਪ੍ਰਕਾਸ਼ਿਤ ਦੋ ਪੁਸਤਕਾਂ ‘ਸੁਖਮਨੀ’ (ਪ੍ਰੋ. ਰਾਮ ਸਿੰਘ) ਅਤੇ ‘ਨੈਣ ਨਾ ਰਹਿੰਦੇ ਤੱਕਣੋ’ (ਪ੍ਰੋ. ਸਈਅਦ ਭੁੱਟਾ) ਲੋਕ ਅਰਪਣ ਕੀਤੀਆਂ ਗਈਆਂ। ਇਸ ਮੌਕੇ ਅਕਾਡਮੀ ਵੱਲੋਂ ਡਾ. ਵਰਿਆਮ ਸਿੰਘ ਸੰਧੂ, ਸ. ਹਕੀਕਤ ਸਿੰਘ ਮਾਂਗਟ, ਸ. ਰੂਪ ਸਿੰਘ ਰੂਪਾ ਅਤੇ ਸ. ਹਿਰਦੇਪਾਲ ਸਿੰਘ ਨੂੰ ਦੋਸ਼ਾਲੇ, ਪੁਸਤਕਾਂ ਦੇ ਸੈ¤ਟ ਅਤੇ ਗੁਲਦਸਤੇ ਦੇ ਕੇ ਸਨਮਾਨਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸੁਰਜੀਤ ਸਿੰਘ, ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਸ੍ਰੀ ਸੁਰਿੰਦਰ ਰਾਮਪੁਰੀ, ਡਾ. ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਪ੍ਰਿੰ. ਪ੍ਰੇਮ ਸਿੰਘ ਬਜਾਜ, ਸੀ. ਮਾਰਕੰਡਾ, ਡਾ. ਸੁਦਰਸ਼ਨ ਗਾਸੋ, ਤਰਸੇਮ ਬਰਨਾਲਾ, ਸਹਿਜਪ੍ਰੀਤ ਸਿੰਘ ਮਾਂਗਟ, ਪ੍ਰੀਤਮ ਸਿੰਘ ਭਰੋਵਾਲ, ਹਰਦੇਵ ਸਿੰਘ ਗਰੇਵਾਲ, ਜਨਮੇਜਾ ਸਿੰਘ ਜੌਹਲ, ਭੁਪਿੰਦਰ ਸਿੰਘ ਸੰਧੂ, ਬੀਬਾ ਬਲਵੰਤ, ਡਾ. ਭਗਵੰਤ ਸਿੰਘ, ਡਾ. ਸ. ਸ. ਦੁਸਾਂਝ, ਇਕਬਾਲ ਮਾਹਲ, ਪ੍ਰੋ. ਰਵਿੰਦਰ ਭੱਠਲ, ਜਸਵੰਤ ਜ਼ਫ਼ਰ, ਸੂਫ਼ੀ ਅਮਰਜੀਤ, ਭਗਵਾਨ ਢਿੱਲੋਂ, ਦਲਵੀਰ ਲੁਧਿਆਣਵੀ, ਜਸਜੀਤ ਸਿੰਘ ਨੱਤ, ਗੁੂਰਿੰਦਰਜੀਤ ਸਿੰਘ ਨੱਤ, ਡਾ. ਸਰੂਪ ਸਿੰਘ ਅਲੱਗ, ਗੁਰਦੇਵ ਸਿੰਘ ਘਣਗਸ, ਕਰਮਜੀਤ ਸਿੰਘ ਔਜਲਾ, ਰਘਬੀਰ ਸਿੰਘ ਸੰਧੂ, ਰਵੀ ਦੀਪ, ਮਹਿਮਾ ਸਿੰਘ ਤੂਰ, ਇੰਦਰਜੀਪਾਲ ਕੌਰ, ਕੁਲਵਿੰਦਰ ਕੌਰ ਮਿਨਹਾਸ, ਡਾ. ਰਣਜੀਤ ਕੌਰ ਕਪੂਰ, ਪੁਨੀਤਪਾਲ ਸਿੰਘ, ਅਮਰਜੀਤ ਸਿੰਘ ਬਾਜਵਾ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਰ ਸਨ।