ਲੁਧਿਆਣਾ – ਇੰਡੀਅਨ ਆਟੋ ਮੋਬਾਇਲ ਡੀਲਰਸ ਐਸੋਸੀਏਸ਼ਨ ਦੇ ਮੈਂਬਰਾ ਦਾ ਵਫਦ ਪ੍ਰਧਾਨ ਪੁਨੀਤ ਗੁਪਤਾ ਦੀ ਅਗਵਾਈ ਵਿੱਚ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਮਿਲਿਆ ਅਤੇ ਲੁਧਿਆਣਾ ਆਟੋ ਰਿਕਸ਼ਾ ਐਸੋਸੀਏਸ਼ਨ ਦੇ ਮੈਬਰ ਰਾਕੇਸ਼ ਸ਼ਰਮਾ ਤੇ ਹੋਏ ਹਮਲੇ ਤੇ ਸੰਬੰਧ ਵਿੱਚ ਇੰਡੀਅਨ ਆਟੋ ਮੋਬਾਇਲ ਡੀਲਰਸ ਐਸੋਸੀਏਸ਼ਨ ਤੇ ਮੈਬਰਾ ਨੂੰ ਬਦਨਾਮ ਕਰਨ ਦੀ ਸਾਜਿਸ਼ ਕਰਨ ਵਾਲੇ, ਝੂਠੇ ਅਤੇ ਬਿਨਾਂ ਤੱਥਾ ਦੀ ਜਾਂਚ ਕੀਤੇ ਸਮਾਚਾਰ ਪ੍ਰਕਾਸ਼ਿਤ ਕਰਨ ਵਾਲਿਆ ਅਤੇ ਮਾਮਲੇ ਦੀ ਜਾਂਚ ਕਰਕੇ ਦੋਸੀਆ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ । ਐਸੋਸੀਏਸ਼ਨ ਦੇ ਪ੍ਰੈਸੀਡੈਟ ਪੁਨੀਤ ਗੁਪਤਾ ਦੇ ਮੁਤਾਬਿਕ ਐਸੋਸੀਏਸ਼ਨ ਦੇ ਮੈਂਬਰ ਪਿਛਲੇ ਕਈ ਸਾਲਾ ਤੋ ਵਾਹਨਾ ਦੀ ਡੀਲਰਸ਼ਿਪ ਲੈ ਕੇ ਸਾਤੀਪੂਰਨ ਬਿਜਨਸ ਚਲਾ ਰਹੇ ਹਨ। ਮਿਤੀ 2.3.2016 ਨੂੰ ਜਦੋ ਐਸੋਸੀਏਸ਼ਨ ਦੇ ਮੈਬਰਾ ਨੇ ਇੱਕ ਹਿੰਦੀ ਦੈਨਿਕ ਅਖਬਾਰ ਪੜਿਆ ਤਾ ਪਤਾ ਚੱਲਿਆ ਕਿ ਕੁੱਝ ਲੋਕਾ ਨੇ ਸਾਜਿਸ਼ ਦੇ ਤਹਿਤ ਐਸੋਸੀਏਸ਼ਨ ਦੇ ਮੈਬਰਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਖਬਾਰ ਦੇ ਇਹ ਸ਼ੀਰਸ਼ਕ ‘ਆਟੋ ਰਿਕਸ਼ਾ ਐਸੋ: ਦੇ ਮੈਬਰਾ ਤੇ ਜਾਨਲੇਵਾ ਹਮਲੇ ਦੇ ਤਹਿਤ ਝੂਠੀ ਬੇ-ਬੁਨਿਆਦ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ। ਖਬਰ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਕਤ ਰਾਕੇਸ਼ ਸ਼ਰਮਾ ਤੇ ਜੋ ਹਮਲਾ ਹੋਇਆ ਹੈ , ਉਸ ਦੇ ਪਿੱਛੇ ਐਸੋਸੀਏਸ਼ਨ ਦੇ ਮੈਂਬਰਾ ਦਾ ਹੱਥ ਹੈ। ਇਹ ਖਬਰ ਜਾਣ ਬੂਝ ਕੇ ਇਸ ਮੰਸ਼ਾ ਤੇ ਪ੍ਰਕਾਸ਼ਿਤ ਕੀਤੀ ਗਈ ਜਿਸ ਤੋ ਐਸੋਸੀਏਸ਼ਨ ਦੇ ਮੈਬਰ ਬਦਨਾਮ ਹੋਣ ਅਤੇ ਜੋ ਕੇਸ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪੈਡਿੰਗ ਚਲ ਰਿਹਾ ਹੈ, ਉਸ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਇਹ ਖਬਰ ਜਾਣ ਬੁੱਝ ਕੇ ਬਿਨਾਂ ਤੱਥਾ ਦੀ ਜਾਂਚ ਕੀਤੇ ਪ੍ਰਕਾਸ਼ਿਤ ਕੀਤੀ ਗਈ ਹੈ। ਜਦੋ ਕਿ ਅਸਲ ਸੱਚਾਈ ਇਹ ਹੈ ਕਿ ਐਸੋਸੀਏਸ਼ਨ ਦੇ ਮੈਬਰਾ ਦਾ ਇਸ ਮਾਮਲੇ ਵਿੱਚ ਕੋਈ ਲੈਣਾ ਦੇਣਾ ਨਹੀ ਹੈ। ਉਕਤ ਸਮਾਚਾਰ ਵਿੱਚ ਕਈ ਹੋਰ ਝੂਠੇ ਅਤੇ ਬੇ – ਬੁਨਿਆਦ ਤੱਥਾ ਨੂੰ ਜੋੜ ਕੇ ਐਸੋਸੀਏਸ਼ਨ ਦੇ ਮੈਬਰਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਐਸੋਸੀਏਸ਼ਨ ਦੇ ਮੈਬਰਾ ਦਾ ਪੁਲਿਸ ਕਮਿਸ਼ਨਰ ਸਾਹਿਬ ਤੋ ਬੇਨਤੀ ਇਹ ਹੈ ਕਿ ਉਕਤ ਰਾਕੇਸ਼ ਕੁਮਾਰ ਤੇ ਹੋਏ ਹਮਲੇ ਦੀ ਜਾਂਚ ਕਿਸੇ ਉੱਚ ਅਧਿਕਾਰੀ ਤੇ ਕਰਵਾ ਕੇ ਸੱਚਾਈ ਨੂੰ ਸਾਹਮਣੇ ਲਿਆਇਆ ਜਾਵੇ ਅਤੇ ਇੰਡੀਅਨ ਆਟੋ ਮੋਬਾਇਲ ਡੀਲਰਸ ਐਸੋਸੀਏਸ਼ਨ ਦੇ ਮੈਬਰਾ ਨੂੰ ਬਦਨਾਮ ਕਰਨ ਵਾਲੇ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਕਾਰਵਾਈ ਨੂੰ ਪ੍ਰਪਾਵਿਤ ਕਰਲ ਦੀ ਮੰਸ਼ਾ ਤੋ ਝੂਠੀ ਅਤੇ ਬੇ-ਬੁਨਿਆਦ ਖਬਰ ਪ੍ਰਕਾਸ਼ਿਤ ਕਰਨ ਵਾਲੀ ਅਖਬਾਰ ਅਤੇ ਸੰਬੰਧਿਤ ਰਿਪੋਟਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੋਕੇ ਤੇ ਐਸੋਸੀਏਸ਼ਨ ਦੇ ਪ੍ਰਧਾਨ ਪੁਨੀਤ ਗੁਪਤਾ , ਜਨਰਲ ਸੈਕਰੇਟਰੀ ਪਰਵਜੀਤ ਸਿੰਘ , ਸਤਨਾਮ ਸਿੰਘ ਬੱਗਾ, ਸੰਜੀਵ ਮਿੱਤਲ, ਇੰਦਰਪਾਲ ਸਿੰਘ, ਸਵਰਨਜੀਤ ਸਿੰਘ, ਹਰਮੀਤ ਸਿੰਘ ਆਦਿ ਵਿਸ਼ੇਸ਼ ਰੂਪ ਵਿੱਚ ਹਾਜ਼ਰ ਸਨ।
ਇੰਡੀਅਨ ਆਟੋ ਮੋਬਾਇਲ ਡੀਲਰਸ ਐਸੋਸੀਏਸ਼ਨ ਦੇ ਮੈਂਬਰਾ ਦਾ ਵਫਦ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਮਿਲਿਆ
This entry was posted in ਪੰਜਾਬ.