ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੀ 50ਵੀਂ ਸਾਲਾਨਾ ਅਥਲੈਟਿਕ ਮੀਟ ਅੱਜ ਧੂਮ ਧੜੱਕੇ ਨਾਲ ਸ਼ੁਰੂ ਹੋਈ। ਵਿਦਿਆਰਥੀ ਭਲਾਈ ਡਾਇਰੈਕਟੋਰੇਟ ਵੱਲੋਂ ਯੂਨੀਵਰਸਿਟੀ ਅਥਲੈਟਿਕ ਟਰੈਕ ਤੇ ਕਰਵਾਈ ਜਾ ਰਹੀ ਇਸ ਦੋ ਰੋਜ਼ਾ ਅਥਲੈਟਿਕ ਮੀਟ ਦਾ ਉਦਘਾਟਨ ਕਰਦਿਆਂ ਡਾ. ਬਲਦੇਵ ਸਿੰਘ ਢਿੱਲੋਂ, ਵਾਈਸ ਚਾਂਸਲਰ ਪੀ ਏ ਯੂ ਨੇ ਕਿਹਾ ਕਿ ਅਕਾਦਮਿਕ ਖੇਤਰ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਪੋਰਟਸ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਵੀ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਸਪੋਰਟਸ ਵਿੱਚ ਹਿੱਸਾ ਲੈਣ ਨਾਲ ਜਿੱਥੇ ਸਾਡੀ ਸਿਹਤ ਕਾਇਮ ਰਹਿੰਦੀ ਹੈ ਉਥੇ ਸਾਡੀ ਸਖਸ਼ੀਅਤ ਵੀ ਨਿਖਰਦੀ ਹੈ। ਉਹਨਾਂ ਕਿਹਾ ਕਿ ਹਾਰ ਅਤੇ ਜਿੱਤ ਜ਼ਿੰਦਗੀ ਦੇ ਨਾਲ ਨਾਲ ਹੀ ਚਲਦੇ ਹਨ ਜੋ ਸਾਨੂੰ ਜ਼ਿੰਦਗੀ ਜਿਊਣ ਦੀ ਕਲਾ ਸਿਖਾਉਂਦੇ ਹਨ। ਉਹਨਾਂ ਨੇ ਇਸ ਮੌਕੇ 15ਵੀਂ ਸਰਵ ਭਾਰਤੀ ਅੰਤਰ ਐਗਰੀਕਲਚਰਲ ਯੂਨੀਵਰਸਿਟੀ ਗੇਮਜ ਅਤੇ ਸਪੋਰਟਸ ਮੀਟ 2015-16 ਵਿਚ ਜੇਤੂ ਰਹੇ ਖਿਡਾਰੀਆਂ ਨੂੰ ਵਧਾਈ ਵੀ ਦਿੱਤੀ।
ਇਸ ਮੌਕੇ ਡਾ: ਰਵਿੰਦਰ ਕੌਰ ਧਾਲੀਵਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਵਿਦਿਆਰਥੀਆਂ, ਸਮੂਹ ਸਟਾਫ ਅਤੇ ਹਾਜ਼ਰ ਪਤਵੰਤਿਆਂ ਨੂੰ ਜੀ ਆਇਆਂ ਨੂੰ ਕਿਹਾ। ਉਹਨਾਂ ਨੇ ਵਿਦਿਆਰਥੀਆਂ ਨੂੰ ਇਸ ਅਥਲੈਟਿਕ ਮੀਟ ਵਿੱਚ ਇੱਕ ਚੰਗੇ ਸਪੋਰਟਸਮੈਨ ਦੀ ਤਰ੍ਹਾਂ ਸ਼ਿਰਕਤ ਕਰਨ ਲਈ ਪ੍ਰੇਰਿਆ।
ਇਸ ਅਥਲੈਟਿਕ ਮੀਟ ਵਿੱਚ ਯੂਨੀਵਰਸਿਟੀ ਦੇ ਚਾਰੇ ਕਾਲਜਾਂ; ਖੇਤੀਬਾੜੀ ਕਾਲਜ, ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ, ਬੇਸਿਕ ਸਾਇੰਸਜ਼ ਅਤੇ ਹਿਉਮੈਨਟੀਜ ਕਾਲਜ ਅਤੇ ਹੋਮ ਸਾਇੰਸ ਕਾਲਜ ਤੋਂ ਇਲਾਵਾ ਇੰਸਟੀਚਿਊਟ ਆਫ ਐਗਰੀਕਲਚਰ ਗੁਰਦਾਸਪੁਰ ਦੇ ਵਿਦਿਆਰਥੀਆਂ ਦੀਆਂ ਟੀਮਾਂ ਸ਼ਿਰਕਤ ਕਰ ਰਹੀਆਂ ਹਨ। ਉਦਘਾਟਨੀ ਸਮਾਰੋਹ ਮੌਕੇ ਵਿਦਿਆਰਥੀਆਂ ਨੇ ਟਰੈਕ ਦੁਆਲੇ ਮਾਰਚ ਪਾਸਟ ਕੀਤਾ ਅਤੇ ਯੂਨੀਵਰਸਿਟੀ ਅਤੇ ਕਾਲਜਾਂ ਦੇ ਝੰਡੇ ਲਹਿਰਾਏ। ਇਸ ਮੀਟ ਦੌਰਾਨ ਪੀ ਏ ਯੂ ਦੀ ਸਭ ਤੋਂ ਸੀਨੀਅਰ ਅਥਲੀਟ ਮਹਿਕਪ੍ਰੀਤ ਕੌਰ ਰੰਧਾਵਾ ਨੇ ਸਹੁੰ ਚੁੱਕੀ। ਮੀਟ ਵਿੱਚ ਸ਼ਿਰਕਤ ਕਰ ਰਹੇ ਅਥਲੀਟ 34 ਵੱਖ ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਅੱਜ ਦੇ ਨਤੀਜੇ ਇਸ ਪ੍ਰਕਾਰ ਰਹੇ।
500 ਮੀਟਰ (ਲੜਕੇ) ਦੇ ਮੁਕਾਬਲਿਆਂ ਵਿੱਚ ਖੇਤੀਬਾੜੀ ਇੰਜੀਨੀਅਰਿੰਗ ਕਾਲਜ ਦੇ ਜਪਜੀਤ ਸਿੰਘ ਪਹਿਲੇ, ਇੰਸਟੀਚਿਊਟ ਆਫ ਐਗਰੀਕਲਚਰ, ਗੁਰਦਾਸਪੁਰ ਦੇ ਗੁਰਦੀਪ ਸਿੰਘ ਦੂਜੇ ਅਤੇ ਖੇਤੀਬਾੜੀ ਕਾਲਜ ਦੇ ਗੁਰਿੰਦਰ ਪਾਲ ਸਿੰਘ ਤੀਜੇ ਸਥਾਨ ਤੇ ਰਹੇ।
100 ਮੀਟਰ ਹਰਡਲਜ (ਲੜਕੇ) ਦੇ ਮੁਕਾਬਿਲਆਂ ਵਿੱਚ ਖੇਤੀਬਾੜੀ ਕਾਲਜ ਦੇ ਹਰਦੀਪ ਸਿੰਘ ਧਾਲੀਵਾਲ ਪਹਿਲੇ, ਸੁਮੇਲ ਸਿੰਘ ਦੂਜੇ ਅਤੇ ਗੌਰਵ ਤੀਜੇ ਸਥਾਨ ਤੇ ਰਹੇ।
ਹੈਮਰ ਥਰੋਅ (ਲੜਕੇ) ਦੇ ਮੁਕਾਬਲਿਆਂ ਵਿੱਚ ਖੇਤੀਬਾੜੀ ਕਾਲਜ ਦੇ ਤਜਿੰਦਰ ਪਾਲ ਸਿੰਘ ਪਹਿਲੇ, ਇੰਸਟੀਚਿਊਟ ਆਫ ਐਗਰੀਕਲਚਰ, ਗੁਰਦਾਸਪੁਰ ਦੇ ਤੇਜਬੀਰ ਸਿੰਘ ਦੂਜੇ ਅਤੇ ਖੇਤੀਬਾੜੀ ਕਾਲਜ ਦੇ ਬਲਕਰਨ ਸਿੰਘ ਤੀਜੇ ਸਥਾਨ ਤੇ ਰਹੇ।
ਟ੍ਰਿਪਲ ਜੰਪ (ਲੜਕੇ) ਦੇ ਮੁਕਾਬਲਿਆਂ ਵਿੱਚ ਖੇਤੀਬਾੜੀ ਇੰਜੀਨੀਅਰਿੰਗ ਕਾਲਜ ਦੇ ਰਾਹੁਲ ਸਿੰਘ ਪਹਿਲੇ, ਖੇਤੀਬਾੜੀ ਕਾਲਜ ਦੇ ਹਰਦੀਪ ਸਿੰਘ ਦੂਜੇ ਅਤੇ ਸਿਮਰਜੀਤ ਸਿੰਘ ਤੀਜੇ ਸਥਾਨ ਤੇ ਰਹੇ।
400 ਮੀਟਰ ਹਰਡਲਜ (ਲੜਕੇ) ਦੇ ਮੁਕਾਬਲਿਆਂ ਵਿੱਚ ਖੇਤੀਬਾੜੀ ਇੰਜੀਨੀਅਰਿੰਗ ਕਾਲਜ ਦੇ ਜਪਜੀਤ ਸਿੰਘ ਪਹਿਲੇ, ਕਾਲਜ ਆਫ ਹੋਮ ਸਾਇੰਸ ਦੇ ਅਮਨਿੰਦਰ ਸਿੰਘ ਦੂਜੇ ਅਤੇ ਇੰਸਟੀਚਿਊਟ ਆਫ ਐਗਰੀਕਲਚਰ, ਗੁਰਦਾਸਪੁਰ ਦੇ ਗੁਰਪਿੰਦਰ ਸਿੰਘ ਤੀਜੇ ਸਥਾਨ ਤੇ ਰਹੇ।
ਜੈਵਲਿਨ ਥਰੋਅ (ਲੜਕੇ) ਦੇ ਮੁਕਾਬਲਿਆਂ ਵਿੱਚ ਖੇਤੀਬਾੜੀ ਕਾਲਜ ਦੇ ਬਲਕਰਨ ਸਿੰਘ ਪਹਿਲੇ, ਖੇਤੀਬਾੜੀ ਕਾਲਜ ਦੇ ਹੀ ਆਲਮਦੀਪ ਸਿੰਘ ਬਰਾੜ ਦੂਜੇ ਅਤੇ ਖੇਤੀਬਾੜੀ ਇੰਜੀਨੀਅਰਿੰਗ ਕਾਲਜ ਦੇ ਤਜਿੰਦਰਪਾਲ ਸਿੰਘ ਤੀਜੇ ਸਥਾਨ ਤੇ ਰਹੇ।
ਜੈਵਲਿਨ ਥਰੋਆ (ਲੜਕੀਆਂ) ਦੇ ਮੁਕਾਬਲਿਆਂ ਵਿੱਚ ਬੇਸਿਕ ਸਾਇੰਸਜ ਕਾਲਜ ਦੀ ਜਸਪ੍ਰੀਤ ਕੌਰ ਪਹਿਲੇ, ਹੋਮ ਸਾਇੰਸ ਕਾਲਜ ਦੀ ਅਲੀਜਾ ਦੂਜੇ ਅਤੇ ਹਰਵੀਨ ਕੌਰ ਤੀਜੇ ਸਥਾਨ ਤੇ ਰਹੀਆਂ।
1500 ਮੀਟਰ (ਲੜਕੀਆਂ) ਦੇ ਮੁਕਾਬਲਿਆਂ ਵਿੱਚ ਖੇਤੀਬਾੜੀ ਕਾਲਜ ਦੀ ਮਹਿਕਪ੍ਰੀਤ ਕੌਰ ਰੰਧਾਵਾ ਪਹਿਲੇ, ਹੋਮ ਸਾਇੰਸ ਕਾਲਜ ਦੀ ਸੁਖਜਿੰਦਰ ਕੌਰ ਗਿੱਲ ਦੂਜੇ ਅਤੇ ਖੇਤੀਬਾੜੀ ਕਾਲਜ ਦੀ ਸਵਪਨਜੋਤ ਕੌਰ ਤੀਜੇ ਸਥਾਨ ਤੇ ਰਹੀਆਂ।
800 ਮੀਟਰ (ਲੜਕੀਆਂ) ਦੇ ਮੁਕਾਬਿਲਆਂ ਵਿੱਚ ਖੇਤੀਬਾੜੀ ਕਾਲਜ ਦੀ ਮਹਿਕਪ੍ਰੀਤ ਕੌਰ ਰੰਧਾਵਾ ਪਹਿਲੇ, ਬੇਸਿਕ ਸਾਇੰਸਜ਼ ਕਾਲਜ ਦੀ ਸਿਮਰਨ ਢਿੱਲੋਂ ਦੂਜੇ ਅਤੇ ਖੇਤੀਬਾੜੀ ਕਾਲਜ ਲਵਪ੍ਰੀਤ ਕੌਰ ਤੀਜੇ ਸਥਾਨ ਤੇ ਰਹੀਆਂ।
200 ਮੀਟਰ (ਲੜਕੀਆਂ) ਦੇ ਮੁਕਾਬਲਿਆਂ ਵਿੱਚ ਖੇਤੀਬਾੜੀ ਕਾਲਜ ਦੀ ਪ੍ਰਤਿਸ਼ਠਾ ਵਰਮਾ ਪਹਿਲੇ, ਖੇਤੀਬਾੜੀ ਕਾਲਜ ਦੀ ਮਹਿਕਪ੍ਰੀਤ ਕੌਰ ਰੰਧਾਵਾ ਦੂਜੇ ਅਤੇ ਨਵਰੂਪ ਕੌਰ ਤੀਜੇ ਸਥਾਨ ਤੇ ਰਹੀਆਂ।