ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ (ਰਜ਼ਿ.) ਐਸ.ਏ.ਐਸ ਨਗਰ ਦੀ ਇਕ ਅਹਿਮ ਮੀਟਿੰਗ ਇੰਜ਼. ਪੀ.ਐਸ. ਵਿਰਦੀ ਦੀਪ੍ਰਧਾਨਗੀ ਹੇਠ ਪ੍ਰਚੀਨ ਸ਼ਿਵ ਮੰਦਰ ਫੇਜ਼ 1 (ਸਾਹਮਣੇ ਡੀ.ਸੀ ਦਫਤਰ) ਵਿਖੇ ਹੋਈ। ਜਿਸ ਵਿਚ ਹੇਠ ਲਿਖੀਆ ਖਪਤਕਾਰਾਂ ਨੂੰ ਆ ਰਹੀਆਂ ਸਮਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਉਨਾਂ ਦੇ ਹਲ ਲਈ ਫੈਸਲੇ ਲਏ ਗਏ:-
1. ਸਰਕਾਰ ਵਲੋਂ ਪਾਣੀ ਦੇ ਬਿਲਾਂ ਨੂੰ ਬਿਜ਼ਲੀ ਦੇ ਬਿਲਾਂ ਵਿਚ ਜਮਾਂ ਕਰਕੇ ਪਹਿਲੀ ਅਪ੍ਰੈਲ ਤੋਂ ਲਾਗੂ ਕਰਨ ਸਬੰਧੀ
01/04/2016 ਤੋਂ ਜੋ ਪਾਣੀ ਦੇ ਬਿਲ ਬਿਜ਼ਲੀ ਦੇ ਬਿਲਾਂ ਵਿਚ ਜਮਾਂ ਕਰਕੇ ਭੇਜਣ ਬਾਰੇ ਸਰਕਾਰ ਨੇ ਫੈਸਲਾ ਲਿਆ ਹੈ ਉਸ ਦਾ ਸਮੂੰਹ ਮੈਬਰਾਂ ਨੇ ਜੋਰਦਾਰ ਸ਼ਬਦਾਂ ਵਿਚ ਵਿਰੋਧ ਜਤਾਇਆ ਹੈ ਅਤੇ ਸਰਵ ਸਮੰਤੀ ਨਾਲ ਪਾਸ ਕੀਤਾ ਗਿਆ ਕਿਜਦੋਂ ਤੱਕ ਪਾਣੀ ਦੇ ਨਵੇਂ ਮੀਟਰ ਨਹੀਂ ਲਾਏ ਜਾਂਦੇ ਪੁਰਾਣਾ ਸਿਸਟਮ ਹੀ ਜਾਰੀ ਰਖਿਆ ਜਾਵੇ ਅਤੇ ਇਹ ਵੀ ਦੇਖਿਆ ਗਿਆ ਹੈ ਕਿ ਨਵੇਂ ਮੀਟਰ ਲਗਣ ਤੋਂ ਬਾਅਦ ਜੋ ਸਲੈਬ ਸਿਸਟਮ ਪਾਣੀ ਦੇ ਬਿਲ ਉਗਰੌਣ ਲਈ ਬਣਾਇਆ ਗਿਆ ਹੈ ਉਸ ਨਾਲ ਖਪਤਕਾਰ ਜੋ ਕਿ ਪਹਿਲਾ ਹੀ ਅਸਮਾਨ ਨਾਲ ਛੂਹ ਰਹੀ ਮਹਿੰਗਾਈ ਕਰਕੇ ਮੁਸ਼ਕਲ ਨਾਲ ਗੁਜਾਰਾ ਕਰ ਰਿਹਾ ਹੈ ਉਸ ਉੱਤੇ ਹੋਰ ਕਈ ਗੁਣਾ ਬੋਝ ਪਵੇਗਾ। ਇਸ ਲਈ ਫੈਡਰੇਸ਼ਨ ਇਸ ਸਲੈਬ ਸਿਸਟਮ ਦਾ ਜ਼ੋਰਦਾਰ ਸ਼ਬਦਾਂ ਵਿਚ ਵਿਰੋਧ ਕਰਦੀ ਹੈ ਅਤੇ ਸਰਕਾਰ ਨੂੰ ਇਸ ਫੈਸਲੇ ਨੂੰ ਤੁਰੰਤ ਵਾਪਿਸ ਲੈਣ ਦੀ ਅਪੀਲ ਕਰਦੀ ਹੈ।
2. ਪਾਵਰ ਕਾਰਪੋਰੇਸ਼ਨ ਦੇ ਦਫਤਰ ਵਿਚ ਬਿਜ਼ਲੀ ਦੇ ਬਿਲ ਜਮਾਂ ਕਰਾਉਣ ਵਿਚ ਆਉਂਦੀਆਂ ਮੁਸ਼ਕਲਾਂ ਬਾਰੇ
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਦਫਤਰ ਵਿਚ ਬਿਜ਼ਲੀ ਦੇ ਬਿਲ ਜਮਾਂ ਕਰਾਉਣ ਲਈ ਖਪਤਕਾਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਥੇ ਲੋੜ ਅਨੁਸਾਰ ਕਾਊਟਰਾਂ ਦੀ ਗਿਣਤੀ ਬਹੁਤ ਘੱਟ ਹੈ ਇਸ ਲਈ ਸਧਾਰਨ ਖਪਤਕਾਰ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਬਿਲ ਜਮਾਂ ਕਰਾਉਣ ਵਿਚ ਬਹੁਤ ਮੁਸ਼ਕਲ ਆਉਦੀ ਹੈ ਅਤੇ ਕਾਫੀ ਸਮਾਂ ਲਗਦਾ ਹੈ। ਇਸ ਸਮਸਿਆ ਦੇ ਹਲ ਲਈ ਫੈਡਰੇਸ਼ਨ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਅਪੀਲ ਕਰਦੀ ਹੈ ਕਿ ਹੋਰ ਕਾਊਟਰ ਖੋਲੇ ਜਾਣ ਅਤੇ ਪਹਿਲਾਂ ਦੀ ਤਰਾਂ ਹੀ ਬੈਂਕ ਅਤੇ ਪੋਸਟ ਆਫਿਸ ਆਦਿ ਨੂੰ ਬਿਲ ਲੈਣ ਦੀ ਮੰਨਜੂਰੀ ਦਿੱਤੀ ਜਾਵੇ।
3. ਨਵੇਂ ਬਣੇ ਰੇਲਵੇ ਸਟੇਸ਼ਨ ਤੇ ਯਾਤਰੀਆਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ
ਐਸ.ਏ.ਐਸ ਨਗਰ ਦੇ ਨਵੇਂ ਬਣੇ ਰੇਲਵੇ ਸਟੇਸ਼ਨ ਤੇ ਯਾਤਰੀਆਂ ਵਾਸਤੇ ਰਾਤ ਵੇਲੇ ਰੋਸ਼ਨੀ ਦਾ ਪ੍ਰਬੰਧ ਠੀਕ ਨਹੀਂ ਹੈ ਅਤੇ ਸਟੇਸ਼ਨ ਨੂੰ ਜਾਣ ਵਾਲੀਆਂ ਸੜਕਾਂ ਉਤੇ ਵੀ ਰੋਸ਼ਨੀ ਦਾ ਪ੍ਰਬੰਧ ਬਿਲਕੁਲ ਨਹੀਂ ਹੈ, ਇਸ ਲਈ ਮਿਊਸਲਪੈਲ ਕਾਰਪੋਰੇਸ਼ਨ/ਗਮਾਡਾ ਅਧਿਕਾਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਨਵੇਂ ਬਣੇ ਰੇਲਵੇ ਸਟੇਸ਼ਨ ਦੇ ਬਾਹਰ ਵਾਲੀ ਸੜਕ ਉੱਪਰ ਲਾਈਟਾਂ ਦਾ ਪ੍ਰਬੰਧ ਜਲਦੀ ਤੋਂ ਜਲਦੀ ਕੀਤਾ ਜਾਵੇ। ਰੇਲਵੇ ਸਟੇਸ਼ਨ ਤੇ ਯਾਤਰੀਆਂ ਦੀ ਸਹੂਲਤ ਵਾਸਤੇ ਕੋਈ ਕੰਨਟੀਨ ਆਦਿ ਦਾ ਪ੍ਰਬੰਧ ਨਹੀਂ ਹੈ ਇਸ ਲਈ ਰੇਲਵੇ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਟੇਸ਼ਨ ਉੱਤੇ ਕੰਨਟੀਨ ਦਾ ਪ੍ਰਬੰਧ ਤੁਰੰਤ ਕਰਵਇਆ ਜਾਵੇ। ਰੇਲਵੇ ਸਟੇਸ਼ਨ ਉਪਰ ਆਉਣ ਜਾਣ ਵਾਲੇ ਯਾਤਰੀਆਂ ਵਾਸਤੇ ਸਕਿਉਰਟੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ ਇਸ ਲਈ ਮੁਸਾਫਰਾਂ ਦੀ ਹਿਫਾਜਤ ਲਈ ਸਕਿਉਰਟੀ ਦਾ ਪ੍ਰਬੰਧ ਵੀ ਕੀਤਾ ਜਾਵੇ ਤਾਂ ਕਿ ਮੁਸਾਫਰਾਂ ਨੂੰ ਰਾਤ ਵੇਲੇ ਕਿਸੇ ਅਣ ਸੁਖਾਂਵੀ ਘਟਨਾ ਦਾ ਸਾਹਮਣਾ ਨਾ ਕਰਨਾ ਪਵੇ।
4. ਸ਼ਹਿਰ ਵਿਚ ਚਲ ਰਹੇ ਆਟੋ ਥ੍ਰੀ-ਵੀਹਲਰ ਬਾਰੇ
ਸ਼ਹਿਰ ਵਿਚ ਚਲ ਰਹੇ ਥ੍ਰੀ ਵੀਹਲਰ ਦੇ ਰੇਟ ਫਿਕਸ ਨਹੀਂ ਹਨ ਜਿਸ ਕਰਕੇ ਆਟੋ ਵਾਲੇ ਸਵਾਰੀਆਂ ਨੂੰ ਕਾਫੀ ਪ੍ਰੇਸ਼ਾਨ ਕਰਦੇਹਨ ਅਤੇ ਮੰਨ ਮਰਜੀ ਦਾ ਕਿਰਾਇਆ ਚਾਰਜ਼ ਕਰਦੇ ਹਨ। ਸ਼ਹਿਰ ਵਿਚ ਬਹੁਤ ਸਾਰੇ ਗੈਰ ਕਨੂੰਨੀ ਆਟੋ ਚਲ ਰਹੇ ਹਨ ਜੋ ਟਰੈਫਿਕ ਨਿਯਮਾਂ ਦੀ ਸ਼ਰੇਆਮ ਉਲੰਘਣਾ ਕਰਦੇ ਹਨ ਅਤੇ ਸੜਕ ਵਿਚਕਾਰ ਹੀ ਰੋਕ ਲੈਂਦੇ ਹਨ ਜਿਸ ਨਾਲ ਹਰ ਸਮੇਂ ਐਕਸੀਡੈਂਟ ਦਾ ਡਰ ਬਣਿਆ ਰਹਿੰਦਾ ਹੈ। ਪੁਲਿਸ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਟਰੈਫਿਕ ਸਮਸਿਆ ਦਾ ਸਿਸਟਮ ਦਰੂਸਤ ਕੀਤਾ ਜਾਵੇ।
5. ਸ਼ਹਿਰ ਵਿਚ ਮਾਰਕਿਟਾਂ ਵਿਚ ਪਾਰਕਿੰਗ ਸਮਸਿਆ ਬਾਰੇ
ਐਸ.ਏ.ਐਸ ਨਗਰ ਦੀਆਂ ਹਰ ਫੇਜ਼ ਵਿਚ ਮਾਰਕੀਟ ਵਿਚ ਪਾਰਕਿੰਗ ਦੀ ਸਮਸਿਆ ਬਣੀ ਰਹਿੰਦੀ ਹੈ ਕਿਉਂਕਿ ਕਈਮਾਰਕੀਟਾਂ ਵਿਚ ਪਾਰਕਿੰਗ ਏਰੀਆ ਬਹੁਤ ਘੱਟ ਹੋਣ ਕਰਕੇ ਸ਼ਹਿਰ ਵਾਸੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾਕਰਨਾ ਪੈਂਦਾ ਹੈ ਇਸ ਵਿਚ ਸੁਧਾਰ ਲਿਆਉਣ ਦੀ ਲੋੜ ਹੈ। ਸ਼ਹਿਰ ਵਾਸੀ ਪਹਿਲਾ ਹੀ ਕਾਫੀ ਮਾਤਰਾ ਵਿਚ ਪ੍ਰਾਪਰਟੀ ਟੈਕਸ ਅਤੇ ਹੋਰ ਟੈਕਸਾਂ ਨਾਲ ਪ੍ਰੇਸ਼ਾਨ ਹਨ। ਦੂਸਰਾ ਇਥੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਕਿ ਮਾਰਕੀਟਾਂ ਵਿਚ ਜੋਸ਼ਾਪ- ਕਮ ਫਲੈਟ ਬਣੇ ਹੋਏ ਹਨ ਉਨਾਂ ਦੀ ਉਪਰਲੀਆਂ ਦੋ ਮੰਜ਼ਲਾਂ ਦੀ ਪਲੈਨਿੰਗ ਰਿਹਾੲਸ਼ੀ ਮਕਸਦ ਵਾਸਤੇ ਬਣਾਈਆ ਗਈਆਂ ਹਨ ਇਸ ਕਰਕੇ ਕਈ ਵਾਰ ਨਿਵਾਸੀਆਂ ਨੂੰ ਅਮਰਜੈਂਸੀ ਕਾਰਨ ਬਾਰ ਬਾਰ ਮਾਰਕੀਟਾਂ ਵਿਚ ਆਉਣਾ ਜਾਣਾ ਪੈਂਦਾ ਹੈ ਇਸ ਲਈ ਮਾਰਕੀਟਾਂ ਵਿਚ ਪੇਡ ਪਾਰਕਿੰਗ ਸਿਸਟਮ ਨਾ ਲਾਗੂ ਕੀਤਾ ਜਾਵੇ ਅਤੇ ਕਾਰਪੋਰੇਸ਼ਨ ਵਲੋਂ ਟੋਕਨ ਸਿਸਟਮ ਸ਼ੁਰੂ ਕੀਤਾ ਜਾਵੇ।
6. ਸ਼ਹਿਰ ਵਿਚ ਲੋਕਲ ਬੱਸ ਸੇਵਾ ਸ਼ੁਰੂ ਕਰਨ ਸਬੰਧੀ
ਸ਼ਹਿਰ ਵਾਸੀਆਂ ਦੀ ਕਾਫੀ ਦੇਰ ਤੋਂ ਲਟਕਦੀ ਆ ਰਹੀ ਲੋਕਲ ਬੱਸ ਸੇਵਾ ਦੀ ਮੰਗ ਅਜੇ ਤੱਕ ਪੂਰੀ ਨਹੀਂ ਹੋਈ ਕਿਉਂਕਿਕਾਫੀ ਸਾਲਾਂ ਤੋਂ ਸਰਕਾਰ ਦੇ ਟਰਾਂਸਪੋਰਟ ਸਬੰਧਤ ਮੰਤਰੀ, ਮਿਊਸਪੈਲ ਕਾਰਪੋਰੇਸ਼ਨ ਅਤੇ ਗਮਾਡਾ ਦੇ ਉੱਚ ਅਧਿਕਾਰੀ ਬਾਰ ਬਾਰ ਬਿਆਨ ਦਿੰਦੇ ਰਹਿੰਦੇ ਹਨ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਜਲਦੀ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਇਸ ਸੇਵਾ ਵਾਸਤੇ ਕੋਈ ਅਮਲੀਜਾਮਾ ਨਹੀਂ ਪਹਿਨਾਇਆ ਗਿਆ। ਸ਼ਹਿਰ ਦੀ ਅਬਾਦੀ ਹੁਣ ਕਾਫੀ ਵੱਧ ਚੁੱਕੀ ਹੈ ਅਤੇ ਸ਼ਹਿਰ ਦਾ ਨਿਰਮਾਣ ਕਾਫੀ ਸੈਕਟਰਾਂ ਵਿਚ ਹੋ ਚੁੱਕਾ ਹੈ ਇਸ ਲਈ ਸ਼ਹਿਰ ਵਾਸੀਆਂ ਨੂੰ ਰੇਲਵੇ ਸਟੇਸ਼ਨ ਐਸ.ਏ.ਐਸ ਨਗਰ, ਚੰਡੀਗੜ ਅਤੇ ਅੰਤਰ ਰਾਸ਼ਟਰੀ ਏਅਰਪੋਰਟ ਜਾਣ ਆਉਣ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਸ਼ਹਿਰ ਵਾਸੀਆਂ ਦੀ ਇਸ ਅਤਿ ਜਰੂਰੀ ਮੰਗ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ।
7. ਵਿਸ਼ਵ ਖਪਤਕਾਰ ਅਧਿਕਾਰ ਮਨਾਉਣ ਸਬੰਧੀ
ਵਿਸ਼ਵ ਖਪਤਕਾਰ ਦਿਵਸ 19 ਮਾਰਚ 2016 ਨੂੰ ਪ੍ਰਾਚੀਨ ਸ਼ਿਵ ਮੰਦਰ ਫੇਜ਼ 1 (ਸਾਹਮਣੇ ਡੀ.ਸੀ ਆਫਿਸ) ਵਿਚ ਫੈਸਲਾ ਲਿਆ ਗਿਆ ਹੈ ਜਿਸ ਵਿਚ ਆਮ ਜੰਤਾਂ ਨੂੰ ਉਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਸ ਲਈ ਇਹ ਜ਼ਿਲਾ ਕੰਟਰੋਲਰ, ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਪੰਜ਼ਾਬ ਅਤੇ ਭਾਰਤ ਮਾਨਕ ਬਿਊਰੋਸਹਿਯੋਗ ਨਾਲ ਅਯੋਜਨ ਕੀਤਾ ਜਾਵੇਗਾ ਜਿਸ ਵਿਚ ਖਪਤਕਾਰਾਂ ਦੀਆਂ ਭਿੰਨ ਭਿੰਨ ਪ੍ਰਕਾਰ ਦੀਆਂ ਸਮਸਿਆਵਾਂ ਦਾ ਵੀ ਬਿਜ਼ਲੀ, ਪਾਣੀ, ਟੈਲੀਫੂਨ ਅਤੇ ਹੋਰ ਖਪਤਕਾਰ ਨੂੰ ਆ ਰਹੀਆਂ ਸ਼ਕਾਇਤਾਂ ਦਾ ਵੀ ਮੋਕੇ ਤੇ ਨਿਪਟਾਰਾ ਕੀਤਾ ਲਈ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਹੋਣ ਵਾਲੇ ਵਿਸ਼ਵ ਖਪਤਕਾਰ ਦਿਵਸ ਮੋਕੇ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਲਾਭ ਉਠਾਉਣ ਦਾ ਯਤਨ ਕੀਤਾ ਜਾਵੇ। ਮੀਟਿੰਗ ਵਿਚ ਸੰਸਥਾਂ ਦੇ ਸਮੂੰਹ ਮੈਬਰ ਲ਼ੈਫ. ਕਰਨਲ ਐਸ.ਐਸ. ਸੋਹੀ ਪੈਟਰਨ, ਸ: ਅਲਬੇਲ ਸਿੰਘ ਸ਼ਿਆਨ ਐਮ.ਐਮ. ਚੋਪੜਾ, ਮਨਜੀਤ ਸਿੰਘ ਭੱਲਾ, ਸੁਰਜੀਤ ਸਿੰਘ ਗਰੇਵਾਲ, ਜੈ ਸਿੰਘ ਸੈਂਹਬੀ, ਸੋਹਨ ਲਾਲ ਸ਼ਰਮਾ,ਸੁਰਮੁਖ ਸਿੰਘ,ਜੈ.ਐਸ. ਚੱਡਾ, ਜਗਤਾਰ ਸਿੰਘ ਬਬਰਾ, ਬਲਵਿੰਦਰ ਸਿੰਘ ਮੁਲਤਾਨੀ ਆਦਿ ਨੇ ਭਾਗ ਲਿਆ।
ਸਹੀ/- ਸਹੀ/-
ਇੰਜ਼. ਪੀ.ਐਸ. ਵਿਰਦੀ ਸੁਰਮੁੱਖ ਸਿੰਘ
ਪ੍ਰਧਾਨ ਜਨਰਲ ਸਕੱਤਰ