ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਲੁਧਿਆਣਾ ਦੀ ਸਾਕਰ ਟੀਮ ਨੇ ਇਕ ਨਵਾਂ ਇਤਿਹਾਸ ਰਚਦੇ ਹੋਏ ਉ¤ਤਰੀ ਭਾਰਤ ਦੀਆਂ ਲਗਭਗ ਸਾਰੀਆਂ ਯੂਨੀਵਰਸਿਟੀਆਂ ਨੂੰ ਹਰਾ ਕੇ ਇੰਟਰ ਯੂਨੀਵਰਸਿਟੀ ਸਾਕਰ ਚੈਂਪੀਅਨਸ਼ਿਪ ਦੀ ਜੇਤੂ ਟਰਾਫ਼ੀ ਆਪਣੇ ਨਾਮ ਕੀਤੀ ਹੈ।ਚਿਤਕਾਰਾ ਯੂਨੀਵਰਸਿਟੀ ਬੱਦੀ ਹਿਮਾਚਲ ਪ੍ਰਦੇਸ਼ ਵਿਚ ਹੋਈ ਇਸ ਚੈਂਪੀਅਨਸ਼ਿਪ ਵਿਚ ਗੁਲਜ਼ਾਰ ਕਾਲਜ ਦੀ ਟੀਮ ਨੇ ਚਿਤਕਾਰਾ ਯੂਨੀਵਰਸਿਟੀ ਨੂੰ 1-0 ਨਾਲ ਮਾਤ ਦਿੰਦੇ ਹੋਏ ਆਪਣੀ ਜਿੱਤ ਦਰਜ਼ ਕੀਤੀ। ਚੰਨਪ੍ਰੀਤ ਸਿੰਘ ਨੇ ਲਾਗ ਗੋਲ ਰਾਹੀਂ ਇਹ ਜਿੱਤ ਦਿਵਾਈ।
ਜ਼ਿਕਰਯੋਗ ਹੈ ਇਕ ਚਿਤਕਾਰਾ ਯੂਨੀਵਰਸਿਟੀ ਵਿਚ ਹੋਈ ਇਸ ਚੈਂਪੀਅਨਸ਼ਿਪ ਵਿਚ ਚੰਡੀਗੜ੍ਹ ਯੂਨੀਵਰਸਿਟੀ, ਐੱਚ ਪੀ ਯੂਨੀਵਰਸਿਟੀ ਸ਼ਿਮਲਾ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਮੌਲਾਨਾ ਯੂਨੀਵਰਸਿਟੀ ਅੰਬਾਲਾ, ਕੁਰੂਕਸ਼ੇਤਰ ਯੂਨੀਵਰਸਿਟੀ, ਅਗਰਸੈਨ ਯੂਨੀਵਰਸਿਟੀ, ਰਿਆਤ ਐਂਡ ਬਾਹਰਾ ਯੂਨੀਵਰਸਿਟੀ, ਸ਼ਾਰਦਾ ਯੂਨੀਵਰਸਿਟੀ, ਅਮੇਠੀ ਯੂਨੀਵਰਸਿਟੀ ਸਮੇਤ ਕੁੱਲ 10 ਯੂਨੀਵਰਸਿਟੀਆਂ ਦੀਆਂ ਟੀਮਾਂ ਨੇ ਜੇਤੂ ਟਰਾਫ਼ੀ ਲਈ ਪਸੀਨਾ ਵਹਾਇਆ। ਜਦ ਕਿ ਗੁਲਜ਼ਾਰ ਗਰੁੱਪ ਹੀ ਉਨ੍ਹਾਂ ਵਿਚ ਇਕ ਕਾਲਜ ਸੀ । ਗੁਲਜ਼ਾਰ ਗਰੁੱਪ ਦੇ ਵਿਦਿਆਰਥੀਆਂ ਨੂੰ ਚੈਂਪੀਅਨਸ਼ਿਪ ਟਰਾਫ਼ੀ ਅਤੇ 12,000 ਰੁਪਏ ਨਕਦ ਦਾ ਇਨਾਮ ਚਿਤਕਾਰਾ ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਕੁਮਾਰ ਚਿਤਕਾਰਾ ਵੱਲੋਂ ਪ੍ਰਦਾਨ ਕੀਤੀ ਗਈ। ਇਸ ਮੌਕੇ ਤੇ ਟੀਮ ਦੇ ਕੈਪਟਨ ਪਿਊਮਿਲੀ ਕੈਪਗੇਂ ਨੇ ਆਪਣੀ ਜਿੱਤ ਤੇ ਪ੍ਰਕਿਰਿਆ ਕਰਦੇ ਹੋਏ ਦੱਸਿਆਂ ਕਿ ਬੇਸ਼ੱਕ ਮੁਕਾਬਲਾ ਕਾਫੀ ਔਖਾ ਸੀ ਪਰ ਸਮੁੱਚੀ ਟੀਮ ਨੇ ਆਪਣੇ ਟੀਮ ਵਰਕ ਅਤੇ ਮਿਹਨਤ ਨਾਲ ਅਖੀਰ ਵਿਚ ਜਿੱਤ ਹਾਸਿਲ ਕਰਦੇ ਹੋਏ ਟਰਾਫ਼ੀ ਆਪਣੇ ਨਾਮ ਕੀਤੀ। ਇਸ ਮੌਕੇ ਗੁਲਜ਼ਾਰ ਗਰੁੱਪ ਦੇ ਡਾਇਰੈਕਟਰ ਇੰਜ. ਗੁਰਕੀਰਤ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿਤੀ। ਇੰਜ. ਗੁਰਕੀਰਤ ਸਿੰਘ ਅਨੁਸਾਰ ਗੁਲਜ਼ਾਰ ਗਰੁੱਪ ਵਿਚ ਮਿਆਰੀ ਸਿੱਖਿਆਂ ਦੇ ਨਾਲ ਨਾਲ ਵਿਦਿਆਰਥੀਆਂ ਲਈ ਖੇਡਾਂ ਵਿਚ ਮੋਹਰੀ ਰਹਿਣ ਦੀ ਭਾਵਨਾ ਪੈਦਾ ਕਰਦੇ ਹੋਏ ਉਨ੍ਹਾਂ ਨੂੰ ਹਰ ਤਰਾਂ ਦੀ ਸਹੂਲਤ ਦਿਤੀ ਜਾਂਦੀ ਹੈ ਜਿਸ ਸਦਕਾ ਸਾਡੇ ਖਿਡਾਰੀ ਇੰਟਰ ਯੂਨੀਵਰਸਿਟੀ ਅਤੇ ਰਾਸ਼ਟਰੀ ਪੱਧਰ ਤੇ ਖੇਡਾਂ ਵਿਚ ਨਾਮਣਾ ਖੱਟ ਰਹੇ ਹਨ।