ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ 17 ਅਪ੍ਰੈਲ 2016 ਨੂੰ ਚੋਣਾਂ ਹੋ ਰਹੀਆਂ ਹਨ। ਨਾਮਜ਼ਦਗੀਆਂ 26 ਮਾਰਚ ਤੋਂ 31 ਮਾਰਚ ਤੱਕ ਪ੍ਰਾਪਤ ਕੀਤੀਆਂ ਗਈਆਂ ਸਨ ਜਿਨ੍ਹਾਂ ਦੀ 01.04.2016 ਨੂੰ ਪੜਤਾਲ ਕੀਤੀ ਗਈ।
ਮੁੱਖ ਚੋਣ ਅਧਿਕਾਰੀ ਸ. ਮਲਕੀਅਤ ਸਿੰਘ ਔਲਖ, ਸਹਾਇਕ ਚੋਣ ਅਧਿਕਾਰੀ ਸ. ਹਕੀਕਤ ਸਿੰਘ ਮਾਂਗਟ ਅਤੇ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਦਸਿਆ ਕਿ ਵੱਖ ਵੱਖ ਅਹੁਦਿਆਂ ਲਈ ਹੇਠ ਲਿਖੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ :
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਦੇ ਅਹੁਦੇ ਲਈ ਡਾ. ਸੁਖਦੇਵ ਸਿੰਘ ਅਤੇ ਸ੍ਰੀ ਕਸ਼ਮੀਰੀ ਲਾਲ ਚਾਵਲਾ ; ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਡਾ. ਸੁਰਜੀਤ ਸਿੰਘ, ਡਾ. ਅਨੂਪ ਸਿੰਘ, ਡਾ. ਜੁਗਿੰਦਰ ਸਿੰਘ ਨਿਰਾਲਾ, ਸ੍ਰੀ ਸੁਰਿੰਦਰ ਕੈਲੇ ਅਤੇ ਸ. ਕੁਲਦੀਪ ਸਿੰਘ ਬੇਦੀ ; ਜਨਰਲ ਸਕੱਤਰ ਦੇ ਅਹੁਦੇ ਲਈ ਡਾ. ਅਨੂਪ ਸਿੰਘ, ਸ੍ਰੀ ਨਿੰਦਰ ਗਿੱਲ, ਸ੍ਰੀ ਸੁਰਿੰਦਰ ਕੈਲੇ, ਡਾ. ਜੁਗਿੰਦਰ ਸਿੰਘ ਨਿਰਾਲਾ, ਸ੍ਰੀ ਸੁਸ਼ੀਲ ਦੁਸਾਂਝ, ਡਾ. ਸਰਬਜੀਤ ਸਿੰਘ ਅਤੇ ਡਾ. ਸੁਰਜੀਤ ਸਿੰਘ ; ਮੀਤ ਪ੍ਰਧਾਨ ਦੇ ਅਹੁਦੇ ਲਈ ਸ੍ਰੀ ਸੁਰਿੰਦਰ ਕੈਲੇ, ਡਾ. ਗੁਰਚਰਨ ਕੌਰ ਕੋਚਰ, ਸਿਮਿਰਤ ਸੁਮੈਰਾ, ਸ੍ਰੀ ਤ੍ਰੈਲੋਚਨ ਲੋਚੀ, ਸ੍ਰੀ ਖੁਸ਼ਵੰਤ ਬਰਗਾੜੀ, ਸ੍ਰੀ ਬੀਬਾ ਬਲਵੰਤ, ਸ੍ਰੀ ਤਰਸੇਮ, ਡਾ. ਸਾਕ ਮੁਹੰਮਦ, ਡਾ. ਜਗੀਰ ਸਿੰਘ ਨੂਰ, ਪ੍ਰੋ. ਮਹਿੰਦਰਦੀਪ ਗਰੇਵਾਲ, ਡਾ. ਸੁਦਰਸ਼ਨ ਗਾਸੋ, ਸ੍ਰੀ ਖ਼ਾਲਿਦ ਹੁਸੈਨ, ਡਾ. ਹਰਵਿੰਦਰ ਸਿੰਘ, ਸ੍ਰੀ ਭੁਪਿੰਦਰ, ਡਾ. ਗੁਲਜ਼ਾਰ ਸਿੰਘ ਪੰਧੇਰ, ਸ੍ਰੀ ਕੁਲਦੀਪ ਸਿੰਘ ਬੇਦੀ ਅਤੇ ਡਾ. ਸਰਬਜੀਤ ਸਿੰਘ ; ਪ੍ਰਬੰਧਕੀ ਬੋਰਡ ਦੇ ਮੈਂਬਰ ਲਈ ਡਾ. ਹਰਪ੍ਰੀਤ ਸਿੰਘ ਹੁੰਦਲ, ਸ੍ਰੀ ਸੁਖਦਰਸ਼ਨ ਗਰਗ, ਸ. ਸਹਿਜਪ੍ਰੀਤ ਸਿੰਘ ਮਾਂਗਟ, ਸ. ਮਨਜਿੰਦਰ ਸਿੰਘ ਧਨੋਆ, ਸ. ਭੁਪਿੰਦਰ ਸਿੰਘ ਸੰਧੂ, ਪ੍ਰੋ. ਮਹਿੰਦਰਦੀਪ ਗਰੇਵਾਲ, ਡਾ. ਭਗਵੰਤ ਸਿੰਘ, ਸ੍ਰੀ ਹਰਬੰਸ ਮਾਲਵਾ, ਡਾ. ਸਰੂਪ ਸਿੰਘ ਅਲੱਗ, ਡਾ. ਸ਼ਰਨਜੀਤ ਕੌਰ, ਸ੍ਰੀ ਗੁਰਿੰਦਰ ਕਲਸੀ, ਸ੍ਰੀ ਭੁਪਿੰਦਰ, ਡਾ. ਹਰਵਿੰਦਰ ਸਿੰਘ, ਸ. ਗੁਲਜ਼ਾਰ ਸਿੰਘ ਸ਼ੌਂਕੀ, ਸ. ਹਰਦੇਵ ਸਿੰਘ ਗਰੇਵਾਲ, ਸ੍ਰੀ ਅਜੀਤ ਪਿਆਸਾ, ਸ੍ਰੀ ਕੇ.ਸਾਧੂ ਸਿੰਘ, ਸ੍ਰੀ ਸਿਰੀ ਰਾਮ ਅਰਸ਼, ਸ੍ਰੀ ਭਗਵੰਤ ਰਸੂਲਪੁਰੀ, ਡਾ. ਦੇਵਿੰਦਰ ਦਿਲਰੂਪ, ਡਾ. ਦਰਸ਼ਨ ਸਿੰਘ ਔਲਖ (ਬੜ੍ਹੀ) ਸ਼ਾਮਲ ਹਨ।
ਔਲਖ ਸਾਹਿਬ ਨੇ ਦਸਿਆ ਕਿ 03 ਅਪ੍ਰੈਲ 2016 ਨੂੰ ਸ਼ਾਮ ਚਾਰ ਵਜੇ ਤੱਕ ਜਿਹੜੇ ਉਮੀਦਵਾਰ ਚੋਣ ਵਿਚ ਭਾਗ ਨਹੀਂ ਲੈਣਾ ਚਾਹੁੰਦੇ ਆਪਣਾ ਨਾਮ ਵਾਪਸ ਲੈ ਸਕਦੇ ਹਨ। ਕੁਝ ਉਮੀਦਵਾਰਾਂ ਵੱਲੋਂ ਦੋ ਜਾਂ ਉਸ ਤੋਂ ਵੱਧ ਅਹੁਦਿਆਂ ਲਈ ਨਾਮਜ਼ਦਗੀਆਂ ਭਰੀਆਂ ਹਨ ਅਤੇ ਜੇ ਉਹ ਨਿਰਧਾਰਿਤ ਸਮੇਂ ਦੇ ਵਿਚ-ਵਿਚ ਵਾਧੂ ਨਾਮਜ਼ਦਗੀਆਂ ਵਾਪਸ ਨਹੀਂ ਲੈਂਦੇ ਤਾਂ ਉਨ੍ਹਾਂ ਦੀਆਂ ਸਾਰੀਆਂ ਨਾਮਜ਼ਦਗੀਆਂ ਰੱਦ ਹੋ ਜਾਣਗੀਆਂ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸੰਵਿਧਾਨ ਅਨੁਸਾਰ ਉਮੀਦਵਾਰ ਕੇਵਲ ਇਕ ਅਹੁਦੇ ਲਈ ਹੀ ਚੋਣ ਲੜ ਸਕਦਾ ਹੈ।