ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ 17 ਅਪ੍ਰੈਲ 2016 ਨੂੰ ਹੋਣ ਵਾਲੀਆਂ ਚੋਣਾਂ ਦਾ ਦੂਜਾ ਪੜਾਅ ਸਮਾਪਤ। ਵੱਖ ਵੱਖ ਅਹੁਦਿਆਂ ਲਈ ਹੇਠ ਲਿਖੇ ਉਮੀਦਵਾਰ ਚੋਣ ਮੈਦਾਨ ਵਿਚ ਹਨ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਦੇ ਅਹੁਦੇ ਲਈ ਡਾ. ਸੁਖਦੇਵ ਸਿੰਘ ਅਤੇ ਸ੍ਰੀ ਕਸ਼ਮੀਰੀ ਲਾਲ ਚਾਵਲਾ ; ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਡਾ. ਅਨੂਪ ਸਿੰਘ ਅਤੇ ਸ. ਕੁਲਦੀਪ ਸਿੰਘ ਬੇਦੀ ਮੈਦਾਨ ਵਿਚ ਹਨ। ਪੰਜ ਮੀਤ ਪ੍ਰਧਾਨਾਂ ਦੇ ਅਹੁਦੇ ਲਈ ਪੰਜਾਬ ਅਤੇ ਚੰਡੀਗੜ੍ਹ ਵਿਚੋਂ ਸ੍ਰੀ ਸੁਰਿੰਦਰ ਕੈਲੇ, ਡਾ. ਗੁਰਚਰਨ ਕੌਰ ਕੋਚਰ, ਸਿਮਿਰਤ ਸੁਮੈਰਾ, ਸ੍ਰੀ ਤ੍ਰੈਲੋਚਨ ਲੋਚੀ, ਸ੍ਰੀ ਖੁਸ਼ਵੰਤ ਬਰਗਾੜੀ, ਸ੍ਰੀ ਬੀਬਾ ਬਲਵੰਤ, ਡਾ. ਸਾਕ ਮੁਹੰਮਦ ਹਨ ਅਤੇ ਡਾ. ਸੁਦਰਸ਼ਨ ਗਾਸੋ, ਸ੍ਰੀ ਖ਼ਾਲਿਦ ਹੁਸੈਨ ਪੰਜਾਬ ਅਤੇ ਚੰਡੀਗੜ੍ਹ ਤੋਂ ਬਾਹਰਲੇ ਉਮੀਦਵਾਰਾਂ ਵਿਚੋਂ ਮੈਦਾਨ ਵਿਚ ਹਨ।
ਪ੍ਰਬੰਧਕੀ ਬੋਰਡ ਦੇ ਪੰਦਰਾਂ ਮੈਂਬਰ ਲਈ ਡਾ. ਹਰਪ੍ਰੀਤ ਸਿੰਘ ਹੁੰਦਲ, ਸ੍ਰੀ ਸੁਖਦਰਸ਼ਨ ਗਰਗ, ਸ. ਸਹਿਜਪ੍ਰੀਤ ਸਿੰਘ ਮਾਂਗਟ, ਸ. ਮਨਜਿੰਦਰ ਸਿੰਘ ਧਨੋਆ, ਸ. ਭੁਪਿੰਦਰ ਸਿੰਘ ਸੰਧੂ, ਡਾ. ਭਗਵੰਤ ਸਿੰਘ, ਸ੍ਰੀ ਹਰਬੰਸ ਮਾਲਵਾ, ਡਾ. ਸਰੂਪ ਸਿੰਘ ਅਲੱਗ, ਸ੍ਰੀ ਗੁਰਿੰਦਰ ਕਲਸੀ, ਸ੍ਰੀ ਭੁਪਿੰਦਰ, ਸ. ਗੁਲਜ਼ਾਰ ਸਿੰਘ ਸ਼ੌਂਕੀ, ਸ੍ਰੀ ਅਜੀਤ ਪਿਆਸਾ, ਸ੍ਰੀ ਸਿਰੀ ਰਾਮ ਅਰਸ਼, ਸ੍ਰੀ ਭਗਵੰਤ ਰਸੂਲਪੁਰੀ, ਡਾ. ਦਰਸ਼ਨ ਸਿੰਘ ਔਲਖ (ਬੜ੍ਹੀ) ਪੰਜਾਬ ਅਤੇ ਚੰਡੀਗੜ੍ਹ ਵਿਚੋਂ ਚੋਣ ਮੈਦਾਨ ਵਿਚ ਹਨ।
ਨਾਮਜ਼ਦਗੀਆਂ ਵਾਪਸ ਹੋਣ ਉਪਰੰਤ ਜਨਰਲ ਸਕੱਤਰ ਦੇ ਅਹੁਦੇ ਲਈ ਕੇਵਲ ਡਾ. ਸੁਰਜੀਤ ਸਿੰਘ ਦੀ ਇਕੱਲੀ ਉਮੀਦਵਾਰੀ ਹੈ ਅਤੇ ਮੁਕਾਬਲੇ ਵਿਚ ਹੋਰ ਕੋਈ ਉਮੀਦਵਾਰ ਨਾ ਹੋਣ ਕਾਰਨ ਡਾ. ਸੁਰਜੀਤ ਸਿੰਘ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤਾ ਜਾਂਦਾ ਹੈ। ਪ੍ਰਬੰਧਕੀ ਬੋਰਡ ਲਈ ਹਰਿਆਣਾ, ਹਿਮਾਚਲ ਅਤੇ ਜੰਮੂ ਕਸ਼ਮੀਰ ਵਿਚੋਂ ਡਾ. ਹਰਵਿੰਦਰ ਸਿੰਘ ਦੀ ਇਕੱਲੀ ਉਮੀਦਵਾਰੀ ਹੈ ਅਤੇ ਸ. ਹਰਦੇਵ ਸਿੰਘ ਗਰੇਵਾਲ ਬਾਕੀ ਭਾਰਤ ਵਿਚੋਂ ਇਕੱਲਾ ਉਮੀਦਵਾਰ ਅਤੇ ਹੋਰ ਕੋਈ ਮੁਕਾਬਲੇ ਵਿਚ ਨਹੀਂ ਹੈ ਇਸ ਲਈ ਇਨ੍ਹਾਂ ਦੋਨਾਂ ਉਮੀਦਵਾਰਾਂ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ। ਕਿਉਂਕਿ ਇਹ ਸੀਟਾ ਰਿਜ਼ਰਵ ਹਨ। ਇਸਤਰੀ ਉਮੀਦਵਾਰਾਂ ਵਿਚੋਂ ਡਾ. ਸ਼ਰਨਜੀਤ ਕੌਰ ਅਤੇ ਡਾ. ਦੇਵਿੰਦਰ ਦਿਲਰੂਪ ਦੋ ਹੀ ਉਮੀਦਵਾਰ ਹਨ ਅਤੇ ਸੰਵਿਧਾਨ ਅਨੁਸਾਰ ਇਸਤਰੀਆਂ ਲਈ ਦੋ ਸੀਟਾਂ ਰਾਖਵੀਆਂ ਹਨ। ਇਨ੍ਹਾਂ ਸੀਟਾਂ ’ਤੇ ਹੋਰ ਕੋਈ ਉਮੀਦਵਾਰ ਨਾ ਹੋਣ ਕਾਰਨ ਜੇਤੂ ਕਰਾਰ ਦਿੱਤੇ ਜਾਂਦੇ ਹਨ।
ਉਪਰੋਕਤ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਧਿਕਾਰੀ ਸ. ਮਲਕੀਅਤ ਸਿੰਘ ਔਲਖ ਨੇ ਦਸਿਆਂ ਕਿ ਇਨ੍ਹਾਂ ਅਹੁਦਿਆਂ ’ਤੇ ਚੋਣਾਂ 17 ਅਪ੍ਰੈਲ 2016 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਣਗੀਆਂ। ਵੋਟਾਂ ਸਵੇਰੇ 9 ਵਜੇ ਤੋਂ ਸ਼ਾਮ 04 ਵਜੇ ਤੱਕ ਪੈਣਗੀਆਂ। ਉਨ੍ਹਾਂ ਦਸਿਆ ਕਿ ਪ੍ਰੋ. ਮਹਿੰਦਰਦੀਪ ਗਰੇਵਾਲ ਨੇ ਦੋ ਅਹੁਦਿਆਂ -ਮੀਤ ਪ੍ਰਧਾਨ ਅਤੇ ਪ੍ਰਬੰਧਕੀ ਬੋਰਡ ਲਈ ਫ਼ਾਰਮ ਭਰੇ ਸਨ। ਸੰਵਿਧਾਨ ਅਨੁਸਾਰ ਉਹ ਕੇਵਲ ਇਕ ਸੀਟ ’ਤੇ ਚੋਣ ਲੜ ਸਕਦੇ ਹਨ ਅਤੇ ਦੂਸਰਾ ਫ਼ਾਰਮ ਵਾਪਸ ਲੈਣਾ ਸੀ ਜੋ ਉਨ੍ਹਾਂ ਨੇ ਨਹੀਂ ਲਿਆ ਇਸ ਲਈ ਉਨ੍ਹਾਂ ਦੀਆਂ ਦੋਨੋਂ ਨਾਮਜ਼ਦਗੀਆਂ ਰੱਦ ਕੀਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਸ੍ਰੀ ਗੁਰਮੀਤ ਸਿੰਘ ਕੱਲਮਾਜਰੀ ਦਾ ਨਾਮਜ਼ਦਗੀ ਪੱਤਰ ਅਧੂਰਾ ਸੀ ਜਿਸ ਕਾਰਨ ਉਹ ਵੀ 31 ਮਾਰਚ 2016 ਨੂੰ ਰੱਦ ਕਰ ਦਿੱਤਾ ਗਿਆ ਹੈ। ਮੁੱਖ ਚੋਣ ਅਧਿਕਾਰੀ ਸ. ਮਲਕੀਅਤ ਸਿੰਘ ਔਲਖ, ਸਹਾਇਕ ਚੋਣ ਅਧਿਕਾਰੀ ਸ. ਹਕੀਕਤ ਸਿੰਘ ਮਾਂਗਟ ਅਤੇ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਮੂਹ ਮੈਂਬਰਾਂ ਨੂੰ ਚੋਣਾਂ ਵਿਚ ਵੱਧ ਤੋਂ ਵੱਧ ਸ਼ਿਰਕਤ ਕਰਨ ਅਤੇ ਭਰਪੂਰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।