ਮੁਰਾਦਾਬਾਦ – ਕਾਂਗਰਸ ਸੂਬਾ ਪ੍ਰਧਾਨ ਰੀਤਾ ਜੋਸ਼ੀ ਨੇ ਮੁੱਖਮੰਤਰੀ ਮਾਇਆਵਤੀ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਮੇਰੇ ਘਰ ਨੂੰ ਅੱਗ ਉਸ ਦੇ ਇਸ਼ਾਰੇ ਤੇ ਹੀ ਲਗਾਈ ਗਈ। ਰੀਤਾ ਜੋਸ਼ੀ ਨੇ ਕਿਹਾ ਕਿ ਉਹ ਇਸ ਮੁੱਦੇ ਤੇ ਚੁੱਪ ਨਹੀਂ ਬੈਠੇਗੀ ਅਤੇ ਨਿਆਂ ਦੇ ਲਈ ਆਪਣੀ ਲੜਾਈ ਜਾਰੀ ਰੱਖੇਗੀ।
ਜੋਸ਼ੀ ਨੇ ਬਾਹਰ ਆਉਂਦਿਆਂ ਹੀ ਕਿਹਾ ਕਿ ਉਤਰਪ੍ਰਦੇਸ਼ ਵਿਚ ਗੁੰਡਾ ਰਾਜ ਚਲ ਰਿਹਾ ਹੈ। ਉਸ ਦੇ ਮਕਸਦ ਨੂੰ ਸਮਝਿਆ ਨਹੀਂ ਗਿਆ ਅਤੇ ਆਪਣੇ ਬਿਆਨ ਤੇ ਅਫਸੋਸ ਪ੍ਰਗਟ ਕਰਨ ਦੇ ਬਾਵਜੂਦ ਵੀ ਐਸਸੀ-ਐਸਟੀ ਦੇ ਤਹਿਤ ਕਾਰਵਾਈ ਕੀਤੀ ਗਈ। ਦਲਿਤ ਔਰਤਾਂ ਨਾਲ ਹੋ ਰਹੇ ਜੁਲਮ ਦੇ ਖਿਲਾਫ ਅਵਾਜ਼ ਉਠਾਉਣ ਤੇ ਇਕ ਮਹਿਲਾ ਮੁੱਖਮੰਤਰੀ ਤੋਂ ਇਸ ਤਰ੍ਹਾਂ ਦੀ ਕਾਰਵਾਈ ਦੀ ਉਮੀਦ ਨਹੀ ਸੀ। ਬਹੁਗੁਣਾ ਨੇ ਮੁੱਖਮੰਤਰੀ ਦੇ ਬਿਆਨ ਤੇ ਕਿਹਾ ਕਿ ਉਹ ਵਿਅਕਤੀਗਤ ਲੜਾਈ ਲੜ ਰਹੀ ਹੈ ਪਰ ਕਾਂਗਰਸ ਵਿਅਕਤੀਗਤ ਲੜਾਈ ਨਹੀਂ ਲੜੇਗੀ। ਜੇਲ੍ਹ ਤੋਂ ਬਾਹਰ ਆਂਉਦਿਆਂ ਹੀ ਉਹ ਆਪਣੇ ਸਮਰਥਕਾਂ ਨੂੰ ਮਿਲੀ ਅਤੇ ਦਿੱਲੀ ਵਲ ਰਵਾਨਾ ਹੋ ਗਈ।