ਮੁਕਤਸਰ :- ਸਿੱਖ ਧਰਮ ਦੇ ਪ੍ਰਚਾਰ ਲਈ ਚੱਲ ਰਹੀ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਵਲੋਂ ਸਿੱਖ ਪੰਥ ਦੀ ਚੜ੍ਹਦੀ ਕਲਾਂ ਲਈ ਅਤੇ ਪ੍ਰਚਾਰ ਦੀ ਲਹਿਰ ਨੂੰ ਘਰ-ਘਰ ਪਹੁੰਚਾਉਣ ਲਈ ਬਣਾਏ ਗਏ ਮੁਖ ਸੇਵਾਦਾਰਾ ਨੂੰ ਜਿਲ੍ਹਾਂ ਪੱਧਰ ਤੇ ਜਥੇਬੰਧਕ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾ ਦਾ ਪ੍ਰਗਵਟਾਵਾ ਸ਼ੋਮਣੀ ਗੁ: ਪ੍ਰ: ਕਮੇਟੀ ਦੇ ਧਰਮ ਪ੍ਰਚਾਰ ਦੇ ਮਖ ਸੇਵਾਦਾਰ ਅਤੇ ਅਖੰਡ ਕੀਰਤਨੀ ਜਥੇ ਦੇ ਮੁਖੀ ਜਥੇਦਾਰ ਬਲਦੇਵ ਸਿੰਘ ਨੇ ਪਿੰਡ ਚੜੇਵਾਨ ਵਿਖੇ ਹੋਏ ਧਰਮ ਪ੍ਰਚਾਰ ਲਹਿਰ ਵਲੋਂ ਕਰਵਾਏ ਗਏ 31ਵੇ ਗੇੜ ਦੇ ਦਸਾਂ ਦਿਨਾ ਦੇ ਮੁੱਖ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਨਾਲ ਗੁਰਮਤਿ ਵਿਚਾਰ ਸਾਂਝੇ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੇਸ ਗੁਰੂ ਕਿ ਮੋਹਰ ਤੋਂ ਵੰਚਤ ਹੋ ਚੁੱਕੇ ਨੋਜਵਾਨਾਂ ਨੂੰ ਪੰਥ ਦੀ ਮੁਖਧਾਰਾ ਨਾਲ ਜੋੜਨਾ, ਅੰਮ੍ਰਿਤ ਛਕਾਉਣਾ, ਅਤੇ ਮਾਲਵੇ ਖੇਤਰ ਦੀ ਹਿੱਕ ਤੇ ਪਲਪ ਰਿਹਾ ਪਾਖੰਡੀ ਡੇਰਾਵਾਦ, ਸਾਧਵਾਦ ਅਤੇ ਬਾਬਾਵਾਦ ਨੂੰ ਖਤਮ ਕਰਨ ਲਈ ਮੁਖ ਸੇਵਾਦਾਰਾਂ ਬੀਬੀਆ ਅਤੇ ਸਿੰਘਾਂ ਨੂੰ ਜਥੇਬੰਧਕ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਗੁਰੁ ਕਿ ਮਾਲਵੇ ‘ਚ ਗੁਰੂ ਗ੍ਰੰਥ ਅਤੇ ਪੰਥ ਦਾ ਬੋਲਬਾਲਾ ਕਰ ਸਕਣ। ਸਮਾਗਮ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਹਰਦਲਬੀਰ ਸਿੰਘ ਸ਼ਾਹ ਉਚੇਚੇ ਤੌਰ ਤੇ ਪੁਜੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁ ਪ੍ਰ ਕਮੇਟੀ ਵਲੋਂ ਸਿੱਖ ਧਰਮ ਦੇ ਪ੍ਰਚਾਰ ਲਈ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਵਿਚ ਵਿਸੇਸ਼ ਉਪਰਾਲੇ ਕਿਤੇ ਜਾ ਰਹੇ ਹਨ। ਸਮਾਗਮ ਦੌਰਾਨ ਬੀਬੀ ਮਨਜੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆ ਆਈਆ ਸੰਗਤਾਂ ਨੂੰ ਬਾਣੀ, ਬਾਣੇ ਦੇ ਧਾਰਨੀ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਣ ਲਈ ਕਿਹਾ। ਇਸ ਮੋਕੇ ਚੇਅਰਮੈਨ ਸ. ਹੀਰਾ ਸਿੰਘ ਨੇ ਜਥੇਦਾਰ ਬਲਦੇਵ ਸਿੰਘ ਅਤੇ ਸਮੁਚੇ ਧਰਮ ਪ੍ਰਚਾਰ ਸਟਾਫ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।
ਸਮਾਗਮ ਦੌਰਾਨ ਰਾਗੀ ਜਥਿਆ, ਢਾਡੀ ਜਥਿਆ, ਪ੍ਰਚਾਰਕਾਂ ਨੇ ਸਮਾਜਿਕ ਬੁਰਾਇਆ ਪ੍ਰਤੀ ਜਾਗਰੁਕ ਕੀਤਾ। ਇਹਨਾਂ ਦੱਸਾਂ ਦਿਨਾਂ ਸਮਾਗਮਾ ਦੌਰਾਨ 1115 ਪ੍ਰਾਣੀਆ ਨੇ ਅੰਮ੍ਰਿਤਪਾਨ ਕੀਤਾ, 2665 ਨੌਜਵਾਨਾਂ ਨੇ ਕੇਸ ਰੱਖਣ ਦਾ ਪ੍ਰਣ ਲਿਆ , 255 ਸਿੰਘਾਂ ਅਤੇ ਬੀਬੀਆ ਨੂੰ ਮੁਖ ਸੇਵਾਦਾਰਾਂ ਦੀ ਸੇਵਾ ਸੋਂਪੀ ਗਈ। ਨੂੰ ਮੁੱਖ ਸੇਵਾਦਾਰ ਦੀ ਸੇਵਾ ਸੋਂਪੀ ਗਈ ਅਤੇ 130 ਨੌਜਵਾਨਾਂ ਨੂੰ ਨਸ਼ਾ ਛਡਨ ਲਈ ਮੁਫਤ ਇਲਾਜ ਕਰਵਾਉਨ ਦੀਆਂ ਚਿੱਠੀਆਂ ਦਿੱਤੀਆਂ ਗਈਆ। ਜਿਨ੍ਹਾਂ ਦਾ ਇਲਾਜ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਧੀਨ ਚਲਦੇ ਨਸ਼ਾ ਛੁਡਾਉ ਕੇਂਦਰ ਵਿਚ ਮੁਫ਼ਤ ਕੀਤਾ ਜਾਵੇਗਾ। ਸਮਾਗਮ ਤੋਂ ਪਹਿਲਾ ਨਗਰ ਕੀਰਤਨ ਵੀ ਕਢਿਆ ਗਿਆ ਜਿਸ ਵਿਚ ਜਥੇਦਾਰ ਬਲਦੇਵ ਸਿੰਘ ਵਲੋਂ ਬਰੂਹਾ ਤੇ ਖੜ੍ਹੇ ਨੌਜਵਾਨਾਂ ਦੇ ਸਿਰਾਂ ਤੇ ਸਿਰੋਪਾਉ ਬਣੇ ਅਤੇ ਉਨ੍ਹਾਂ ਕੇਸ ਰਖਣ ਦਾ ਪ੍ਰਣ ਲਿਆ।
ਸਮਾਗਮਾਂ ਦੌਰਾਣ ਸ੍ਰੀ ਅਕਾਲ ਤਖ਼ਤ ਸਾਹਿਬ ਤੋਂੇ ਪੰਜ ਪਿਆਰੇ ਸਾਹਿਬਾਨ ਪਹੁੰਚਦੇ ਰਹੇ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਪ੍ਰਾਣੀਆ ਨੂੰ ਛਕਾਉਂਦੇ ਰਹੇ। ਸਮਾਗਮ ਦੌਰਾਨ ਅੰਮ੍ਰਿਤਪਾਨ ਕਰਨ ਵਾਲੇ ਪ੍ਰਾਣੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਭੇਟਾ ਰਹਿਤ ਕਕਾਰ ਦਿੱਤੇ ਗਏ। ਇਸ ਦੌਰਾਨ ਔਡਵੋਕੇਟ ਭੁਪਿੰਦਰ ਸਿੰਘ, ਏਕ ਨੂਰ ਖਾਲਸਾ ਦੇ ਸੁਖਮੰਦਰ ਸਿੰਘ, ਸਲਾਬਤਪੁਰੇ ਦੇ ਪ੍ਰਧਾਨ ਨਛਤਰ ਸਿੰਘ, ਬੇਅੰਤ ਸਿੰਘ ਕੁੱਟੀ, ਸਰਪੰਚ ਪਿੱਪਲ ਸਿੰਘ, ਭਾਈ ਤਮਿੰਦਰ ਸਿੰਘ ਮੀਡੀਆ ਸਲਾਹਕਾਰ, ਜੋਗਿੰਦਰ ਸਿੰਘ ਮੈਂਬਰ, ਧਰਮੀ ਫੋਜੀ ਭਾਈ ਮੇਹਰ ਸਿੰਘ, ਭਾਈ ਮੇਜਰ ਸਿੰਘ ਡੇਮਰੂ, ਭਾਈ ਕਾਬਲ ਸਿੰਘ, ਭਾਈ ਕਾਲਾ ਸਿੰਘ, ਬਲਜਿੰਦਰ ਸਿੰਘ ਕਿਲੀ ਤੋਂ ਇਲਾਵਾ ਪਿੰਡ ਸਲਾਬਤਪੁਰਾ, ਅਦਮਪੁਰਾ, ਬਾਂਡੀ, ਬਾਜਕ, ਕੁਟੀ ਕਿਸ਼ਨਪੁਰਾ, ਨਾਥਪੁਰਾ, ਬੁਰਜਰਾਜਗੜ੍ਹ, ਕਾਂਗੜ, ਗੁਰੂਸਰ, ਜਲਾਲ, ਹਾਕਮ ਸਿੰਘ ਵਾਲਾ, ਭੋਡੀਪੁਰਾ, ਭਗਤਾ ਭਾਈਕਾ, ਗੋਨਿਆਣਾ ਕਲਾਂ, ਨਿਓਰ, ਗੰਗਾਂ ਅਤੇ ਹੋਰ ਨਗਰਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਪੁਜੀਆ