ਹਮਬਰਗ(ਅਮਰਜੀਤ ਸਿੰਘ ਸਿੱਧੂ):- ਪੰਜਾਬੀ ਲੋਕ ਦੁਨੀਆਂ ਦੇ ਜਿਸ ਦੇਸ ਵਿੱਚ ਗਏ ਉਥੇ ਹੀ ਜਾਂ ਕੇ ਇਹਨਾਂ ਆਪਣੀ ਮਿਹਨਤ ਦੇ ਨਾਲ ਨਾਲ ਆਪਣੇ ਵਿਰਸੇ ਨੂੰ ਸੰਭਾਲਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ। ਜਿਥੇ ਮਰਦਾਂ ਨੇ ਕਬੱਡੀ, ਹਾਕੀ, ਦੌੜਾਂ ਤੇ ਹੋਰ ਖੇਡਾਂ ਨੂੰ ਆਪਣੀ ਜਿੰਦਗੀ ਤੋ ਦੂਰ ਨਹੀ ਕੀਤਾ ਉਥੇ ਸਾਡੀਆਂ ਔਰਤਾਂ ਨੇ ਵੀ ਸਾਡੇ ਰੀਤੀ ਰਿਵਾਜਾਂ ਨੂੰ ਨਹੀ ਵਿਸਾਰਿਆ। 18 ਜੁਲਾਈ ਨੂੰ ਜ਼ਰਮਨ ਦੇ ਸਹਿਰ ਹਮਬਰਗ ਵਿਖੇ ਪੰਜਾਬ ਹਾਕੀ ਕਲੱਬ ਦੇ ਸਹਿਯੋਗ ਨਾਲ ਇਕ ਦਿਨਾਂ ਮੇਲਾ ਕਰਵਾਇਆ ਗਿਆ। ਜਿਸ ਵਿੱਚ ਦਸ ਤੋ ਬਾਰਾਂ ਸਾਲ ਤੇ ਪੰਦਰਾਂ ਤੋ ਸੋਲਾਂ ਸਾਲ ਦੇ ਬੱਚਿਆਂ ਨੇ ਦੌੜਾ ਵਿੱਚ ਭਾਗ ਲਿਆ। ਹਾਕੀ ਦੇ ਮੈਚ ਹੋਏ ਤੇ ਪਹਿਲੀ ਵਾਰ ਸਾਡੀਆਂ ਔਰਤਾਂ ਨੇ ਰਲ ਕੇ ਤੀਆਂ ਦਾ ਤਿਉਹਾਰ ਮਨਾਇਆ। ਬੀਬੀਆਂ ਨੇ ਦੱਸਿਆ ਕਿ ਹੁਣ ਅੱਗੇ ਤੋ ਹਰ ਸਾਲ ਹੀ ਤੀਆਂ ਦਾ ਤਿਉਹਾਰ ਉਹ ਵੱਧ ਚੜ ਕੇ ਮਨਾਇਆ ਕਰਨਗੀਆਂ। ਇਸ ਸਾਲ ਸਿਰਫ ਔਰਤਾਂ ਵੱਲੋ ਗਿਧਾ ਆਦਿ ਹੀ ਪਾਇਆ ਗਿਆ ਹੈ ਅੱਗੇ ਤੋ ਉਹ ਇਸ ਮੇਲੇ ਵਿੱਚ ਪੀਘਾਂ ਵੀ ਝੂਟਿਆ ਕਰਨ ਗੀਆਂ। ਤੇ ਬੱਚਿਆਂ ਲਈ ਝੂਲੇ ਆਦਿ ਦਾ ਪ੍ਰਬੰਧ ਕਰਨ ਦੀ ਕੋਸਿ਼ਸ਼ ਕਰਨ ਲਈ ਪ੍ਰਬੰਧਕਾ ਨੂੰ ਬੇਨਤੀ ਕਰਨ ਗੀਆਂ। ਦੌੜਾਂ ਵਿੱਚ ਜੇਤੂ ਬੱਚਿਆਂ ਨੂੰ ਇਨਾਮ ਵੰਡੇ। ਹਾਕੀ ਦੀ ਜੇਤੂ ਟੀਮ ਨੂੰ ਕੱਪ ਦਿਤਾ ਗਿਆ। ਇਹ ਮੇਲਾ ਸਵੇਰੇ ਦਸ ਵਜੇ ਸੁਰੂ ਹੋ ਕੇ ਤਕਰੀਬਨ ਰਾਤ ਦੇ ਦਸ ਵਜੇ ਤੱਕ ਚਲਦਾ ਰਿਹਾ। ਇਸ ਮੇਲੇ ਵਿੱਚ ਲੰਗਰ ਦਾ ਪ੍ਰਬੰਧ ਪੰਜਾਬ ਹਾਕੀ ਕਲੱਬ ਵੱਲੋ ਕੀਤਾ ਗਿਆ।
ਪੰਜਾਬ ਹਾਕੀ ਕਲੱਬ ਹਮਬਰਗ ਦੇ ਸਹਿਯੋਗ ਨਾਲ ਖੇਡ ਮੇਲਾ ਤੇ ਤੀਆਂ ਦਾ ਤਿਉਹਾਰ ਮਨਾਇਆ ਗਿਆ
This entry was posted in ਸਰਗਰਮੀਆਂ.