ਵਸਿ਼ਗਟਨ- ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਨੇ ਇਰਾਕ ਦੇ ਪ੍ਰਧਾਨਮੰਤਰੀ ਨੂਰੀ ਅਲ ਮਲਿਕੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਮਰੀਕਾ 2011 ਦੇ ਅਖੀਰ ਤਕ ਆਪਣੇ ਸਾਰੇ ਸੈਨਿਕ ਇਰਾਕ ਤੋਂ ਹਟਾਉਣ ਦੇ ਆਪਣੇ ਵਾਇਦੇ ਤੇ ਕਾਇਮ ਹੈ।
ਅਮਰੀਕੀ ਰਾਸ਼ਟਰਪਤੀ ਓਬਾਮਾ ਨੇ ਵਾਈਟ ਹਾਊਸ ਵਿਚ ਇਰਾਕੀ ਪ੍ਰਧਾਨਮੰਤਰੀ ਮਲਿਕੀ ਨਾਲ ਮੁਲਾਕਾਤ ਸਮੇਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਅਮਰੀਕਾ ਇਰਾਕ ਵਿਚੋਂ ਸੈਨਾ ਹਟਾਉਣ ਸਬੰਧੀ ਆਪਣੇ ਦਿਤੇ ਹੋਏ ਵਚਨਾਂ ਤੇ ਪੂਰਾ ਉਤਰੇਗਾ। ਇਰਾਕ ਦੇ ਸਾਰੇ ਕਸਬਿਆਂ ਅਤੇ ਸ਼ਹਿਰਾਂ ਦਾ ਕੌਟਰੋਲ ਇਰਾਕ ਦੇ ਸੁਰੱਖਿਆ ਦਸਤਿਆਂ ਨੂੰ ਸੌਂਪਣ ਦਾ ਜਿਕਰ ਕਰਦੇ ਹੋਏ ਓਬਾਮਾ ਨੇ ਕਿਹਾ ਕਿ ਅਜਿਹਾ ਅਮਰੀਕੀ ਸੁਰੱਖਿਆ ਸਮਝੌਤੇ ਦੇ ਤਹਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮਲਿਕੀ ਅਤੇ ਮੈਨੂੰ ਇਸ ਸ਼ਕ ਨਹੀਂ ਹੈ ਕਿ ਆਉਣ ਵਾਲਾ ਸਮਾਂ ਮੁਸ਼ਕਿਲਾਂ ਭਰਿਆ ਹੋਵੇਗਾ। ਇਰਾਕੀ ਸੁਰੱਖਿਆ ਦਸਤਿਆਂ ਅਤੇ ਉਨ੍ਹਾਂ ਦੀ ਮਦਦ ਕਰ ਰਹੇ ਅਮਰੀਕੀ ਸੈਨਿਕਾਂ ਤੇ ਹਮਲੇ ਹੋਣਗੇ। ਇਰਾਕ ਵਿਚ ਅਜੇ ਵੀ ਅਜਿਹੇ ਲੋਕ ਮੌਜੂਦ ਹਨ ਜੋ ਨਿਰਦੋਸ਼ ਲੋਕਾਂ ਦੀ ਹਤਿਆ ਕਰ ਰਹੇ ਹਨ। ਓਬਾਮਾ ਨੇ ਕਿਹਾ ਕਿ ਉਨ੍ਹਾਂ ਲੋਕਾਂ ਦੇ ਯਤਨ ਅਸਫਲ ਹੋਣਗੇ। ਮੈਂ ਅਤੇ ਮਲਿਕੀ ਦੋਵਾਂ ਦੇਸ਼ਾਂ ਵਿਚ ਸਹਿਯੋਗ ਸਥਾਪਤ ਕਰਨ ਲਈ ਸਹਿਮਤ ਹਾਂ। ਮਲਿਕੀ ਨੇ ਕਿਹਾ ਕਿ ਮੇਰੀ ਓਬਾਮਾ ਨਾਲ ਆਰਥਿਕ, ਸੰਸਕ੍ਰਿਤਕ, ਸਿਖਿਆ ਅਤੇ ਵਪਾਰਿਕ ਖੇਤਰ ਵਿਚ ਰਣਨੀਤਕ ਸਬੰਧ ਬਣਾਉਣ ਬਾਰੇ ਗੱਲਬਾਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਆਡੀ ਉਨ੍ਹਾਂ ਸਾਰੇ ਮੁਦਿਆਂ ਤੇ ਗੱਲਬਾਤ ਹੋਈ ਹੈ ਜਿਸ ਵਿਚ ਅਮਰੀਕਾ ਇਰਾਕ ਸਰਕਾਰ ਨੂੰ ਸਹਿਯੋਗ ਦੇਣ ਵਿਚ ਆਪਣੀ ਭੂਮਿਕਾ ਨਿਭਾ ਸਕਦਾ ਹੈ।