ਕੁਝ ਮਹੀਨਿਆਂ ਤੋਂ ਕਨੇਡਾ ਦੇ ਸਾਹਿਤਕਾਰ ਤੇ ਪਤਰਕਾਰ ਸੁਰਿੰਦਰ ਸਿੰਘ ਪਾਮਾ ਜੀ ਵਿਸ਼ੇਸ ਤੌਰ ਤੇ ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੇ ਪਰਧਾਨ ਮਲਕੀਅਤ ਸਿੰਘ ‘ਸੁਹਲ” ਨੂੰ ਮਿਲਣ ਵਾਸਤੇ “ਸੁਹਲ” ਦੇ ਗ੍ਰਹਿ ਵਿਖੇ ਪਹੁੰਚ ਕੇ ਕੁਝ ਸਮੇਂ ਵਿਚ ਕਈ ਸਾਹਿਤਕ ਵਿਚਾਰ ਵਟਾਂਦਰੇ ਕੀਤੇ।ਪਰਵਾਸੀ ਲੇਖਕਾਂ ਨੂੰ ਆਪਣੀ ਮਾਂ ਬੋਲੀ ਲਿਖਣ ਦੇ ਉਤਸਾਹ ਬਾਰੇ ਪਾਮਾ ਜੀ ਨੇ ਖੁਲ੍ਹੀ ਚਰਚਾ ਕਰਦਿਆਂ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਅਤੇ ਹੋਰ ਵੀ ਸਾਹਿਤਕ ਮੁੱਦਿਆਂ ਤੇ ਗਲ ਬਾਤ ਕੀਤੀ।ਉਹ ਓਥੋਂ ਪੰਜਾਬੀ ਵਿਚ ਚੇਤਨਾ ਨਾਮ ਦਾ ਸਾਹਿਤਕ ਮੈਗਜ਼ੀਨ ਵੀ ਕਢਦੇ ਰਹੇ ਅਤੇ ਬਹੁਤ ਹੀ ਵਧੀਆ ਦੋ ਪੁਸਤਕਾਂ ‘ਮੇਰੀ ਅੱਖਰਮਾਲਾ ਚੇਤਨਾ’ ਅਤੇ ‘ਨਜ਼ਰ ਲਗੀ ਮਹਾਂ ਮਹਾਂ ਪੰਜਾਬ ਨੂੰ’ ਲਿਖੀਆਂ, ਜੋ ਮਲਕੀਅਤ “ਸੁਹਲ” ਨੂੰ ਭੇਟਾ ਕੀਤੀਆਂ ਗਈਆਂ।ਉਨ੍ਹਾਂ ਦੇ ਇਸ ਸਾਹਿਤਕ ਉਪਰਾਲੇ ਤੋਂ ਖੁਸ਼ੀ ਪਰਗਟ ਕਰਦੇ ਹੋਏ ਡਾ: ਮਲਕੀਅਤ “ਸੁਹਲ’ ਨੇ ਸੁਰਿੰਦਰ ਪਾਮਾ ਜੀ ਨੂੰ ਆਪਣੀਆਂ ਪੁਸਤਕਾਂ ਵਿਚੋਂ ‘ਮੱਘਦੇ ਅੱਖ਼ਰ’ ਮਹਿਰਮ ਦਿਲਾਂ ਦੇ’ ‘ਸੱਜਣਾ ਬਾਝ ਹਨੇਰਾ’ ‘ਸ਼ਹੀਦ ਬੀਬੀ ਸੁੰਦਰੀ’ ਤੇ ‘ਕੁਲਵੰਤੀ ਰੁੱਤ ਬਸੰਤੀ’ ਭੇਟ ਕਰਕੇ ਉਹਨਾਂ ਦੇ ਸਾਹਿਤਕ ਸਫਰ ਨੂੰ ਜਾਰੀ ਰਖਣ ਦੀ ਕਾਮਨਾ ਕੀਤੀ। ਅਖੀਰ ਵਿਚ“ਸੁਹਲ” ਨੇ ਆਪਣੇ ਵਲੋਂ ਅਤੇ ਮਹਿਰਮ ਸਾਹਿਤ ਸਭਾ ਵਲੋਂ ਉਹਨਾਂ ਦਾ ਤਹਿ ਦਿਲੋਂ ਧਨਵਾਦ ਕੀਤਾ ।