ਇਸਲਾਮਾਬਾਦ – ਪਾਕਿਸਤਾਨ ਦੇ ਗ੍ਰਹਿ ਮੰਤਰੀ ਚੌਧਰੀ ਨਿਸਾਰ ਅਲੀ ਖਾਨ ਨੇ ਕਿਹਾ ਕਿ ਪਾਕਿਸਤਾਨ ਅਮਰੀਕਾ ਦਾ ਉਪਨਿਵੇਸ਼ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਟਰੰਪ ਨੂੰ ਇਸ ਗੱਲਤ ਫਹਿਮੀ ਤੋਂ ਬਾਹਰ ਨਿਕਲਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸ਼ਕੀਲ ਅਫ਼ਰੀਦੀ ਦੀ ਤਕਦੀਰ ਦਾ ਫੈਂਸਲਾ ਕੇਵਲ ਪਾਕਿਸਤਾਨੀ ਅਦਾਲਤ ਹੀ ਕਰ ਸਕਦੀ ਹੈ।
ਨਿਸਾਰ ਅਲੀ ਖਾਨ ਨੇ ਡੋਨਲਡ ਟਰੰਪ ਦੁਆਰਾ ਇੱਕ ਇੰਟਰਵਿਯੂ ਦੌਰਾਨ ਕਿਹਾ ਸੀ ਕਿ ਜੇ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਪਾਕਿਸਤਾਨੀ ਡਾਕਟਰ ਨੂੰ ਜਲਦ ਹੀ ਉਥੋਂ ਦੀ ਜੇਲ੍ਹ ਤੋਂ ਰਿਹਾ ਕਰਵਾਉਣਗੇ। ਸ਼ਕੀਲ ਅਫ਼ਰੀਦੀ 2011 ਵਿੱਚ ਐਬਟਾਬਾਦ ਵਿੱਚ ਓਸਾਮਾ ਬਿਨ ਲਾਦਿਨ ਦੇ ਖਿਲਾਫ਼ ਅਮਰੀਕੀ ਅਪਰੇਸ਼ਨ ਨੂੰ ਮੱਦਦ ਕਰਨ ਕਰਕੇ ਪਾਕਿਸਤਾਨ ਜੇਲ੍ਹ ਵਿੱਚ ਬੰਦ ਹਨ। ਡਾਕਟਰ ਅਫ਼ਰੀਦੀ ਨੇ ਲਾਦਿਨ ਤੱਕ ਪਹੁੰਚਣ ਵਿੱਚ ਅਮਰੀਕਾ ਦੀ ਮੱਦਦ ਕੀਤੀ ਸੀ, ਜਿਸ ਕਾਰਣ ਉਸ ਨੂੰ 23 ਸਾਲ ਦੀ ਜੇਲ੍ਹ ਦੀ ਸਜ਼ਾ ਮਿਲੀ ਹੈ।