ਲੁਧਿਆਣਾ – ਅਹਿਸਾਸ ਚੈਰੀਟੇਬਲ ਆਰਗੇਨਾਈਜੇਸ਼ਨ ਵੱਲੋਂ ਮਾਂ ਦਿਵਸ ਨੂੰ ਸਮਰਪਿਤ ਇਕ ਸਮਾਗਮ ਸੁਆਮੀ ਵਿਵੇਕਾਨੰਦ ਬਿਰਧ ਆਸ਼ਰਮ ਵਿਖੇ ਕਰਵਾਇਆ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਗੁਰਦੇਵ ਸ਼ਰਮਾ (ਕੈਸ਼ੀਅਰ ਭਾਜਪਾ ਪੰਜਾਬ) ਪਹੁੰਚੇ ਅਤੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਅਨਿਲ ਭਾਰਤੀ, ਸੁਖਮਿੰਦਰ ਸਿੰਘ, ਅਮਰਜੀਤ ਕੌਰ ਮੌਂਗਾ ਅਤੇ ਸ਼ਸ਼ੀ ਸੂਦ ਪਹੁੰਚੇ। ਇਸ ਮੌਕੇ ਸੰਸਥਾ ਦੇ ਮੈਂਬਰਾਂ ਨੇ ਮਾਂ ਨੂੰ ਸਮਰਪਿਤ ਗੀਤ ਪੇਸ਼ ਕੀਤਾ। ਇਸ ਤੋਂ ਇਲਾਵਾ ਇਸ ਮੌਕੇ ਤੇ ਉਨ੍ਹਾਂ 10 ਮਾਵਾਂ ਨੂੰ ਵਿਸ਼ੇਸ਼ ਰੂਪ ਵਿਚ ਸਨਮਾਨਿਤ ਕੀਤਾ ਜਿਨ੍ਹਾਂ ਦੀ ਮਿਹਨਤ ਸਦਕਾ ਉਨ੍ਹਾਂ ਬਾਲੜੇ ਅੱਜ ਵਿਸ਼ੇਸ਼ ਥਾਂ ਤੇ ਹਨ। ਜਿਨ੍ਹਾਂ ਵਿਚ ਸੁਮਨ ਵਰਮਾ, ਡਾ. ਰੇਨੂ ਛਤਵਾਲ, ਪੂਨਮ ਬਿੰਦਰਾ, ਮਿਨਾਕਸ਼ੀ ਸੂਦ, ਆਸ਼ੂ ਗੁਪਤਾ, ਕਿਰਨ ਕੋਚਰ, ਸੁਭਾਸ਼ ਕਪੂਰ, ਅਮਰਜੀਤ ਦਿਉਗਨ, ਡਾ. ਨਰਿੰਦਰ ਸੰਧੂ ਅਤੇ ਨਿਰਮਲ ਸ਼ਰਮਾ ਸ਼ਾਮਿਲ ਸਨ। ਮਾਵਾਂ ਦੀ ਭਾਵਨਾਵਾਂ ਨੂੰ ਆਪਣੀ ਸ਼ਬਦਾਵਲੀ ਵਿਚ ਦੱਸਦੇ ਹੋਏ ਸੁਮਨ ਵਰਮਾ ਨੇ ਕਿਹਾ ਕਿ ਆਪਣੇ ਬੱਚਿਆਂ ਦੇ ਹਰ ਦੁੱਖ ਨੂੰ ਸਹਿਣ ਦੀ ਸ਼ਕਤੀ ਮਾਂ ਵਿਚ ਹੀ ਹੁੰਦੀ ਹੈ ਅਤੇ ਮਾਂ ਹੀ ਬੱਚੇ ਦੀ ਪਹਿਲੀ ਗੁਰੂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਾਂ ਹੀ ਬੱਚੇ ਨੂੰ ਜੀਵਨ ਦੀ ਹਰ ਸਚਾਈ ਨੂੰ ਸਮਝਣ ਦੀ ਵਿਲੱਖਣ ਸੋਚ ਦਿੰਦੀ ਹੈ। ਉਨ੍ਹਾਂ ਕਿਹਾ ਕਿ ਮਾਂ ਦੀ ਇਹੀ ਦੂਆ ਅਤੇ ਇੱਛਾ ਹੁੰਦੀ ਹੈ ਕਿ ਉਸ ਦਾ ਬੱਚਾ ਸੰਸਾਰ ਵਿਚ ਉਨ੍ਹਾਂ ਦਾ ਨਾਂਅ ਰੋਸ਼ਨ ਕਰੇ। ਇਸ ਮੌਕੇ ਬਿਰਧ ਆਸ਼ਰਮ ਵਿਚ ਵੀ ਪੰਜ ਮਾਵਾਂ ਨੂੰ ਵਿਸ਼ੇਸ਼ ਰੂਪ ਵਿਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਨੈਨਾ ਜੈਨ, ਮਮਤਾ ਤਲਵਾਰ, ਰੇਨੂ ਨਾਰੰਗ, ਮੀਨੂ ਮਲਹੋਤਰਾ, ਨੇਹਾ ਮਿੱਤਲ, ਸੀਮਾ ਮੌਦਗਿੱਲ, ਸੁਨੀਲ ਕੱਕੜ, ਸੰਜੀਵ ਗੁਪਤਾ, ਵਿਨੈ ਸੰਭਰਵਾਲ, ਵਨੀਤ ਮੌਂਗਾ, ਸੁਨੀਲ ਮਲਹੋਤਰਾ, ਮੀਨਾਕਸ਼ੀ ਮਹਿਤਾ, ਸ਼ਿਵੇਤਾ ਮੰਨਚੰਦਾ, ਲਲਿਤਾ ਲਾਂਬਾ, ਰੂਬੀ ਅਨੇਜਾ, ਮਧੂ ਜੈਨ, ਰਾਜਵੰਤ ਕੌਰ ਅਤੇ ਨੀਰੂ ਮਲਹੋਤਰਾ ਆਦਿ ਹਾਜ਼ਰ ਸਨ।