ਦਸੂਹਾ – ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੇਵਾ ਸੁਸਾਇਟੀ (ਰਜਿ ਦਸੂਹਾ ਜਿਲ੍ਹਾ ਹੁਸ਼ਿਆਰਪੁਰ ਵੱਲੋਂ ਸਮਾਜਿਕ ਅਤੇ ਧਾਰਮਿਕ ਖੇਤਰ ਵਿੱਚ ਨਿਭਾਈਆਂ ਸੇਵਾਵਾਂ ਬਦਲੇ ਲੋਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ । ਨਿਸ਼ਕਾਮ ਅਤੇ ਨਿਰਸਵਾਰਥ ਭਾਵਨਾ ਰੱਖਦੇ ਸੁਸਾਇਟੀ ਦੇ ਸੇਵਾਦਾਰ ਆਪਣੇ ਸਮਾਜਿਕ ਰੁਤਬਿਆਂ ਦੀ ਪ੍ਰਵਾਹ ਕੀਤੇ ਬਗੈਰ ਹੀ ਲੋਕ ਸੇਵਾ ਵਿੱਚ ਪ੍ਰਣਾਏ ਜਾਂਦੇ ਹਨ । ਸ੍ਰੀ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ (ਰਜਿ ਸਾਲ ਵਿੱਚ ਦੋ ਵਾਰ ਖੂਨ ਦਾਨ ਕੈਂਪ ਲਗਾਉਂਦੀ ਹੈ । ਖੂਨਦਾਨ ਕੈਂਪ ਦੌਰਾਨ ਇਕੱਠਾ ਕੀਤਾ ਗਿਆ ਖੂਨ ਲੋੜਵੰਦ ਮਰੀਜਾਂ ਨੂੰ ਦਿੱਤਾ ਜਾਂਦਾ ਹੈ । ਸੁਸਾਇਟੀ ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ ਵਿੱਚ ਜਰੂਰੀ ਘਰੇਲੂ ਸਮਾਨ ਸੇਵਾ ਭਾਵਨਾ ਨਾਲ ਦਿੱਤਾ ਜਾਂਦਾ ਹੈ । ਸੁਸਾਇਟੀ ਕਈ ਸਾਲਾਂ ਤੋਂ ਸਿਵਲ ਹਸਪਤਾਲ ਦਸੂਹਾ ਵਿਖੇ ਮਰੀਜਾਂ ਵਾਸਤੇ ਫਰੀ ਚਾਹ, ਦੁੱਧ , ਬਿਸਕੁੱਟ ਅਤੇ ਰਸ ਦਾ ਲੰਗਰ ਲਗਾਉਂਦੀ ਆ ਰਹੀ ਹੈ । ਸੁਸਾਇਟੀ ਵੱਲੋਂ ਸਿਵਲ ਹਸਪਤਾਲ ਦਸੂਹਾ ਵਿਖੇ ਵੱਡਾ ਸਾਫ ਪਾਣੀ ਪੀਣ ਲਈ ਕੂਲਰ ਲਗਾਇਆ ਹੈ । ਸੁਸਾਇਟੀ ਬਹੁਤ ਸਾਰੇ ਲੋੜਵੰਦ ਮਰੀਜ਼ਾਂ ਦੇ ਓਪਰੇਸ਼ਨ ਅਤੇ ਇਲਾਜ ਕਰਵਾਉਂਦੀ ਹੈ । ਸ੍ਰੀ ਹਰਗੋਬਿੰਦ ਸੇਵਾ ਸੁਸਾਇਟੀ ਕੋਲ 2 ਐਬੂਲੈਂਸ ਗੱਡੀਆਂ ਹਨ ਜੋ ਐਕਸੀਡੈਂਟ ਦੇ ਸ਼ਿਕਾਰ ਮਰੀਜ਼ ਅਤੇ ਹੋਰ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਦੀ ਹੈ ਅਤੇ ਠੀਕ ਹੋਣ ਤੇ ਘਰ ਛੱਡਦੀਆਂ ਹਨ । ਸੁਸਾਇਟੀ ਕੋਲ 2 ਮ੍ਰਿਤਕ ਦੇਹਾਂ ਨੂੰ ਲਿਆਉਣ ਅਤੇ ਲਿਜਾਣ ਵਾਸਤੇ ਲਗਾਈਆਂ ਗਈਆਂ ਹਨ । ਸੇਵਾ ਸੁਸਾਇਟੀ ਚਾਰ ਮ੍ਰਿਤਕ ਦੇਹ ਰੱਖਣ ਦੇ ਸੁਵਿਧਾ ਨਾਲ ਮ੍ਰਿਤਕ ਦੇਹ ਸੰਭਾਲ ਘਰ ਚਲਾ ਰਹੀ ਹੈ । ਸੁਸਾਇਟੀ ਵੱਲੋਂ ਸਿਵਲ ਹਸਪਤਾਲ ਦਸੂਹਾ ਵਿਖੇ ਸਰਦੀਆਂ ਨੂੰ ਐਮਰਜੈਂਸੀ ਵਾਰਡ ਵਿੱਚ ਹੀਟਰਾਂ ਦਾ ਪ੍ਰਬੰਧ ਕੀਤਾ ਗਿਆ ਹੈ । ਇਸੇ ਤਰ੍ਹਾਂ ਧਾਰਮਿਕ ਖੇਤਰ ਵਿੱਚ ਵੀ ਬੱਚਿਆ ਨੂੰ ਧਾਰਮਿਕ ,ਕੀਰਤਨ ਅਤੇ ਬਾਣੀ ਦੀ ਸਿੱਖਿਆ ਦਿੱਤੀ ਜਾਂਦੀ ਹੈ । ਨਗਰ ਕੀਰਤਨ ਵਾਸਤੇ ਅਤੇ ਗੁਰੂ ਸਾਹਿਬ ਜੀ ਦੇ ਬਿਰਧ ਸਰੂਪਾਂ ਨੂੰ ਲੈ ਜਾਣ ਅਤੇ ਨਵੇਂ ਸਰੂਪ ਲਿਆਉਣ ਲਈ ਗੱਡੀ ਦਾ ਪ੍ਰਬੰਧ ਹੈ ।ਇਸ ਤੋਂ ਇਲਾਵਾਂ ਅਨੇਕਾਂ ਹੀ ਅਜਿਹੇ ਕਾਰਜ ਨੇ ਸੋ ਸੁਸਾਇਟੀ ਕਰਦੀ ਹੈ । ਸੁਸਾਇਟੀ ਦਾ ਆਪਣਾ ਦਫ਼ਤਰ ਨੇੜੇ ਬਲੱਗਣ ਚੌਕ ਦਸੂਹਾ ਹੈ । ਇਹ ਸੁਸਾਇਟੀ ਸਾਰੇ ਕਾਰਜ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅਤੇ ਆਸ਼ੀਰਵਾਦ ਨਾਲ ਕਰਦੀ ਹੈ । ਸੁਸਾਇਟੀ ਹਰ ਸਾਲ ਲੜਕੀਆਂ ਦੀ ਲੋਹੜੀ ਵੱਡੀ ਪੱਧਰ ਉੱਤੇ ਵੀ ਮਨਾਉਂਦੀ ਹੈ । ਸੁਸਾਇਟੀ ਦੇ ਪ੍ਰਧਾਨ ਦੀਦਾਰ ਸਿੰਘ ਕਾਲਾ ਅਤੇ ਸਮੂਹ ਸੇਵਾਦਾਰ ਵੱਲੋਂ ਲੋੜਵੰਦ ਲੋਕਾਂ ਨੂੰ ਅਪੀਲ ਕਰਕੇ ਹਨ ਕਿ ਜੇਕਰ ਕੋਈ ਵੀ ਲੋੜਵੰਦ ਖਾਸ ਕਰਕੇ ਬਿਰਧਾਂ ਨੂੰ ਕਿਸੇ ਤਰ੍ਹਾਂ ਦੀ ਵੀ ਸਹਾਇਤਾ ਦੀ ਲੋੜ ਹੈ ਤਾਂ ਉਹ ਸੁਸਾਇਟੀ ਦੇ ਦਫ਼ਤਰ ਜਾਂ ਸੇਵਾਦਾਰਾਂ ਨਾਲ ਸੰਪਰਕ ਕਰ ਸਕਦੇ ਹਨ । ਸੁਸਾਇਟੀ ਦੇ ਸਮੂਹ ਸੇਵਾਦਾਰਾਂ ਵੱਲੋਂ ਦੇਸ਼ ਵਿਦੇਸ਼ ਵਿੱਚ ਵਸਦੇ ਸਮੂਹ ਦਾਨੀ ਸੱਜਣਾਂ ਨੂੰ ਬੇਨਤੀ ਹੈ ਕਿ ਉਹ ਵੱਧ ਚੜ੍ਹ ਕੇ ਸੁਸਾਇਟੀ ਨੂੰ ਲੋਕ ਦੀ ਸੇਵਾ ਕਰਨ ਲਈ ਸਹਿਯੋਗ ਕਰਨ ਤਾਂ ਜੋ ਲੋਕ ਸੇਵਾ ਦੇ ਕਾਰਜਾਂ ਨੂੰ ਨੇਪੜੇ ਚਾੜਿਆ ਜਾ ਸਕੇ ।