ਗੁਲਜ਼ਾਰ ਗਰੁੱਪ ਆਫ਼ ਇੰਸੀਚਿਟਿਊਸ, ਖੰਨਾ ਲੁਧਿਆਣਾ ਦੇ ਮਕੈਨੀਕਲ ਵਿਭਾਗ ਦੇ ਚਾਰ ਵਿਦਿਆਰਥੀਆਂ ਸਨਮ ਪ੍ਰੀਤ ਸਿੰਘ, ਮੋਹਿਤ ਕੁਮਾਰ, ਹਰਮਨਪ੍ਰੀਤ ਸਿੰਘ, ਵਿਸ਼ਾਲ ਸ਼ਰਮਾ ਨੇ ਇਕ ਨਵੇਕਲੀ ਕਿਸਮ ਦੀ ਮੋਟਰਸਾਈਕਲ ਬਣਾਈ ਹੈ। ਇਹ ਬਾਈਕ ਬਿਜਲੀ ਨਾਲ ਚਾਰਜ ਹੋਣ ਵਾਲੀ ਬੈਟਰੀ ਅਤੇ ਪੈਟਰੋਲ ਦੋਹਾਂ ਤੇ ਚਲਦੀ ਹੈ। ਇਹ ਬਾਈਕ ਬਿਜਲੀ ਦੀ ਬੈਟਰੀ ਨਾਲ ਚੱਲਣ ਕਰਕੇ ਵਾਤਾਵਰਨ ਪ੍ਰੇਮੀ ਹੈ। ਜਦ ਕਿ ਇਸ ਬਣਾਉਣ ਲਈ ਕੁੱਲ ਖਰਚਾ ਸਿਰਫ਼ 15000 ਦੇ ਕਰੀਬ ਪੈਂਦਾ ਹੈ। ਇਸ ਬਾਈਕ ਸਬੰਧੀ ਸਨਮ ਪ੍ਰੀਤ ਨੇ ਦੱਸਿਆਂ ਕਿ ਇਸ ਬਾਈਕ ਦੇ 70% ਗੁਣ ਇਕ ਆਮ ਬਾਈਕ ਵਾਂਗ ਹੀ ਹਨ। ਜਿਸ ਵਿਚ 35 ਸੀ ਸੀ ਦਾ ਪੈਟਰੋਲ ਇੰਜਨ ਅਤੇ 12ਵੋਲਟ/35 ਅਪੀਅਰ ਦੀ ਬੈਟਰੀ ਲਗਾਈ ਗਈ ਹੈ। ਜੋ ਕਿ ਇਕ ਵਾਰ ਚਾਰਜ ਕਰਨ ਤੋਂ ਬਾਅਦ ਲਗਾਤਾਰ ਦੋ ਘੰਟੇ ਮੋਟਰਸਾਈਕਲ ਚਲਾ ਸਕਦੀ ਹੈ। ਇਸ ਦੌਰਾਨ ਬੈਟਰੀ ਖ਼ਤਮ ਹੋਣ ਤੇ ਬਾਈਕ ਪੈਟਰੋਲ ਤੇ ਚੱਲਣ ਲਗਦੀ ਹੈ, ਜਿਸ ਦੌਰਾਨ ਬੈਟਰੀ ਵੀ ਚਾਰਜ ਹੋਣ ਲਗਦੀ ਹੈ। ਇਸ ਦੌਰਾਨ ਬੈਟਰੀ ਚਾਰਜ ਹੋਣ ਤੇ ਬਾਈਕ ਨੂੰ ਦੁਬਾਰਾ ਬੈਟਰੀ ਤੇ ਚਾਰਜ ਕੀਤਾ ਜਾ ਸਕਦਾ ਹੈ। ਇਸੇ ਇਲਾਵਾ ਜ਼ਿਆਦਾ ਲੋਡ ਹੋਣ ਤੇ ਇਸ ਬਾਈਕ ਨੂੰ ਬੈਟਰੀ ਅਤੇ ਪੈਟਰੋਲ ਦੋਹਾਂ ਤੇ ਇਕਠੇ ਚਲਾਇਆ ਜਾ ਸਕਦਾ ਹੈ, ਜਿਸ ਨਾਲ ਸਪੀਡ ਅਤੇ ਰਫ਼ਤਾਰ ਵਿਚ ਤੇਜ਼ੀ ਹੋਣਾ ਲਾਜ਼ਮੀ ਹੈ। ਗੁਲਜ਼ਾਰ ਗਰੁੱਪ ਦੇ ਐਗਜ਼ੈਕਟਿਵ ਡਾਇਰੈਕਟਰ ਇੰਜ ਗੁਰਕੀਰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਸਿਰਫ਼ ਦੋ ਸਾਲ ਵਿਚ ਹੀ ਇਸ ਬਾਈਕ ਤੇ ਲੱਗਣ ਵਾਲੀ ਲਾਗਤ ਪੂਰੀ ਹੋ ਜਾਂਦੀ ਹੈ। ਜਦ ਕਿ ਇਹ ਬਾਈਕ ਜ਼ਿਆਦਾ ਚਾਰਜ ਹੋਣ ਵਾਲੀ ਬੈਟਰੀ ਰਾਹੀਂ ਚੱਲਣ ਕਰਕੇ ਪ੍ਰਦੂਸ਼ਣ ਮੁਕਤ ਅਤੇ ਕੁਦਰਤ ਪ੍ਰੇਮੀ ਤਾਂ ਹੁੰਦੀ ਹੀ ਹੈ। ਇਸ ਮੌਕੇ ਤੇ ਗੁਲਜ਼ਾਰ ਗਰੁੱਪ ਦੇ ਚੇਅਰਮੈਨ ਗੁਰਚਰਨ ਸਿੰਘ ਨੇ ਇਸ ਬਿਹਤਰੀਨ ਅਤੇ ਨਵੇਕਲੇ ਉਪਰਾਲੇ ਲਈ ਚਾਰੇ ਵਿਦਿਆਰਥੀਆਂ ਅਤੇ ਮਕੈਨੀਕਲ ਵਿਭਾਗ ਦੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਦੱਸਿਆਂ ਕਿ ਗੁਲਜ਼ਾਰ ਗਰੁੱਪ ਵੱਲੋਂ ਵਿਦਿਆਰਥੀਆਂ ਦੀ ਦੂਰ ਦ੍ਰਿਸ਼ਟੀ ਨੂੰ ਸਕਾਰ ਕਰਨ ਲਈ ਉਨ੍ਹਾਂ ਨੂੰ ਨਵੇਂ ਪ੍ਰਯੋਗ ਕਰਨ ਲਈ ਪ੍ਰੋਸਾਹੀਤ ਕੀਤਾ ਜਾਂਦਾ ਹੈ। ਇਸ ਲਈ ਉਨ੍ਹਾਂ ਨੂੰ ਕੈਂਪਸ ਮੈਨੇਜਮੈਂਟ ਵੱਲੋਂ ਹਰ ਤਰਾਂ ਦੀ ਮਦਦ ਵੀ ਮੁਹਾਇਆ ਕਰਵਾਈ ਜਾਂਦੀ ਹੈ।