ਓਸਲੋ,(ਰੁਪਿੰਦਰ ਢਿੱਲੋ ਮੋਗਾ) – ਗੁਰੂ ਗ੍ਰੰਥ ਵਿਚਾਰ ਮੰਚ ਨਾਰਵੇ ਦੇ ਭਾਈ ਬਲਦੇਵ ਸਿੰਘ ਹੋਣਾ ਨੇ ਪ੍ਰੈਸ ਨੂੰ ਭੇਜੀ ਜਾਣਕਾਰੀ ਚ ਦੱਸਿਆ ਕਿ ਗੁਰੂ ਗ੍ਰੰਥ ਵਿਚਾਰ ਮੰਚ ਨਾਰਵੇ ਦੀ ਅਹਿਮ ਮੀਟਿੰਗ ਅੱਜ ਓਸਲੋ ਵਿਖੇ ਹੋਈ, ਜਿਸ ਵਿਚ ਮੌਜੂਦਾ ਹਾਲਾਤਾਂ ਬਾਰੇ ਵਿਚਾਰ ਕੀਤੀ ਗਈ। ਪਰਮਜੀਤ ਸਿੰਘ ਖਾਲਸਾ ਤੇ ਉਸਦੇ ਕੁਝ ਸਾਥੀਆਂ ਵਲੋਂ ਮਿਸ਼ਨਰੀ ਕਾਲਜਾਂ ਬਾਰੇ ਅਤੇ ਹੋਰ ਫੁੱਟ ਪਾਉ ਬਿਆਨਾਂ ਦਾ ਸਖਤ ਨੋਟਿਸ ਲਿਆ ਗਿਆ। ਮਿਸ਼ਨਰੀ ਕਾਲਜ ਜਿਹਨਾਂ ਪਿਛਲੇ ਲੰਬੇ ਸਮੇਂ ਤੋਂ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਦਿਨ-ਰਾਤ ਇੱਕ ਕੀਤਾ ਹੋਇਆ ਹੈ,ਦਾ ਵਿਰੋਧ ਕਰਨ ਵਾਲੇ ਇਹ ਸੱਜਣ ਆਪਣੀਆਂ ਇਹ ਹਰਕਤਾਂ ਬੰਦ ਕਰਨ ਜਿਹੜੀਆਂ ਕਿ ਕੌਮ’ਚ ਖਾਨਾਜੰਗੀ ਦਾ ਮਾਹੋਲ ਤਿਆਰ ਕਰ ਰਹੀਆਂ ਹਨ। ਜਿਹੜੇ ਵੀ ਮਸਲੇ ਹਨ , ਉਹਨਾਂ ਨੂੰ ਮਿਲ-ਬੈਠਕੇ ਹੱਲ ਕੀਤਾ ਜਾਣਾ ਚਾਹੀਦਾ ਹੈ। ਮੀਟਿੰਗ ਵਿਚ ਮਹਿਸੂਸ ਕੀਤਾ ਗਿਆ ਕਿ ਸਾਡੀਆਂ ਕੇਂਦਰੀ ਸੰਸਥਾਵਾਂ ਦੀ ਦੁਰਵਰਤੋਂ ਹੋ ਰਹੀ ਹੈ ,ਜੋ ਤੁਰੰਤ ਬੰਦ ਹੋਣੀ ਚਾਹੀਦੀ ਹੈ। ਗੁਰੂ ਗ੍ਰੰਥ ਵਿਚਾਰ ਮੰਚ ਨਾਰਵੇ ਮਿਸ਼ਨਰੀ ਕਾਲਜਾਂ ਅਤੇ ਹੋਰ ਉਹਨਾਂ ਸਾਰੀਆਂ ਜਥੇਬੰਦੀਆਂ ਦਾ ਪੁਰਜੋਰ ਸਮਰਥਨ ਕਰਦਾ ਹੈ ਜੋ ਧੰਨ-ਧੰਨ ਗੁਰੂ ਗ੍ਰੰਥ ਸਾਹਿਬ ਦੀ ਦੀ ਸਿਰਮੋਰਤਾ ਲਈ ਕੰਮ ਕਰ ਰਹੀਆਂ ਹਨ। ਸਿਰਫ ਮਿਸ਼ਨਰੀ ਕਾਲਜਾਂ ਦਾ ਨਹੀ ਪੂਰੀ ਕੌਮ ਦਾ ਸਿਲੇਬਸ ਇੱਕ ਹੋਣਾ ਚਾਹੀਦਾ ਹੈ।ਮਿਸ਼ਨਰੀ ਕਾਲਜਾਂ ਦੇ ਸਿਲੇਬਸ ਨੂੰ ਇੱਕ ਕਰਨ ਤੋਂ ਪਹਿਲਾਂ ਸ੍ਰੋਮਣੀ ਕਮੇਟੀ ਗੁਰਦੁਆਰਿਆਂ ਅਤੇ ਤਖਤਾਂ ਦੀ ਮਰਿਯਾਦਾ ਇੱਕ ਕਰੇ। ਜਰੂਰੀ ਹੈ ਕਿ ਟਕਸਾਲ, ਨਾਨਕਸਰ ਅਤੇ ਹੋਰ ਜਿਹੜੇ ਆਪੋ-ਆਪਣੀ ਮਰਿਆਦਾ ਪ੍ਰਚਾਰ ਰਹੇ ਹਨ ,ਨੂੰ ਸਿਖ ਰਹਿਤ ਮਰਿਆਦਾ ਦੇ ਘੇਰੇ’ਚ ਲਿਆਂਦਾ ਜਾਵੇ, ਤਾਂਕਿ ਕੌਮ’ਚ ਇੱਕਸਾਰਤਾ ਲਿਆਂਦੀ ਜਾ ਸਕੇ । ਟਕਸਾਲਾਂ ਡੇਰਿਆਂ ਨਾਲ ਸੰਬੰਧਤ ਸ੍ਰੋਮਣੀ ਕਮੇਟੀ ਦੇ ਮੈਂਬਰ,ਆਪਣੀਆਂ ਆਪਣੀਆਂ ਸੰਸਥਾਵਾਂ ਵਿਚ ਵੀ ਸਿੱਖ ਰਹਿਤ ਮਰਯਾਦਾ ਲਾਗੂ ਕਰਵਾਉਣ, ਮਿਸ਼ਨਰੀ ਕਾਲਜ ਤਾਂ ਪਹਿਲਾਂ 3-4 ਸਾਲ ਪਹਿਲਾਂ ਵੀ ਆਪਣਾ ਸਪਸ਼ਟੀਕਰਨ ਦੇ ਚੁਕੇ ਹਨ ,ਸੰਗਤ ਜਾਨਣਾ ਚਾਹੁੰਦੀ ਹੈ ਕਿ ਉਸਦਾ ਕੀ ਬਣਿਆ।