ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਜਾਪਾਨ ਦੌਰੇ ਦੇ ਦੌਰਾਨ ਹੀਰੋਸ਼ਿਮਾ ਤੇ ਹੋਏ ਪਰਮਾਣੂੰ ਹਮਲੇ ਦੇ ਲਈ ਮਾਫ਼ੀ ਨਹੀਂ ਮੰਗਣਗੇ।
ਬਰਾਕ ਓਬਾਮਾ ਇਸ ਮਹੀਨੇ ਦੇ ਅੰਤ ਵਿੱਚ ਜਾਪਾਨ ਦੇ ਹੀਰੋਸ਼ਿਮਾ ਸ਼ਹਿਰ ਵੀ ਜਾਣਗੇ। ਜਾਪਾਨ ਦੇ ਪ੍ਰਧਾਨਮੰਤਰੀ ਅਤੇ ਵਾਈਟ ਹਾਉਸ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਅਮਰੀਕੀ ਰਾਸ਼ਟਰਪਤੀ ਹੀਰੋਸ਼ਿਮਾ ਦਾ ਦੌਰਾ ਵੀ ਕਰਨਗੇ। ਜਿਕਰਯੋਗ ਹੈ ਕਿ ਪਹਿਲੀ ਵਾਰ ਕੋਈ ਅਮਰੀਕੀ ਰਾਸ਼ਟਰਪਤੀ ਹੀਰੋਸਿ਼ਮਾ ਜਾ ਰਿਹਾ ਹੈ। ਉਹ ਉਥੇ ਜਾ ਕੇ ਸ਼ਾਂਤੀ ਦਾ ਸੰਦੇਸ਼ ਦੇਣਗੇ ਅਤੇ ਇਹ ਵੀ ਦੱਸਣਗੇ ਕਿ ਪਰਮਾਣੂੰ ਹੱਥਿਆਰ ਇਨਸਾਨੀਅਤ ਦੇ ਲਈ ਕਿੰਨੇ ਖਤਰਨਾਕ ਹਨ। ਪਰ ਉਹ ਇਸ ਲਈ ਮਾਫ਼ੀ ਨਹੀਂ ਮੰਗਣਗੇ।
ਅਮਰੀਕੀ ਰਾਸ਼ਟਰਪਤੀ ਵੀਅਤਨਾਮ ਦੇ ਦੌਰੇ ਤੇ ਜਾ ਰਹੇ ਹਨ, ਜਿਸ ਤੋਂ ਬਾਅਦ ਉਹ ਜੀ-7 ਦੇ ਸੰਮੇਲਨ ਵਿੱਚ ਭਾਗ ਲੈਣ ਲਈ ਜਾਪਾਨ ਜਾਣਗੇ। ਇਸ ਤੋਂ ਬਾਅਦ ਉਨ੍ਹਾਂ ਦਾ ਹੀਰੋਸ਼ਿਮਾ ਜਾਣ ਦਾ ਪ੍ਰੋਗਰਾਮ ਹੈ।