ਸਾਡੇ ਚਾਵਾਂ ਨਾਲ ਮਾਰ ਗਿਉਂ ਵੈਰੀਆ ਵੇ ਠੱਗੀ।
ਤੇਰੇ ਸ਼ਹਿਰ ਵਾਲੀ ਤਾਈਓਂ ਅਸਾਂ, ਹਰ ਗਲੀ ਛੱਡੀ।
ਹੁਣ ਆਖਦਾ ਏਂ, ‘ਬੱਝ ਗਿਆ, ਰਸਮਾਂ ‘ਚ ਮੈਂ।‘
ਆਖੇਂ, ‘ਕਰਦਾ ਨਾ ਯਕੀਨ ਹੁਣ, ਕਸਮਾਂ ‘ਚ ਮੈਂ।‘
ਕਦੇ ਬੋਲ ਸੀ – ਗੇ ਤੇਰੇ, ‘ਸਾਡੀ ਜੋੜੀ ਬੜੀ ਫੱਬੀ।‘
ਸਾਡੇ ਚਾਵਾਂ ਨਾਲ……
ਵੇ ਮੈਂ ਹੈ ਸੀ ਗਰੀਬ, ਤਾਈਓਂ ਝਾੜ ਗਿਉਂ ਪੱਲਾ।
ਸਾਡੇ ਦਿਲੀ ਅਰਮਾਨਾਂ ਦਾ ਤੂੰ, ਸਾੜ ਗਿਉਂ ਗੱਲਾ।
ਸਾਕ ਵੱਡਿਆਂ ਨਾ‘ ਜੋੜੇ, ਤੈਨੂੰ ਮਿਲ ਗਈ ਏ ਗੱਡੀ।
ਸਾਡੇ ਚਾਵਾਂ ਨਾਲ……
ਤੇਰਾ ਨਾਂਓਂ ਲੈਣੇ ਨੂੰ ਵੀ, ਨਈਓਂ ਕਰਦਾ ਏ ਚਿੱਤ।
ਰਿਹਾ ਧੋਖੇਬਾਜ਼ ਬਣਿਆ, ਬਣ ਸਕਿਆ ਨਾ ਮਿੱਤ।
ਵਸਿਆ ਸਾਹੀਂ ਤੂੰ ‘ਰੰਧਾਵਾ’, ਯਾਦ ਬਣ ਗਿਉਂ ਕੱਬੀ।
ਸਾਡੇ ਚਾਵਾਂ ਨਾਲ……
‘SADE CHAVAN NAL’ Varinder Kaur Randhawa da likheya GEET bahot hi vadhia hai. Randhawa ji bahot bahot Mubarik ! Aapni kaam nu change Visheyan te chalaonde raho.
Dhanvad
Malkiat “Suhal”