ਚੰਡੀਗੜ- ਕੈਪਟਨ ਅਮਰਿੰਦਰ ਸਿੰਘ ਨੂੰ ਆਮਦਨ ਤੋਂ ਜਿਆਦਾ ਸੰਪਤੀ ਰੱਖਣ ਦੇ ਕੇਸ ਵਿਚ ਦੁਬਾਰਾ ਫਿਰ ਨੋਟਿਸ ਜਾਰੀ ਕੀਤਾ ਹੈ। ਪਹਿਲੇ ਨੋਟਿਸ ਦਾ ਜਵਾਬ ਨਾਂ ਦਿਤੇ ਜਾਣ ਕਰਕੇ ਵਿਜੀਲੈਂਸ ਨੇ ਇਹ ਕਦਮ ਉਠਾਇਆ ਹੈ। ਇਸ ਨੋਟਿਸ ਵਿਚ 15 ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ। ਕੈਪਟਨ ਵਲੋਂ ਆਪਣੀਆਂ ਸੰਪਤੀਆਂ ਬਾਰੇ ਤਸਲੀਬਖਸ਼ ਜਵਾਬ ਨਾਂ ਦਿਤੇ ਜਾਣ ਕਰਕੇ ਵਿਜੀਲੈਂਸ ਨੇ ਇਹ ਨੋਟਿਸ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਨਵੰਬਰ ਵਿਚ ਵੀ ਵਿਜੀਲੈਂਸ ਬਿਊਰੋ ਨੇ ਇਕ ਨੋਟਿਸ ਜਾਰੀ ਕੀਤਾ ਸੀ। ਜਿਸਦਾ ਜਵਾਬ 19 ਨਵੰਬਰ ਤਕ ਦੇਣਾ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਨਹੀ ਦਿਤਾ। ਹੁਣ ਇਸ ਬਾਰੇ 5 ਦਿਸੰਬਰ ਤਕ ਜਵਾਬ ਦੇਣ ਲਈ ਕਿਹਾ ਗਿਆ ਹੈ।
ਇਸ ਨੋਟਿਸ ਵਿਚ ਅਮਰਿੰਦਰ ਸਿੰਘ ਦੀਆਂ ਸੰਪਤੀਆਂ ਦੇ ਸਰੋਤਾਂ ਬਾਰੇ ਜਾਣਕਾਰੀ ਮੰਗੀ ਗਈ ਹੈ। ਇਸ ਵਿਚ ਚੰਡੀਗੜ ਦੇ ਆਸਪਾਸ ਦੀ ਸੰਪਤੀ, ਮਹਿੰਗੀਆਂ ਗੱਡੀਆਂ, ਦਿਲੀ ਵਿਚਲੀ ਸੰਪਤੀ ਅਤੇ ਕਈ ਹੋਰ ਸੰਪਤੀਆਂ ਬਾਰੇ ਜਾਣਕਾਰੀ ਮੰਗੀ ਗਈ ਹੈ। ਇਨ੍ਹਾਂ ਸੰਪਤੀਆਂ ਦੀ ਜਾਣਕਾਰੀ ਪੰਜਾਬ ਵਿਜੀਲੈਸ ਬਿਊਰੋ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪੁਛਗਿੱਛ ਦੌਰਾਨ ਨਹੀ ਸੀ ਦਿਤੀ। ਪੰਜਾਬ ਵਿਜੀਲੈਂਸ ਬਿਊਰੋ ਨੇ ਜੁਲਾਈ ਵਿਚ ਪਟਿਆਲਾ ਦੇ ਸਰਕਟ ਹਾਊਸ ਵਿਚ ਕੈਪਟਨ ਤੋਂ ਪੁਛਗਿੱਛ ਕੀਤੀ ਸੀ।
ਵਿਜੀਲੈਸ ਨੇ ਕੈਪਟਨ ਤੋਂ ਫਿਰ ਜਵਾਬ ਮੰਗਿਆ
This entry was posted in ਪੰਜਾਬ.