ਮੁਹਾਲੀ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੋਲੌਜੀ, ਕਟਾਣੀ ਕਲਾਂ ਵੱਲੋਂ ਫੈਡਰੇਸ਼ਨ ਆਫ਼ ਇੰਡਸਟਰੀਅਲ ਅਤੇ ਕਮਰਸ਼ੀਅਲ ਆਰਗੋਨੇਸ਼ਨਜ਼, ਲੁਧਿਆਣਾ ਦੇ ਸਹਿਯੋਗ ਨਾਲ ਡਿਪਲੋਮਾ ਹੋਲਡਰ ਪਾਸ ਵਿਦਿਆਰਥੀਆਂ ਲਈ ਨੌਕਰੀ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਨੌਕਰੀ ਮੇਲੇ ਵਿਚ ਲੁਧਿਆਣਾ ਜ਼ਿਲ੍ਹੇ ਸਮੇਤ ਪੰਜਾਬ ਭਰ ਦੇ ਪੋਲੀਟੈਕਨੀਕਲ ਕਾਲਜਾਂ ਦੇ ਵੱਖ ਵੱਖ ਸਟਰੀਮ ਦੇ ਪਾਸ ਆਊਟ ਡਿਪਲੋਮਾ ਪਾਸ ਹੋਲਡਰ ਉਮੀਦਵਾਰਾਂ ਨੇ ਹਿੱਸਾ ਲਿਆ।ਜਦ ਕਿ ਇਸ ਨੌਕਰੀ ਮੇਲੇ ਦਾ ਉਦਘਾਟਨ ਗੁਰਮੀਤ ਸਿੰਘ ਕਲੇਰ, ਪ੍ਰੈਜ਼ੀਡੈਂਟ, ਫੈਡਰੇਸ਼ਨ ਆਫ਼ ਇੰਡਸਟਰੀਅਲ ਅਤੇ ਕਮਰਸ਼ੀਅਲ ਆਰਗੋਨੇਸ਼ਨਜ਼, ਲੁਧਿਆਣਾ ਵੱਲੋਂ ਕੀਤਾ ਗਿਆ। ਇਸ ਡਰਾਈਵ ਵਿਚ ਕੇ ਐਸ ਮੁਜ਼ਾਲ ਇੰਡਸਟਰੀਜ਼, ਸਿਟੀਜ਼ਨ ਪ੍ਰੈ¤ਸ ਕੰਪੋਨੈਨਟਸ, ਸ਼ੇਮਬਾਈ ਸਾਈਕਲ ਐਂਡ ਆਟੋ ਇੰਡਸਟਰੀਜ਼, ਬਾਸ਼, ਏ ਟੂ ਜ਼ੈਡ ਹੋਲੀਡੇਜ਼, ਮੋਟਿਵ ਲਰਨ ਪ੍ਰਾ ਲਿ, ਟਰੈਫ਼ਿਕ ਸਿਲਊਸ਼ਨਜ਼ ਕੰਪਨੀ, ਕਵਿਕ ਐਚ ਆਰ, ਫਾਰਬੈਸ ਮਾਰਸ਼ਲ, ਬਾਇਓ ਰੈਡ, ਡੂਰੋ, ਵੈਰਿਕ ਲਾਈਟਿੰਗ ਸਿਸਟਮਜ਼ ਸਮੇਤ ਹੋਰ ਕਈ ਅੰਤਰ ਰਾਸ਼ਟਰੀ ਕੰਪਨੀਆਂ ਨੇ ਕੈਂਪਸ ਵਿਚ ਸ਼ਿਰਕਤ ਕਰਦੇ ਹੋਏ ਯੋਗ ਉਮੀਦਵਾਰਾਂ ਦੀ ਚੋਣ ਕੀਤੀ। ਇਸ ਦੌਰਾਨ ਸਭ ਤੋਂ ਪਹਿਲਾਂ ਕੰਪਨੀ ਦੇ ਨੁਮਾਇੰਦਿਆਂ ਨੇ ਕੰਪਨੀ ਦੇ ਮਨੋਰਥ ਅਤੇ ਭਵਿਖ ਦੀਆਂ ਯੋਜਨਾਵਾਂ ਸਬੰਧੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ । ਇਸ ਤੋਂ ਬਾਅਦ ਗਰੁੱਪ ਡਿਸਕਸ਼ਨ,ਲਿਖਤੀ ਟੈਸਟ ਅਤੇ ਇੰਟਰਵਿਊ ਤੋਂ ਬਾਅਦ ਸ਼ਾਰਟ ਲਿਸਟ ਉਮੀਦਵਾਰਾਂ ਵਿਚੋਂ 50 ਉਮੀਦਵਾਰਾਂ ਦੀ ਚੋਣ 2 ਲੱਖ ਤੱਕ ਦੇ ਪੈਕੇਜ ਤੇ ਕੀਤੀ ਗਈ , ਜਦ ਕਿ ਘਟੋਂ ਘੱਟ ਪੈਕੇਜ ਇਕ ਲੱਖ ਦਾ ਰਿਹਾ।
ਇਸ ਮੌਕੇ ਤੇ ਐਲ ਸੀ ਈ ਟੀ ਗਰੁੱਪ ਦੇ ਚੇਅਰਮੈਨ ਵਿਜੇ ਗੁਪਤਾ ਨੇ ਚੁਣੇ ਗਏ ਉਮੀਦਵਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਗਰੁੱਪ ਵੱਲੋਂ ਡਿਪਲੋਮਾ ਪਾਸ ਵਿਦਿਆਰਥੀਆਂ ਲਈ ਇਸ ਸਪੈਸ਼ਲ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਇਹ ਪਲੇਸਮੈਂਟ ਪੂਰੀ ਤਰਾਂ ਕਾਮਯਾਬ ਰਹੀ । ਇਸ ਦੇ ਨਾਲ ਹੀ ਉਨ੍ਹਾਂ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਉਨ੍ਹਾਂ ਲਈ ਵਿਦਿਆਰਥੀ ਜੀਵਨ ਤੋਂ ਇਕ ਪ੍ਰੋਫੈਸ਼ਨਲ ਜ਼ਿੰਦਗੀ ਵਿਚ ਪਹਿਲਾਂ ਕਦਮ ਹੈ ਅਤੇ ਆਪਣੇ ਚੰਗੇ ਕੈਰੀਅਰ ਲਈ ਆਪਣੀ ਪਹਿਲੀ ਨੌਕਰੀ ਨੂੰ ਮਨ ਲਗਾ ਕੇ ਕਰਨ ਦੀ ਪ੍ਰੇਰਨਾ ਦਿਤੀ । ਉਨ੍ਹਾਂ ਵਿਦਿਆਰਥੀਆਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਸਫਲ ਜ਼ਿੰਦਗੀ ਲਈ ਕੋਈ ਸ਼ਾਰਟਕੱਟ ਨਹੀਂ ਹੈ, ਇਸ ਲਈ ਜੇਕਰ ਉਹ ਜ਼ਿੰਦਗੀ ‘ਚ ਇਕ ਸਫਲ ਇਨਸਾਨ ਬਣਨਾ ਚਾਹੁੰਦੇ ਹਨ ਤਾਂ ਇਮਾਨਦਾਰੀ ਅਤੇ ਸਖ਼ਤ ਮਿਹਨਤ ਨਾਲ ਉਹ ਆਪਣੇ ਕੰਮ ਨੂੰ ਪੂਰੀ ਨਿਸ਼ਠਾ ਨਾਲ ਨਿਭਾਉਣ।
ਇਸ ਮੌਕੇ ਤੇ ਗਰੁੱਪ ਦ ਐਲ ਸੀ ਈ ਟੀ ਦੇ ਪਲੇਸਮੈਂਟ ਅਫ਼ਸਰ ਪ੍ਰਤੀਕ ਕਾਲੀਆ ਨੇ ਸਾਰੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਐਲ ਸੀ ਈ ਟੀ ਦੀ ਸਦਾ ਇਹੀ ਕੋਸ਼ਿਸ਼ ਰਹੀ ਹੈ ਕਿ ਉਨ੍ਹਾਂ ਦੇ ਵਿਦਿਆਰਥੀ ਨਾ ਸਿਰਫ਼ ਮਿਆਰੀ ਸਿੱਖਿਆਂ ਹਾਸਿਲ ਕਰਨ ਬਲਕਿ ਉਨ੍ਹਾਂ ਨੂੰ ਪੜਾਈ ਪੂਰੀ ਕਰਦੇ ਹੋਏ ਵਧੀਆਂ ਨੌਕਰੀਆਂ ਮਿਲਣ। ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਸਮੇਂ ਸਮੇਂ ਤੇ ਕੈਂਪਸ ਵਿਚ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਜਾਂਦਾ ਹੈ। ਜੋ ਕਿ ਲਗਾਤਾਰ ਜਾਰੀ ਰਹੇਗਾ।