ਵਾਸ਼ਿੰਗਟਨ – ਡੈਮੋਕ੍ਰੇਟਿਵ ਪਾਰਟੀ ਦੀਆਂ ਪ੍ਰਾਇਮਰੀ ਚੋਣਾਂ ਵਿੱਚ ਭਾਰੀ ਸਮਰਥਣ ਜੁਟਾ ਕੇ ਹਿਲਰੀ ਕਲਿੰਟਨ ਇਤਿਹਾਸ ਰਚਦੇ ਹੋਏ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਉਮੀਦਵਾਰ ਹੋਵੇਗੀ। ਹਿਲਰੀ ਨੇ ਆਪਣੇ ਵਿਰੋਧੀ ਸੈਂਡਰਸ ਨੂੰ ਪਿੱਛੇ ਛੱਡਦੇ ਹੋਏ ਕੈਲੇਫੋਰਨੀਆਂ, ਨਿਯੂ ਮੈਕਸੀਕੋ, ਨਿਯੂਜਰਸੀ ਅਤੇ ਸਾਊਥ ਡਿਕੋਟਾ ਵਿੱਚ ਭਾਰੀ ਜਿੱਤ ਪ੍ਰਾਪਤ ਕੀਤੀ ਹੈ।
ਹਿਲਰੀ ਕਲਿੰਟਨ ਨੂੰ ਚਾਰ ਰਾਜਾਂ ਵਿੱਚ ਜਿੱਤ ਮਿਲਣ ਤੋਂ ਬਾਅਦ ਉਸ ਨੂੰ ਹੁਣ 2,497 ਡੈਲੀਗੇਟਸ ਦਾ ਸਮਰਥਣ ਮਿਲ ਗਿਆ ਹੈ। ਇਹ ਰਾਸ਼ਟਰਪਤੀ ਉਮੀਦਵਾਰੀ ਲਈ 2,383 ਡੈਲੀਗੇਟਸ ਦੇ ਸਮਰਥਣ ਤੋਂ ਕਾਫ਼ੀ ਵੱਧ ਹੈ। ਉਨ੍ਹਾਂ ਦੀ ਰਸਮੀ ਤੌਰ ਤੇ ਉਮੀਦਵਾਰੀ ਦਾ ਐਲਾਨ ਪਾਰਟੀ ਵੱਲੋਂ ਜੁਲਾਈ ਵਿੱਚ ਫਿਲਾਡੈਲਫੀਆ ਸਟੇਟ ਵਿੱਚ ਸਮਾਗਮ ਦੌਰਾਨ ਕੀਤਾ ਜਾਵੇਗਾ। ਹਿਲਰੀ ਨੇ ਇਸ ਸੱਭ ਦੇ ਲਈ ਲੋਕਾਂ ਦਾ ਧੰਨਵਾਦ ਕੀਤਾ। ਸੈਂਡਰਸ ਅਜੇ ਵੀ ਆਪਣਾ ਦਾਅਵਾ ਛੱਡਣ ਲਈ ਤਿਆਰ ਨਹੀਂ ਹੈ, ਪਰ ਹੁਣ ਉਹ ਜਿਆਦਾ ਚਿਰ ਟਿਕ ਨਹੀਂ ਸਕਣਗੇ। ਹਿਲਰੀ ਦਾ ਨਵੰਬਰ ਵਿੱਚ ਮੁੱਖ ਮੁਕਾਬਲਾ ਰੀਪਬਲੀਕਨ ਉਮੀਦਵਾਰ ਟਰੰਪ ਨਾਲ ਹੀ ਹੋਵੇਗਾ।