ਨਵੀਂ ਦਿੱਲੀ – ਕਾਂਗਰਸ ਨੇਤਾ ਦਿਗਵਿਜੈ ਸਿੰਘ ਨੇ ਮੋਦੀ ਦੇ ਚਾਹ ਵੇਚਣ ਦੇ ਦਾਅਵੇ ਅਤੇ ਉਨ੍ਹਾਂ ਦੀ ਸਿੱਖਿਆ ਸਬੰਧੀ ਸਵਾਲ ਉਠਾਉਂਦੇ ਹੋਏ ਇਹ ਐਲਾਨ ਕੀਤਾ ਕਿ ਜੇ ਕਿਸੇ ਵੀ ਵਿਅਕਤੀ ਨੇ ਮੋਦੀ ਤੋਂ ਚਾਹ ਖ੍ਰੀਦੀ ਹੋਵੇ ਜਾਂ ਉਨ੍ਹਾਂ ਦੇ ਨਾਲ ਪੜ੍ਹਾਈ ਕੀਤੀ ਹੋਵੇ ਤਾਂ ਇਹ ਸਾਬਿਤ ਕਰਨ ਵਾਲੇ ਨੂੰ ਉਹ ਦੋ ਲੱਖ ਦਾ ਇਨਾਮ ਦੇਣਗੇ।
ਉਨ੍ਹਾਂ ਨੇ ‘ਚਾਹ ਦੀ ਚਰਚਾ’ ਨਾਮ ਦੀ ਪਾਰਟੀ ਦੀ ਕਿਸਾਨ ਵਿਰੋਧ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ, ਜੇ ਕੋਈ ਦਾਅਵਾ ਕਰੇ ਕਿ ਉਹ ਸਨਾਤਕ ਪੱਧਰ ਤੇ ਮੋਦੀ ਦੇ ਨਾਲ ਪੜ੍ਹਿਆ ਹੋਵੇ ਤਾਂ ਉਹ ਇਨਾਮ ਦੇਣਗੇ। ਦਿਗਵਿਜੈ ਨੇ ਦਾਅਵੇ ਨਾਲ ਕਿਹਾ ਕਿ ਮੋਦੀ ਨੇ ਇੱਕ ਵਾਰ ਖੁਦ ਮੰਨਿਆ ਸੀ ਕਿ ਉਹ ਮੈਟ੍ਰਿਕ ਪਾਸ ਹੈ ਪਰ ਹੁਣ ਉਹ ਸਨਾਤਕ ਹੋਣ ਦਾ ਦਾਅਵਾ ਕਰ ਰਹੇ ਹਨ।