ਨਵੀਂ ਦਿੱਲੀ – ਟੈਂਕਰ ਘੋਟਾਲੇ ਦੀ ਏਸੀਬੀ ਵੱਲੋਂ ਜਾਂਚ ਦੇ ਆਦੇਸ਼ਾਂ ਤੇ ਦਿੱਲੀ ਦੀ ਸਾਬਕਾ ਮੁੱਖਮੰਤਰੀ ਸ਼ੀਲਾ ਦੀਕਸ਼ਤ ਨੇ ਕਿਹਾ ਕਿ ਉਸ ਨੇ ਕੁਝ ਵੀ ਗੱਲਤ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਟੈਂਕਰ ਖ੍ਰੀਦਣ ਵਿੱਚ ਸਾਰੇ ਨਿਯਮਾਂ ਦਾ ਪਾਲਣ ਕੀਤਾ ਗਿਆ ਸੀ ਅਤੇ ਅੱਜ ਵੀ ਉਹ ਟੈਂਕਰ ਵਰਤੋਂ ਵਿੱਚ ਹਨ। ਇਹ ਦਿੱਲੀ ਦੀ ਜਨਤਾ ਦੀ ਸੇਵਾ ਹੈ, ਘੋਟਾਲਾ ਨਹੀਂ।
ਵਰਨਣਯੋਗ ਹੈ ਕਿ ਰਾਜਪਾਲ ਨਜੀਬ ਜੰਗ ਨੇ ਵੀਰਵਾਰ ਨੂੰ ਏਸੀਬੀ ਨੂੰ 400 ਕਰੋੜ ਦੇ ਪਾਣੀ ਦੇ ਟੈਂਕਰ ਘੱਪਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਸਨ। ਇਸ ਘੱਪਲੇ ਵਿੱਚ ਸ਼ੀਲਾ ਦੀਕਸ਼ਤ ਨੂੰ ਆਰੋਪੀ ਕਿਹਾ ਜਾ ਰਿਹਾ ਹੈ ਕਿਉਂਕਿ ਜਿਸ ਸਮੇਂ ਇਹ ਟੈਂਕਰ ਰੈਂਟ ਤੇ ਲਏ ਗਏ ਸਨ, ਉਸ ਸਮੇਂ ਸ਼ੀਲਾ ਮੁੱਖਮੰਤਰੀ ਦੇ ਨਾਲ-ਨਾਲ ਦਿੱਲੀ ਦੇ ਜਲ-ਬੋਰਡ ਦੀ ਪ੍ਰਧਾਨ ਵੀ ਸੀ। ਦਿੱਲੀ ਸਰਕਾਰ ਦੇ ਮੌਜੂਦਾ ਜਲਮੰਤਰੀ ਕਪਿਲ ਮਿਸ਼ਰਾ ਨੇ ਪ੍ਰਧਾਨਮੰਤਤਰੀ ਮੋਦੀ ਅਤੇ ਉਪਰਾਜਪਾਲ ਨਜੀਬ ਜੰਗ ਨੂੰ ਚਿੱਠੀ ਲਿਖ ਕੇ ਟੈਂਕਰ ਘੋਟਾਲੇ ਵਿੱਚ ਸ਼ੀਲਾ ਦੀਕਸ਼ਤ ਦੇ ਖਿਲਾਫ਼ ਸੀਬੀਆਈ ਜਾਂ ਏਸੀਬੀ ਜਾਂਚ ਦੀ ਸਿਫਾਰਸ਼ ਦੀ ਗੱਲ ਕੀਤੀ ਸੀ।