ਲੰਡਨ – ਪ੍ਰਧਾਨਮੰਤਰੀ ਡੇਵਿਡ ਕੈਮਰਨ ਨੇ ਬ੍ਰਿਟਿਨਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਜੇ ਬ੍ਰਿਟਿਨ ਯੌਰਪੀ ਸੰਘ ਨੂੰ ਛੱਡਣ ਦਾ ਫੈਂਸਲਾ ਲੈਂਦਾ ਹੈ ਤਾਂ ਇਹ ਸਾਡੀ ਬਹੁਤ ਭਾਰੀ ਗੱਲਤੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਜੇ ਦੇਸ਼ ਦੇ ਲੋਕ 23 ਜੂਨ ਨੂੰ ਹੋਣ ਵਾਲੀ ਵੋਟਿੰਗ ਵਿੱਚ ਯੌਰਪੀ ਸੰਘ ਤੋਂ ਬਾਹਰ ਜਾਣ ਦਾ ਫੈਂਸਲਾ ਲੈਂਦੇ ਹਨ ਤਾਂ ਅਸੀਂ ਨਾ ਸਿਰਫ਼ ਕਮਜ਼ੋਰ ਹੋ ਜਾਵਾਂਗੇ ਸਗੋਂ ਇੱਕ ਦਹਾਕਾ ਪਿੱਛੇ ਜਾ ਸਕਦੇ ਹਾਂ।
ਉਨ੍ਹਾਂ ਨੇ ਕਿਹਾ ਕਿ ਵੀਰਵਾਰ ਨੂੰ ਦੇਸ਼ ਬਹੁਤ ਵੱਡਾ ਫੈਂਸਲਾ ਲੈਣ ਜਾ ਰਿਹਾ ਹੈ ਅਤੇ ਇਸ ਵਿੱਚ ਸਾਡਾ ਬਹੁਤ ਕੁਝ ਦਾਅ ਤੇ ਲਗਾ ਹੋਇਆ ਹੈ। ਕੈਮਰਨ ਅਨੁਸਾਰ ਜੇ ਅਸੀਂ ਯੌਰਪ ਤੋਂ ਵੱਖ ਹੋ ਜਾਂਦੇ ਹਾਂ ਤਾਂ ਬ੍ਰਿਟਿਨ ਵਿੱਚ ਨਿਵੇਸ਼ ਵੀ ਪ੍ਰਭਾਵਿਤ ਹੋਵੇਗਾ ਅਤੇ ਕਾਰੋਬਾਰ ਨੂੰ ਵੀ ਨੁਕਸਾਨ ਹੋਵੇਗਾ, ਜਿਸ ਨਾਲ ਸਾਡੀ ਅਰਥਵਿਵਸਥਾ ਕਮਜ਼ੋਰ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਵੱਖ ਹੋਣ ਨਾਲ ਦੇਸ਼ ਵਿੱਚ ਬੇਰੁਜਗਾਰੀ ਵਧੇਗੀ ਅਤੇ ਮਹਿੰਗਾਈ ਵਿੱਚ ਵੀ ਵਾਧਾ ਹੋਵੇਗਾ। ਜਿਸ ਨਾਲ ਦੇਸ਼ ਵਿੱਚ ਗਰੀਬੀ ਵੱਧੇਗੀ। ਇਸ ਲਈ ਕੈਮਰਨ ਨੇ ਦੇਸ਼ ਦੀ ਜਨਤਾ ਨੂੰ ਯੋਰਪੀ ਸੰਘ ਦੇ ਨਾਲ ਰਹਿਣ ਲਈ ਮੱਤਦਾਨ ਕਰਨ ਦੀ ਅਪੀਲ ਕੀਤੀ।