ਕੋਲਕਾਤਾ – ਪੱਛਮੀ ਬੰਗਾਲ ਦੀ ਦੂਸਰੀ ਵਾਰ ਕਮਾਂਡ ਸੰਭਾਲਣ ਵਾਲੀ ਮਮਤਾ ਬੈਨਰਜੀ ਨੇ ਮੋਦੀ ਸਰਕਾਰ ਤੇ ਤਿੱਖੇ ਵਾਰ ਕਰਦਿਆਂ ਹੋਇਆਂ ਕਿਹਾ ਹੈ ਕਿ ‘ਮੇਕ ਇਨ ਇੰਡੀਆ’ ਦੇ ਨਾਂ ਤੇ ਕੇਂਦਰ ਸਰਕਾਰ ਦੇਸ਼ ਨੂੰ ਵੇਚ ਰਹੀ ਹੈ। ਬੀਜੇਪੀ ਨੂੰ ਦੇਸ਼ ਦੇ ਮਾਣ-ਸਨਮਾਨ ਅਤੇ ਸਿਧਾਂਤਾਂ ਦੀ ਕੋਈ ਕਦਰ ਨਹੀਂ ਹੈ।
ਤ੍ਰਿਣਮੂਲ ਕਾਂਗਰਸ ਦੇ ਇੱਕ ਪ੍ਰੋਗਰਾਮ ਵਿੱਚ ਮੁੱਖਮੰਤਰੀ ਮਮਤਾ ਨੇ ਕਿਹਾ ਕਿ ਮੋਦੀ ਸਰਕਾਰ ਗੈਰ ਬੀਜੇਪੀ ਰਾਜਾਂ ਵਿੱਚ ਡਰ ਪੈਦਾ ਕਰਨ ਲਈ ਸੀਬੀਆਈ ਅਤੇ ਇਨਕਮ ਟੈਕਸ ਵਿਭਾਗ ਵਰਗੀਆਂ ਕੇਂਦਰੀ ਏਜੰਸੀਆਂ ਦਾ ਗੱਲਤ ਇਸਤੇਮਾਲ ਕਰ ਰਹੀ ਹੈ। ਉਨ੍ਹਾਂ ਨੇ ਮੋਦੀ ਤੇ ਬੰਗਾਲ ਵਿੱਚ ਹਰ ਚੰਗੀ ਚੀਜ਼ ਦਾ ਕ੍ਰੇਡਿਟ ਲੈਣ ਦਾ ਆਰੋਪ ਵੀ ਲਗਾਇਆ।
ਮੁੱਖਮੰਤਰੀ ਮਮਤਾ ਨੇ ਕਿਹਾ, ‘ਨਿਰਮਲ ਭਾਰਤ ਯੋਜਨਾ ਦੇ ਤਹਿਤ ਸਾਡੀ ਸਰਕਾਰ ਨੇ ਸਫ਼ਾਈ ਦੇ ਲਈ ਕਾਫੀ ਕੰਮ ਕੀਤਾ ਹੈ, ਪਰ ਕੇਂਦਰ ਸਰਕਾਰ ਇਸ ਦਾ ਕ੍ਰੇਡਿਟ ਲੈਣਾ ਚਾਹੁੰਦੀ ਹੈ। ਮੋਦੀ ਝੂਠ ਫੈਲਾਉਣ ਦਾ ਕੰਮ ਕਰ ਰਹੇ ਹਨ।’ ਉਨ੍ਹਾਂ ਨੇ ਬੰਗਾਲ ਦੀ ਜਨਤਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਝੂਠ ਅਤੇ ਨਫ਼ਰਤ ਫੈਲਾਉਣ ਵਾਲਿਆਂ ਨੂੰ ਉਨ੍ਹਾਂ ਨੇ ਬਾਹਰ ਦਾ ਰਸਤਾ ਵਿਖਾਇਆ ਹੈ।