ਪਟਿਆਲਾ : ਅੱਜ ਮੁਸਲਿਮ ਕਲੌਨੀ ਪੁਰਾਣਾ ਬਿਸ਼ਨ ਨਗਰ ਵਿੱਚ ਮੌਜੂਦ ਵੱਡੀ ਮਸਜਿਦ ਵਿੱਚ ਅੱਜ ਪ੍ਰਧਾਨ ਗੁਲਾਜ ਮੁਹੰਮਦ ਦੇ ਦੇਖ-ਰੇਖ ਵਿੱਚ ਦਿਹਾਤੀ ਇੰਚਾਰਜ ਸਤਬੀਰ ਸਿੰਘ ਖੱਟੜਾ ਨੂੰ ਸੁਸਾਇਟੀ ਵਲੋਂ ਸਰੋਪੇ ਪਾ ਕੇ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਮੁਸਲਿਮ ਭਾਈਚਾਰੇ ਨੇ ਖੱਟੜਾ ਨੂੰ ਆਪਣੀਆਂ ਸਮੱਸਿਆਵਾਂ ਦੱਸਦਿਆਂ ਕਿਹਾ ਕਿ ਉਹ ਇਸ ਇਲਾਕੇ ਵਿੱਚ ਪਿੱਛਲੇ 15-20 ਸਾਲਾਂ ਤੋਂ ਰਹਿ ਰਹੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਅੱਜ ਤਕ ਆਧਾਰ ਕਾਰਡ, ਵੋਟਰ ਕਾਰਡ, ਨਹੀਂ ਬਣ ਪਾਏ ਅਤੇ ਪੰਜਾਬ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਸੁਵਿਧਾ ਦਾ ਕੋਈ ਫਾਇਦਾ ਅੱਜ ਤਕ ਮੁਸਲਿਮ ਭਾਈਚਾਰੇ ਨੂੰ ਨਹੀਂ ਮਿਲਿਆ। ਇਸ ਮੌਕੇ ਦਿਹਾਤੀ ਹਲਕਾ ਇੰਚਾਰਜ ਸਤਬੀਰ ਸਿੰਘ ਖੱਟੜਾ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਸਾਰੇ ਮੁਸਲਿਮ ਭਾਈਚਾਰੇ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਜਲਦ ਨਿਪਟਾਰਾ ਕੀਤਾ ਜਾਵੇਗਾ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਜਿਵੇਂ ਆਟਾ-ਦਾਲ ਸਕੀਮ, ਵਿਧਵਾ ਅਤੇ ਬੁਢਾਪਾ ਪੈਨਸ਼ਨ ਅਤੇ ਹੋਰ ਬਾਕੀ ਰਹਿੰਦੇ ਆਧਾਰ ਕਾਰਡ, ਵੋਟਰ ਕਾਰਡ ਜਿਹੀਆਂ ਸੁਵਿਧਾਵਾਂ ਪਹਿਲ ਦੇ ਆਧਾਰ ਤੇ ਮੁਹੱਈਆਂ ਕਰਵਾਈਆਂ ਜਾਣਗੀਆਂ ਅਤੇ ਉਨ੍ਹਾਂ ਨੇ ਮਸਜਿਦ ਦੇ ਨਾਲ ਲੱਗਦੇ ਸੜ੍ਹਕ ਨੂੰ ਇੰਟਰਲੋਕ ਸੜ੍ਹਕ ਬਣਾਉਣ ਦਾ ਵਾਅਦਾ ਕੀਤਾ। ਇਸ ਮੌਕੇ ਬੀਜੇਪੀ ਦੇ ਆਈ. ਟੀ. ਸੈਲ ਦੇ ਜਿਲ੍ਹਾ ਪ੍ਰਧਾਨ ਅਸ਼ਵਨੀ ਕੋਹਲੀ, ਛੋਟੀ ਮਸਜਿਦ ਦੇ ਪ੍ਰਧਾਨ ਮੁਹੰਮਦ ਸ਼ਫੀਕ, ਬਸ਼ੀਰ ਅਹਿਮਦ, ਅਮੀਰ ਖਾਨ, ਬਬਲੂ ਖਾਨ, ਨਦੀਕ ਮੁਹੰਮਦ ਫੈਜਾਨ, ਸ਼ਮੀਮ, ਇਰਫਾਨ, ਸਲੀਮ ਕੂਰੈਸ਼ੀ, ਸਾਜਿਦ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਮੌਜੂਦ ਸਨ।
ਮੁਸਲਿਮ ਵੈਲਫੇਅਰ ਐਸੋਸੀਏਸ਼ਨ ਵਲੋਂ ਨਵੇਂ ਦਿਹਾਤੀ ਇੰਚਾਰਜ ਸਤਬੀਰ ਸਿੰਘ ਖੱਟੜਾ ਦਾ ਸਨਮਾਨ
This entry was posted in ਪੰਜਾਬ.