ਨਵੀਂ ਦਿੱਲੀ- ਭਾਰਤ ਦੇ ਕ੍ਰਿਕਟ ਖਿਡਾਰੀਆਂ ਨੂੰ ਐਂਟੀ ਡੋਪਿੰਗ ਕੋਡ ਤੇ ਦਸਤਖਤ ਕਰਨ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ। ਦੁਨੀਆਂ ਦੇ ਸਾਰੇ ਸੁਪਰ ਖਿਡਾਰੀਆਂ ਨੇ ਵਾਡਾ ਦੇ ਨਿਯਮਾਂ ਦਾ ਪਾਲਣ ਕਰਨ ਲਈ ਪਹਿਲਾਂ ਹੀ ਦਸਤਖਤ ਕਰ ਦਿਤੇ ਹਨ। ਭਾਰਤ ਦੇ ਕ੍ਰਿਕਟਰ ਆਪਣੇ ਆਪ ਨੂੰ ਇਨ੍ਹਾਂ ਸੱਭ ਤੋਂ ਉਪਰ ਸਮਝਦੇ ਹਨ ਜੋ ਨਿਯਮਾਂ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹਨ। ਖੇਡ ਮੰਤਰੀ ਐਮ ਐਸ ਗਿੱਲ ਨੇ ਰਾਜਾਂ ਦੇ ਖੇਡ ਮੰਤਰੀਆਂ ਦੀ ਇਕ ਬੈਠਕ ਦੌਰਾਨ ਇਹ ਸ਼ਬਦ ਕਹੇ।
ਖੇਡ ਮੰਤਰੀ ਮਨੋਹਰ ਸਿੰਘ ਗਿੱਲ ਨੇ ਕਿਹਾ ਕਿ ਅਸਾਂ ਵਾਡਾ ਦੇ ਕਾਇਦੇ ਕਨੂੰਨ ਨੂੰ ਮੰਨਿਆ ਹੈ ਅਤੇ ਸਾਨੂੰ ਇਸ ਦਾ ਪਾਲਣ ਕਰਨ ਚਾਹੀਦਾ ਹੈ। ਭਾਰਤ ਵਿਚ ਦੂਸਰੇ ਖੇਡ ਸੰਗਠਨਾਂ ਨੇ ਵਾਡਾ ਦਾ ਪੂਰਾਸਾਥ ਦਿਤਾ ਹੈ। ਕ੍ਰਿਕਟਰ ਆਪਣੀ ਸ਼ਰਤ ਮਨਵਾਉਣ ਦੀ ਕੋਸਿ਼ਸ਼ ਕਰ ਰਹੇ ਹਨ ਜੋ ਕਿ ਉਚਿਤ ਨਹੀਂ ਹੈ। ਗਿੱਲ ਨੇ ਕਿਹਾ ਕਿ ਖਿਡਾਰੀਆਂ ਨੂੰ ਇਹ ਗਲਤ ਫਹਿਮੀ ਨਹੀਂ ਰੱਖਣੀ ਚਾਹੀਦੀ ਕਿ ਉਨ੍ਹਾਂ ਦੀ ਨਿਜ਼ੀ ਜਿੰਦਗੀ ਵਿਚ ਕਿਸੇ ਕਿਸਮ ਦੀ ਦਖਲਅੰਦਾਜ਼ੀ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਬੀਸੀਸੀਆਈ ਨੇ ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ ਨਾਲ ਹੋਈ ਬੈਠਕ ਵਿਚ ਵਾਡਾ ਦੀ ਉਸ ਸ਼ਰਤ ਨੂੰ ਮੰਨਣ ਤੋਂ ਇਨਕਾਰ ਕਰ ਦਿਤਾ ਸੀ ਜਿਸ ਦੇ ਤਹਿਤ ਖਿਡਾਰੀਆਂ ਨੂੰ ਆਪਣੇ ਭੱਵਿਖ ਦੇ ਪ੍ਰੋਗਰਾਮ ਦਾ ਖੁਲਾਸਾ ਕਰਨਾ ਜਰੂਰੀ ਹੈ। ਗਿੱਲ ਨੇ ਕਰਿਕਟਰਾਂ ਦੇ ਵਾਡਾ ਦੀਆਂ ਸ਼ਰਤਾਂ ਮੰਨਣ ਤੇ ਆਨਾਕਾਨੀ ਕਰਨ ਤੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਦੁਨੀਆਂ ਭਰ ਦੇ ਖਿਡਾਰੀ ਇਸ ਤੇ ਆਪਣੀ ਸਹਿਮਤੀ ਦੇ ਚੁਕੇ ਹਨ ਅਤੇ ਕਿਰਕਟ ਖਿਡਾਰੀਆਂ ਨੂੰ ਵੀ ਕੋਈ ਸਮਸਿਆ ਨਹੀਂ ਹੋਣੀ ਚਾਹੀਦੀ। ਸਾੇ ਖਿਡਾਰੀਆਂ ਨੂੰ ਵਾਡਾ ਦੀਆਂ ਸ਼ਰਤਾਂ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਦੂਸਰੇ ਖਿਡਾਰੀਆਂ ਦੀ ਤਰ੍ਹਾਂ ਇਸ ਨੂੰ ਅਪਨਾਉਣਾ ਚਾਹੀਦਾ ਹੈ। ਵਰਨਣਯੋਗ ਹੈ ਕਿ ਬੀਸੀਸੀਆਈ ਅਤੇ ਆਈਸੀਸੀ ਦੀ ਬੈਠਕ ਵਿਚ ਭਾਰਤੀ ਬੋਰਡ ਨੇ ਵਾਡਾ ਦੀ ਸ਼ਰਤ ਨੂੰ ਬੇਤੁਕਾ ਅਤੇ ਨਿਜਤਾ ਦਾ ਉਲੰਘਣ ਦਸਿਆ। ਇਸ ਬੈਠਕ ਵਿਚ ਧੋਨੀ, ਯੁਵਰਾਜ ਸਿੰਘਅਤੇ ਹਰਭਜਨ ਸਿੰਘ ਵੀ ਸ਼ਾਮਿਲ ਸਨ। ਗਿੱਲ ਨੇ ਕਿਹਾ ਕਿ ਖਿਡਾਰੀਆਂ ਅਤੇ ਦੇਸ਼ ਨੂੰ ਵਾਡਾ ਦੇ ਚੰਗੇ ਉਦੇਸ਼ਾਂ ਦਾ ਸਮਰਥਣ ਕਰਨਾ ਚਾਹੀਦਾ ਹੈ ਜਿਸਦਾ ਮਕਸਦ ਖੇਡਾਂ ਨੂੰ ਡੋਪਿੰਗ ਦੇ ਰਾਖਸ਼ਸ ਤੋਂ ਮੁਕਤ ਕਰਨਾ ਹੈ। ਸਾਰੀ ਦੁਨੀਆਂ ਡੋਪਿੰਗ ਨੂੰ ਲੈ ਕੇ ਚਿੰਤਤ ਹੈ ਅਤੇ ਸਾਨੂੰ ਵਾਡਾ ਦਾ ਸਮਰਥਣ ਕਰਨਾ ਚਾਹੀਦਾ ਹੈ।
ਸਾਰੇ ਖਿਡਾਰੀਆਂ ਨੂੰ ਵਾਡਾ ਦੀਆਂ ਸ਼ਰਤਾਂ ਨੂੰ ਮੰਨਣਾ ਚਾਹੀਦਾ ਹੈ- ਗਿੱਲ
This entry was posted in ਭਾਰਤ.