ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ 2 ਵਿਗਿਆਨੀਆਂ ਡਾ. ਮਨਪ੍ਰੀਤ ਸਿੰਘ ਅਤੇ ਡਾ. ਰਿਮਲਜੀਤ ਕੌਰ ਨੂੰ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਵੱਲੋਂ ਸਾਲ 2015 ਦਾ ਜਵਾਹਰ ਲਾਲ ਨਹਿਰੂ ਐਵਾਰਡ ਪ੍ਰਦਾਨ ਕੀਤਾ ਗਿਆ ਹੈ । ਡਾ. ਰਿਮਲਜੀਤ ਕੌਰ ਬਾਇਓਕਮਿਸਟਰੀ ਵਿਭਾਗ ਦੇ ਡਾ. ਏ ਕੇ ਗੁਪਤਾ ਅਤੇ ਡਾ. ਮਨਪ੍ਰੀਤ ਸਿੰਘ ਐਗਰੋਨੋਮੀ ਵਿਭਾਗ ਦੇ ਡਾ. ਐਮ ਐਸ ਭੁ¤ਲਰ ਅਧੀਨ ਖੋਜ ਕਾਰਜ ਨੇਪਰੇ ਚਾੜ੍ਹ ਚੁ¤ਕੇ ਹਨ ।
ਇਸੇ ਤਰ੍ਹਾਂ ਬਠਿੰਡਾ ਵਿਖੇ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਵੀ ਪ੍ਰੀਸ਼ਦ ਵੱਲੋਂ ਸਰਵੋਤਮ ਐਲਾਨਿਆ ਗਿਆ। ਇਸ ਵਕਾਰੀ ਸਨਮਾਨ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਵਧਾਈ ਪੇਸ਼ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦੀ ਹੋਂਦ ਤੋਂ ਬਾਅਦ ਪਹਿਲੀ ਵਾਰ ਇੱਕੋ ਸਾਲ, 2 ਜਵਾਹਰ ਲਾਲ ਨਹਿਰੂ ਐਵਾਰਡ, ਯੂਨੀਵਰਸਿਟੀ ਦੇ ਵਿਗਿਆਨੀਆਂ ਨੂੰ ਪ੍ਰਾਪਤ ਹੋਇਆ ਹੈ ।