ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਵੱਲੋਂ 7 ਰੋਜਾ ਵਿਦਿਆਰਥੀਆਂ ਦਾ ਹਾਈਕਿੰਗ ਟਰੈਕਿੰਗ ਕੈਂਪ ਡਲਹੋਜ਼ੀ ਟਰੰਪ ਦੀ ਕਨਵੈਨਸ਼ਨ ਦੀ ਇੱਕ ਝੱਲਕ(ਹਿਮਾਚਲ ਪ੍ਰਦੇਸ਼) ਵਿਖੇ ਲਗਾਇਆ ਗਿਆ । ਇਸ ਕੈਂਪ ਦੇ ਵਿੱਚ 20 ਵਿਦਿਆਰਥੀਆਂ ਨੇ ਭਾਗ ਲਿਆ । ਇਸ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਨੇ ਦੱਸਿਆ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਮਨੁੱਖੀ ਸਖਸ਼ੀਅਤ ਲਈ ਅਹਿਮ ਰੋਲ ਅਦਾ ਕਰਦੀਆਂ ਹਨ । ਅਨੁਸਾਸ਼ਨ ਵਿੱਚ ਰਹਿ ਕੇ ਅਸੀਂ ਚੰਗੇ ਨਾਗਰਕ ਹੋਣ ਦਾ ਅਹਿਸਾਸ ਕਰਾਉਂਦੇ ਹਾਂ । ਉਹਨਾਂ ਇਸ ਕੈਂਪ ਦੇ ਵਿੱਚ ਅਗਵਾਈ ਕਰ ਰਹੇ ਅਧਿਆਪਕ ਡਾ. ਵਿਕਰਮਜੀਤ ਕੌਰ, ਡਾ. ਨਿਲੇਸ਼ ਬਿਵਾਲਕਰ ਅਤੇ ਸਤਵੀਰ ਸਿੰਘ ਦਾ ਧੰਨਵਾਦ ਕੀਤਾ ਜਿਨ੍ਹਾਂ ਇਕ ਹਫ਼ਤੇ ਦੌਰਾਨ ਵਿਦਿਆਰਥੀਆਂ ਨੂੰ ਹਾਈਕਿੰਗ ਟਰੈਕਿੰਗ ਦੇ ਮੁੱਢਲੇ ਸਿਧਾਤਾਂ ਨਾਲ ਜਾਣੂੰ ਕਰਵਾਇਆ ।
ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਮਨੁੱਖ ਦੀ ਸਖਸ਼ੀਅਤ ਦਾ ਜ਼ਰੂਰੀ ਅੰਗ ਹਨ – ਡਾ. ਧਾਲੀਵਾਲ
This entry was posted in ਖੇਤੀਬਾੜੀ.