ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਣੀ ਕਲਾਂ ਵੱਲੋਂ ਆਪਣੇ ਵਿਦਿਆਰਥੀਆਂ ਸਮੇਂ ਦੇ ਹਾਣੀ ਬਣਾਉਦੇਂ ਹੋਏ ਕੈਂਪਸ ਵਿਚ ਨਿਵੇਸ਼ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਐਨ ਜੇ ਇੰਡੀਆ ਇੰਨਵੈਸਟਮੈਂਟ ਦੇ ਨੁਮਾਇੰਦੇ ਮੋਹਿਤ ਸਹਿਗਲ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸਬੰਧਿਤ ਵਿਸ਼ੇ ਤੇ ਜ਼ਰੂਰੀ ਨੁਕਤੇ ਸਾਂਝੇ ਕੀਤੇ। ਉਨ੍ਹਾਂ ਵਿਦਿਆਰਥੀਆਂ ਨੂੰ ਸਹੀ ਤਰੀਕੇ ਨਾਲ ਨਿਵੇਸ਼ ਕਰਨ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਤਰਾਂ ਦੇ ਨਿਵੇਸ਼ ਕਰਨ ਤੋਂ ਪਹਿਲੇ ਉਸ ਨਿਵੇਸ਼ ਨੂੰ ਥੋੜੇ ਸਮੇਂ ਦਾ ਨਿਵੇਸ਼ ਜਾਂ ਲੰਬੇ ਸਮੇਂ ਦੇ ਨਿਵੇਸ਼ ਵਿਚ ਵੰਡ ਲੈਣਾ ਚਾਹੀਦਾ ਹੈ। ਇਸ ਦੇ ਇਲਾਵਾ ਕਿਸੇ ਵੀ ਨਿਵੇਸ਼ ਲਈ ਇਸ ਕੰਪਨੀ ਦੇ ਪਿਛਲੇ ਰਿਕਾਰਡ ਨੂੰ ਜਾਣਨਾ ਸਭ ਤੋਂ ਜ਼ਰੂਰੀ ਹੋ ਜਾਂਦਾ ਹੈ।
ਇਸ ਦੇ ਨਾਲ ਹੀ ਗਣਪਤੀ ਫਾਈਨਾਂਸ ਵੱਲੋਂ ਡਾ. ਪਵਨ ਕੁਮਾਰ ਗਰਗ ਨੇ ਸ਼ੇਅਰ ਬਾਜ਼ਾਰ ਦੇ ਉਤਰਾਓ ਚੜ੍ਹਾਓ ਦੇ ਕਾਰਨਾਂ ਅਤੇ ਉਸ ਦੇ ਨੁਕਸਾਨ ਫ਼ਾਇਦੇ ਸਬੰਧੀ ਵੀ ਜਾਣਕਾਰੀ ਸਾਰਿਆ ਨਾਲ ਸਾਂਝੀ ਕੀਤੀ। ਉਨ੍ਹਾਂ ਵੱਖ ਵੱਖ ਤਰਾਂ ਦੇ ਸ਼ੇਅਰ ਬਾਜ਼ਾਰ,ਸ਼ੇਅਰ ਬਾਜ਼ਾਰ ਵਿਚ ਮੈਂਬਰਾਂ ਦੇ ਕੰਮ ਕਰਨ ਦੇ ਤਰੀਕੇ ਅਤੇ ਭਾਰਤੀ ਅਤੇ ਵਿਦੇਸ਼ੀ ਸ਼ੇਅਰ ਬਾਜ਼ਾਰ ਵਿਚ ਰੋਜ਼ਗਾਰ ਵਿਚ ਰੋਜ਼ਗਾਰ ਦੇ ਮੌਕੇਆਂ ਸਬੰਧੀ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੇ ਇਲਾਵਾ ਮੋਹਿਤ ਨੇ ਵਿਦਿਆਰਥੀਆਂ ਨੂੰ ਇਕ ਚੰਗਾ ਨਿਵੇਸ਼ਕ ਬਣਦੇ ਹੋਏ ਸਵੈ ਰੁਜ਼ਗਾਰ ਬਣਨ ਦੇ ਤਰੀਕੇ ਵੀ ਸਾਂਝੇ ਕੀਤੇ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਜਗਿਆਸਾ ਨਾਲ ਪੁੱਛੇ ਗਏ ਸਵਾਲਾਂ ਦੇ ਜਵਾਬ ਉਨ੍ਹਾਂ ਬਹੁਤ ਸਰਲ ਅਤੇ ਵਧੀਆਂ ਢੰਗ ਨਾਲ ਦਿਤੇ।
ਇਸ ਮੌਕੇ ਤੇ ਐਲ ਸੀ ਈ ਟੀ ਦੇ ਚੇਅਰਮੈਨ ਵਿਜੇ ਗੁਪਤਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਵਿਦਿਆਰਥੀਆਂ ਨੂੰ ਕਿਹਾ ਕਿ ਅੱਜ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਲ ਭਵਿਖ ਲਈ ਸਮੇਂ ਦੇ ਹਾਣੀ ਬਣਾਉਂਦੇ ਹੋਏ ਇਸ ਤਰਾਂ ਦੀ ਜਾਣਕਾਰੀ ਬੇਹੱਦ ਜ਼ਰੂਰੀ ਹੋ ਜਾਂਦੀ ਹੈ ਅਤੇ ਇਹ ਸੈਮੀਨਾਰ ਵੀ ਉਸੇ ਗੱਲ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਹੈ।