ਰਿਓ ਡੀ ਜਨੀਰੋ – ਅਮਰੀਕੀ ਤੈਰਾਕ ਮਾਈਕਲ ਫਿਲਪਸ ਨੇ ਉਲੰਪਿਕ ਵਿੱਚ ਮੰਗਲਵਾਰ ਨੂੰ ਦੋ ਹੋਰ ਗੋਲਡ ਮੈਡਲ ਆਪਣੇ ਨਾਮ ਕੀਤੇ ਹਨ। ਉਨ੍ਹਾਂ ਨੇ ਦੋ ਹੋਰ ਗੋਲਡ ਮੈਡਲ ਆਪਣੇ ਨਾਮ ਕੀਤੇ ਹਨ। ਉਨ੍ਹਾਂ ਨੇ 200 ਮੀਟਰ ਬਟਰਫਲਾਈ ਅਤੇ ਫਾਈਨਲ ਵਿੱਚ ਗੋਲਡ ਜਿੱਤਿਆ। ਇਸ ਦੇ 70 ਮਿੰਟ ਬਾਅਦ ਹੀ ਉਨ੍ਹਾਂ ਨੇ 4 ਗੁਣਾ 200 ਮੀਟਰ ਫਰੀ ਰਿਲੇ ਵਿੱਚ ਵੀ ਦਿਨ ਦਾ ਦੂਸਰਾ ਗੋਲਡ ਮੈਡਲ ਵੀ ਪ੍ਰਾਪਤ ਕਰ ਲਿਆ। ਫਿਲਪਸ ਦੇ ਖਾਤੇ ਵਿੱਚ ਹੁਣ ਤੱਕ 21 ਉਲੰਪਿਕ ਗੋਲਡ ਮੈਡਲ ਆ ਚੁੱਕੇ ਹਨ।
31 ਸਾਲਾ ਫਿਲਪਸ ਨੇ 200 ਮੀਟਰ ਬਟਰਫਲਾਈ ਮੁਕਾਬਲੇ ਵਿੱਚ 1.53.36 ਮਿੰਟ ਦੇ ਨਾਲ ਪਹਿਲਾ ਸਥਾਨ ਹਾਸਿਲ ਕੀਤਾ। ਜਾਪਾਨ ਦੇ ਮਾਸੋਤੋ ਸਾਕਾਈ ਨੂੰ ਸੈਕੰਡ ਦੇ 400ਵੇਂ ਹਿੱਸੇ ਤੋਂ ਪਿੱਛੜਣ ਕਾਰਣ ਸਿਲਵਰ ਮੈਡਲ ਨਾਲ ਹੀ ਸਬਰ ਕਰਨਾ ਪਿਆ। ਹੰਗਰੀ ਦੇ ਟਾਮਸ ਕੇਂਡਰੇਸੀ ਨੇ ਇਸ ਈਵੈਂਟ ਦਾ ਬਰਾਂਜ ਮੈਡਲ ਜਿੱਤਿਆ। 2012 ਦੀਆਂ ਉਲੰਪਿਕ ਵਿੱਚ ਫਿਲਪਸ ਨੂੰ ਹਰਾ ਕੇ ਗੋਲਡ ਮੈਡਲ ਜਿੱਤਣ ਵਾਲੇ ਸਾਊਥ ਅਫ਼ਰੀਕਾ ਦੇ ਚਾਡ ਲੇ ਕਲੋਸ ਇਸ ਸਾਲ ਚੌਥੇ ਸਥਾਨ ਤੇ ਰਹੇ। ਫਿਲਪਸ ਨੇ ਇਸ ਤੋਂ ਪਹਿਲਾਂ ਰਿਓ ਵਿੱਚ 4 ਗੁਣਾ 100 ਮੀਟਰ ਰਿਲੇ ਦਾ ਗੋਲਡ ਮੈਡਲ ਜਿੱਤਿਆ ਸੀ।