ਨਵੀਂ ਦਿੱਲੀ – ਮੌਜੂਦਾ ਸੈਨਾਮੁੱਖੀ ਸੁਹਾਗ ਨੇ ਆਪਣੇ ਸਾਬਕਾ ਸੈਨਾ ਮੁੱਖੀ ਅਤੇ ਮੋਦੀ ਸਰਕਾਰ ਦੇ ਕੇਂਦਰੀ ਮੰਤਰੀ ਵੀਕੇ ਸਿੰਹ ਤੇ ਗੰਭੀਰ ਅਤੇ ਸਨਸਨੀਖੇਜ਼ ਆਰੋਪ ਲਗਾਏ ਹਨ। ਸੈਨਾ ਪ੍ਰਮੁੱਖ ਜਨਰਲ ਦਲਬੀਰ ਸਿੰਘ ਸੁਹਾਗ ਨੇ ਕੇਂਦਰੀ ਵਿਦੇਸ਼ ਰਾਜਮੰਤਰੀ ਅਤੇ ਰੀਟਾਇਰਡ ਜਨਰਲ ਵੀਕੇ ਸਿੰਹ ਤੇ ਆਰੋਪ ਲਗਾਏ ਹਨ ਕਿ ਉਨ੍ਹਾਂ ਨੇ ਗੱਲਤ ਇਰਾਦੇ ਨਾਲ ਆਰੋਪ ਲਗਾ ਕੇ ਉਨ੍ਹਾਂ ਦੀ ਪ੍ਰਮੋਸ਼ਨ ਰੋਕਣ ਦੀ ਕੋਸ਼ਿਸ਼ ਕੀਤੀ ਸੀ।
ਜਨਰਲ ਸੁਹਾਗ ਨੇ ਕਿਹਾ ਕਿ ਵੀਕੇ ਸਿੰਹ ਨੇ ਕੁਝ ਹੋਰ ਕਾਰਣਾਂ ਕਰਕੇ ਉਨ੍ਹਾਂ ਨੂੰ ਦੰਡਿਤ ਕਰਨ ਲਈ ਰਹੱਸਮਈ ਢੰਗ ਅਤੇ ਦੁਰਭਾਵਨਾ ਦੇ ਇਰਾਦੇ ਨਾਲ ਜਾਣਬੁੱਝ ਕੇ ਉਨ੍ਹਾਂ ਦੀ ਪ੍ਰਮੋਸ਼ਨ ਨੂੰ ਰੋਕ ਕੇ ਰੱਖਿਆ ਸੀ। ਉਨ੍ਹਾਂ ਨੇ ਕਿਹਾ ਕਿ ਵੀਕੇ ਸਿੰਹ ਦਾ ਮੁੱਖ ਮਕਸਦ ਉਨ੍ਹਾਂ ਦੀ ਆਰਮੀ ਕਮਾਂਡਰ ਦੀ ਨਿਯੁਕਤੀ ਨੂੰ ਰੋਕਣਾ ਸੀ।ਇਸ ਲਈ ਉਨ੍ਹਾਂ ਤੇ ਝੂਠੇ ਆਰੋਪ ਲਗਾਏ ਗਏ। ਇਹ ਪਹਿਲਾ ਮਾਮਲਾ ਹੈ ਜਦੋਂ ਕਿ ਇੱਕ ਆਰਮੀ ਚੀਫ਼ ਨੇ ਇੱਕ ਸਾਬਕਾ ਆਰਮੀ ਚੀਫ਼ ਅਤੇ ਕੇਂਦਰੀ ਮੰਤਰੀ ਤੇ ਸਰਵਜਨਿਕ ਤੌਰ ਤੇ ਆਰੋਪ ਲਗਾਏ ਹਨ।
ਬੁੱਧਵਾਰ ਨੂੰ ਸੁਪਰੀਮ ਕੋਰਟ ਵਿੱਚ ਦਾਖਿਲ ਆਪਣੇ ਹਲਫ਼ਨਾਮੇ ਵਿੱਚ ਜਨਰਲ ਦਲਬੀਰ ਸਿੰਘ ਨੇ ਕਿਹਾ ਕਿ ਸਾਲ 2012 ਵਿੱਚ ਤਤਕਾਲੀਨ ਚੀਫ਼ ਆਰਮੀ ਸਟਾਫ਼ ਜਨਰਲ ਵੀਕੇ ਸਿੰਹ ਦੀ ਕਾਰਗੁਜ਼ਾਰੀਆਂ ਦਾ ਮੈਂ ਖੁਦ ਪੀੜਤ ਰਿਹਾ ਹਾਂ, ਉਨ੍ਹਾਂ ਦੀ ਨੀਅਤ ਆਰਮੀ ਕਮਾਂਡਰ ਦੀ ਨਿਯੁਕਤੀ ਸਬੰਧੀ ਮੇਰੀ ਪ੍ਰਮੋਸ਼ਨ ਨੂੰ ਰੋਕਣਾ ਸੀ।
ਉਨ੍ਹਾਂ ਨੇ ਹਲਫ਼ਨਾਮੇ ਵਿੱਚ ਅੱਗੇ ਇਹ ਵੀ ਲਿਖਿਆ ਹੈ ਕਿ 19 ਮਈ 2012 ਨੂੰ ਭੇਜੇ ਗਏ ਕਾਰਣ ਦੱਸੋ ਨੋਟਿਸ ਵਿੱਚ ਮੇਰੇ ਖਿਲਾਫ਼ ਗੱਲਤ, ਆਧਾਰਹੀਣ ਅਤੇ ਮਨਘੜਤ ਅਰੋਪ ਲਗਾਏ ਸਨ ਅਤੇ ਉਨ੍ਹਾਂ ਤੇ “ਅਵੈਧ’ ਡਿਸਿਪਲਿਨ ਅਤੇ ਵਿਜੀਲੈਂਸ ਬੈਨ (ਡੀਵੀ) ਲਗਾਇਆ ਗਿਆ ਸੀ।