ਵਿੱਦਿਆ ਹੈ ਇੱਕ ਅਜਿਹੀ ਰੌਸ਼ਨੀ,
ਜਿਸ ਨਾਲ ਹਨ੍ਹੇਰਾ ਦੂਰ ਹੋ ਜਾਂਦਾ ਏ।
ਜ਼ਿੰਦਗੀ ਵਿੱਚ ਹਰ ਸਮੱਸਿਆ ਦਾ,
ਹੱਲ ਪਲਾਂ ਵਿੱਚ ਹੀ ਹੋ ਜਾਂਦਾ ਏ।
ਵਿੱਦਿਆ ਸਿਰਫ ਇੱਕ ਸ਼ਖਸੀਅਤ ਨਹੀਂ,
ਰੋਜ਼ਗਾਰ ਵੀ ਬਣਾਉਂਦੀ ਏ।
ਇੱਕ ਕਰਦੀ ਹੈ ਸਾਡੇ ਗੁਣਾਂ ਵਿੱਚ ਵਾਧਾ,
ਦੂਜਾ ਚਾਰ ਪੈਸੇ ਵੀ ਬਣਾਉਂਦੀ ਏ।
ਪੈਸੇ ਨੇ ਖੇਡ ਖੇਡੀ ਐਸੀ,
ਵਿੱਦਿਆ ਲਪੇਟ ਵਿੱਚ ਆ ਗਈ ਏ।
ਵਿੱਦਿਆ ਖੁਦ ਹੀ ਆਪਣਾ ਮਕਸਦ ਭੁੱਲਕੇ,
ਪੈਸਾ ਬਨਾਉਣ ਵਾਲੀ ਮਸ਼ੀਨ ਬਣਕੇ ਰਹਿ ਗਈ ਏ।
ਸ਼ਖਸੀਅਤ ਵਿਕਾਸ ਤਾਂ ਹੁਣ ਕੌਣ ਕਰੇ,
ਵਿੱਦਿਆ ਅਲਜ਼ੈਬਰਾ ਕਰਾਉਂਦੀ ਹੀ ਰਹਿ ਗਈ ਏ।
ਖੇਡ ਰਹਿ ਗਈ ਸਿਰਫ ਨੰਬਰਾਂ ਦੀ,
ਨੈਤਿਕ ਕਦਰ ਕੀਮਤ ਸੱਭ ਰਹਿ ਗਈ ਏ।
ਜਿਸਦੇ ਨੰਬਰ ਉਹੀ ਬਾਦਸ਼ਾਹ,
ਬਾਕੀ ਸੱਭ ਦੀ ਥਾਂ ਪਿੱਛੇ ਰਹਿ ਗਈ ਏ।
ਹੁਣ ਮਾਂ-ਬਾਪ ਨਾਲ ਵਰਤਣਾ ਕੋਈ ਨਹੀਂ ਸਿਖਾਉਂਦਾ,
ਰਿਸ਼ਤੇਦਾਰਾਂ ਨਾਲ ਵਰਤਣਾ ਕੋਈ ਨਹੀਂ ਸਿਖਾਉਂਦਾ,
ਦੋਸਤਾਂ ਨਾਲ ਵਰਤਣਾ ਕੋਈ ਨਹੀਂ ਸਿਖਾਉਂਦਾ,
ਇਨਸਾਨੀਅਤ ਨਾਲ ਵਰਤਣਾ ਕੋਈ ਨਹੀਂ ਸਿਖਾਉਂਦਾ,
ਵਿੱਦਿਆ ਖੁਦ ਵਿੱਦਿਆ ਨੂੰ ਸਿਖਾਉਣ ਲਈ ਲਾਚਾਰ ਬਣੀ ਏ,
ਮੇਰੇ ਭਰਾਵੋ ਵਿੱਦਿਆ ਹੁਣ ਵਿੱਦਿਆ ਨਹੀਂ,
ਇਹ ਤਾਂ ਸਿਰਫ ਇੱਕ ਵਪਾਰ ਬਣੀ ਏ।
“ਵਿੱਦਿਆ ਵਪਾਰ”
This entry was posted in ਕਵਿਤਾਵਾਂ.
Darust hai, Lok virse boli atte dharm too duer ja ke jiwuna chaunde han.