ਓਸਲੋ, (ਰੁਪਿੰਦਰ ਢਿੱਲੋ ਮੋਗਾ) – ਬੀਤੇ ਦਿਨੀ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਕਾਂਗਰਸ ਪਾਰਟੀ ਨਾਲ ਸਬੰਧਿਤ ਹਮਾਇਤੀਆ ਵੱਲੋਂ ਇੱਕ ਮੀਟਿੰਗ ਕੀਤੀ ਗਈ ,ਜਿਸ ਵਿੱਚ ਇੱਕਤਰ ਹੋਏ ਇਹਨਾਂ ਕਾਂਗਰਸੀਆ ਵੱਲੋਂ ਕਾਂਗਰਸ ਹਾਈ ਕਮਾਂਡ ਤੋਂ ਇਹ ਮੰਗ ਕੀਤੀ ਗਈ ਕਿ ਮਾਨਸਾ ਹਲਕੇ ਤੋਂ ਕਾਂਗਰਸ ਦੀ ਟਿਕਟ ਬੀਬੀ ਗੁਰਪ੍ਰੀਤ ਕੌਰ ਗੱਗੋਵਾਲ ਨੂੰ ਦਿੱਤੀ ਜਾਵੇ। ਸ੍ਰ. ਸ਼ੇਰ ਸਿੰਘ ਗੱਗੋਵਾਲ ਤਿੰਨ ਵਾਰ ਇਸ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਨ ਅਤੇ ਇੱਕ ਵਾਰ ਮੰਤਰੀ ਮੰਡਲ ਚ ਮੰਤਰੀ ਵੀ ਰਹਿ ਚੁੱਕੇ ਹਨ।ਮਾਨਸਾ ਹਲਕੇ ਅੰਦਰ ਪਰਿਵਾਰ ਦੇ ਲੋਕ ਭਲਾਈ ਦੇ ਕੰਮਾਂ ਕਾਰਨ ਕਾਫੀ ਅਸਰ ਰਸੂਖ ਹੈ ਅਤੇ ਇਹ ਅਸਰ ਰਸੂਖ ਹਲਕੇ ਦੀ ਟਿਕਟ ਕਾਂਗਰਸ ਦੀ ਝੋਲੀ ਪਾਵੇਗਾ। ਇਸ ਮੀਟਿੰਗ ਚ ਹੋਰਨਾਂ ਤੋ ਇਲਾਵਾ ਸ੍ਰ. ਹਰਿੰਦਰ ਗਿੱਲ ਦੂਗਨ, ਧਰਮਵੀਰ ਮਿੰਟਾ, ਜਰਨੈਲ ਸਿੰਘ ਢਿੱਲੋਂ, ਕੈਮੀ ਥਰੀਕੇ, ਬੋਬੀ ਗਰੇਵਾਲ, ਭੋਲਾ ਸਿੱਧੂ, ਵਿਜੈ ਸ਼ਰਮਾ, ਤਰਲੋਕ ਸਿੰਘ ਆਦਿ ਸ਼ਾਮਲ ਹੋਏ।
ਮਾਨਸਾ ਹਲਕੇ ਤੋਂ ਕਾਂਗਰਸ ਹਾਈ ਕਮਾਂਡ ਤੋਂ ਬੀਬੀ ਗੁਰਪ੍ਰੀਤ ਕੌਰ ਗੱਗੋਵਾਲ ਨੂੰ ਟਿਕਟ ਦੇਣ ਦੀ ਮੰਗ – ਕਾਂਗਰਸ ਹਮਾਇਤੀ ਨਾਰਵੇ
This entry was posted in ਅੰਤਰਰਾਸ਼ਟਰੀ.