ਲੁਧਿਆਣਾ – ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਟੀ ਆਈ ਈ ਚੰਡੀਗੜ੍ਹ ਦੀ ਸੰਸਥਾ ਦੇ ਸਹਿਯੋਗ ਨਾਲ ਐਲ ਸੀ ਈ ਟੀ, ਕਟਾਣੀ ਕਲਾ ਵਿਚ ਇਕ ਦਿਨਾਂ ਸਵੈ ਰੁਜ਼ਗਾਰ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਪ੍ਰੋ ਜੇ ਪੀ ਐ¤ਸ ਸੀਬੀਆ ਹੈ¤ਡ,ਪੀ ਟੀ ਯੂ ਨਾਲੰਦਾ, ਕਰਨ ਚੈ¤ਕਰ ਸੀ ਈ ੳ ਸਟਾਰਟ ਅੱਪ ਐਲਵੈਸ ਅਤੇ ਹਰਚਿੱਤਵਨ ਸਿੰਘ ਐਸੋਸੀਏਟ ਡਾਇਰੈਕਟਰ ਟੀ ਆਈ ਈ ਚੰਡੀਗੜ੍ਹ ਅਤੇ ਪੰਜਾਬ ਨੇ ਖ਼ਾਸ ਤੌਰ ਤੇ ਸ਼ਿਰਕਤ ਕਰਦੇ ਹੋਏ ਸਬੰਧਿਤ ਵਿਸ਼ਿਆਂ ਤੇ ਜਾਣਕਾਰੀ ਸਾਂਝੀ ਕੀਤੀ।ਜ਼ਿਕਰਯੋਗ ਹੈ ਕਿ ਇਸ ਵਰਕਸ਼ਾਪ ਦਾ ਆਯੋਜਨ ਪੀ ਟੀ ਯੂ ਨਾਲੰਦਾ ਸਕੂਲ ਆਫ਼ ਟੀ ਕਿਊ ਐਮ ਵੱਲੋਂ ਕੀਤਾ ਗਿਆ ਸੀ। ਇਸ ਮੌਕੇ ਤੇ ਪ੍ਰੋ ਜੇ ਪੀ ਐ¤ਸ ਸੀਬੀਆ ਨੇ ਹਾਜ਼ਰ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਤੇਜ਼ੀ ਨਾਲ ਵਿਸ਼ਵ ਤੇ ਬਦਲ ਰਹੀਆਂ ਪ੍ਰਤੀ ਸਥਿਤੀਆਂ ਦੇ ਮੱਦੇ ਨਜ਼ਰ ਅੱਜ ਇਕ ਉ¤ਦਮੀ ਵਜੋਂ ਸਥਾਪਿਤ ਹੋਣ ਵਿਚ ਜ਼ਿਆਦਾ ਬਿਹਤਰੀਨ ਮੌਕੇ ਹਨ। ਪਰ ਉਸ ਦੇ ਨਾਲ ਹੀ ਉਸ ਵਪਾਰ ਸਬੰਧੀ ਸਹੀ ਜਾਣਕਾਰੀ ਹੋਣਾ ਵੀ ਲਾਜ਼ਮੀ ਹੋ ਜਾਂਦਾ ਹੈ। ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਕ ਉਦਯੋਗਪਤੀ ਦੀ ਸੋਚ ਹੋਣਾ ਬਹੁਤ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਇਕ ਵਪਾਰੀ ਪਹਿਲਾ ਆਪਣੀ ਸੋਚ ਨੂੰ ਇਕ ਖੋਜ ਤੇ ਲੈ ਕੇ ਜਾਂਦਾ ਹੈ ਅਤੇ ਵਿਚ ਉਸ ਖੋਜ ਨੂੰ ਸਹੀ ਦਿਸ਼ਾ ਦਿੰਦੇ ਹੋਏ ਇਕ ਸਫਲ ਵਪਾਰੀ ਬਣਦਾ ਹੈ।ਪਰ ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਉਹ ਖੋਜ ਅਤੇ ਸੋਚ ਜ਼ਮੀਨੀ ਹਕੀਕਤ ਨਾਲ ਜੁੜੀ, ਆਸਾਨ, ਸਫਲ ਪੂਰਕ ਅਤੇ ਮਾਪ ਯੋਗ ਹੋਣੀ ਚਾਹੀਦੀ ਹੈ।
ਕਰਨ ਚੈਕਰ, ਫਾਊਂਡਰ ਸਟਾਰ ਅੱਪ ਈਐਲਵਜ਼ ਜੋ ਕਿ ਅਮਰੀਕਾ ਤੋਂ ਐਨ ਬੀ ਏ ਕਰਕੇ ਆਏ ਹਨ ਅਤੇ ਇਕ ਸਫਲ ਕੰਪਨੀ ਦੇ ਮਾਲਕ ਹਨ ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਕ ਉ¤ਦਮੀ ਜਾਂ ਉਦਯੋਗਪਤੀ ਸਦਾ ਆਪਣੀਆਂ ਅੱਖਾਂ ਅਤੇ ਕੰਨ ਖੁਲੇ ਰਖਦਾ ਹੈ ਅਤੇ ਹਮੇਸ਼ਾ ਕੁੱਝ ਨਵਾਂ ਸਿੱਖਣ ਵਿਚ ਵਿਸ਼ਵਾਸ ਰੱਖਦਾ ਹੈ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਈ ਵੀ ਹਾਲਾਤ ਸਾਡੇ ਸਫਲਤਾ ਦਾ ਇਕ ਹੋਰ ਰਸਤਾ ਵੀ ਨਾਲ ਲੈ ਕੇ ਆਉਂਦੇ ਹਨ ਬਸ ਉਸ ਨੂੰ ਸਹੀ ਤਰੀਕੇ ਨਾਲ ਪਛਾਣਨ ਦੀ ਲੋੜ ਹੁੰਦੀ ਹੈ।
ਹਰਚਿੱਤਵਨ ਸਿੰਗ ਐਸੋਸੀਏਟ ਡਾਇਰੈਕਟਰ ਟੀ ਆਈ ਈ ਚੰਡੀਗੜ੍ਹ ਅਤੇ ਪੰਜਾਬ ਨੇ ਵਿਦਿਆਰਥੀਆਂ ਨੂੰ ਟੀ ਏ ਪੀ ਵਪਾਰ ਵਿਉਂਤ ਸਾਂਝੀ ਕਰਦੇ ਹੋਏ ਵਿਦਿਆਰਥੀਆਂ ਨੂੰ ਦੱਸਿਆਂ ਕਿ ਇਸ ਵਿਚ ਵਿਦਿਆਰਥੀਆਂ ਨੂੰ ਪੀ ਟੀ ਯੂ ਦੇ ਸਾਰੇ ਕਾਲਜਾਂ ਦੇ ਵਿਦਿਆਰਥੀਆਂ ਦੇ ਵਪਾਰ ਕਰਨ ਦੇ ਨਵੇਂ ਤਰੀਕੇ ਸਾਂਝੇ ਕਰਨ ਦਾ ਸੱਦਾ ਦੇ ਰਹੀ ਹੈ। ਤਾਂ ਕਿ ਦੇਸ਼ ਨੂੰ ਅੱਗੇ ਵਧਾਉਣ ਲਈ ਨੌਜਵਾਨਾ ਦੀ ਸੋਚ ਨੂੰ ਨਾਲ ਲੈ ਕੇ ਚੱਲਦੇ ਹੋਏ ਤਰੱਕੀ ਦੀਆਂ ਬੁਲੰਦੀਆਂ ਅਤੇ ਪਹੁੰਚਿਆਂ ਜਾਵੇ।ਇਸ ਲਈ ਟੀ ਏ ਪੀ ਵੱਲੋਂ ਬਿਹਤਰੀਨ ਚੁਣੀਆਂ 6 ਟੀਮਾਂ ਨੂੰ 1,20,000 ਰੁਪਏ ਇਨਾਮ ਵੱਜੋ ਦਿਤੇ ਜਾਣਗੇ ।
ਇਸ ਮੌਕੇ ਐਲ ਸੀ ਈ ਟੀ ਦੇ ਚੇਅਰਮੈਨ ਵਿਜੇ ਗੁਪਤਾ ਨੇ ਵਿਦਿਆਰਥੀਆਂ ਨੌਕਰੀ ਲੱਭਣ ਦੀ ਬਜਾਏ ਨੌਕਰੀ ਪੈਦਾ ਕਰਨ ਵਾਲੇ ਉਦਮੀ ਵਜੋਂ ਸਥਾਪਿਤ ਹੋਣ ਦੀ ਪ੍ਰੇਰਨਾ ਦਿਤੀ।