ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਸ਼ਰਣ ਕੌਰ ਨੇ ਰੱਖੜੀ ਦਾ ਤਿਉਹਾਰ ਸਕੂਲ ਦੇ ਬੱਚਿਆਂ ਨਾਲ ਮਨਾਇਆ। ਪ੍ਰਧਾਨਮੰਤਰੀ ਦੇ ਦਫ਼ਤਰ ਵਿਚ ਵੱਖ-ਵੱਖ ਸਕੂਲਾਂ ਅਤੇ ਪਰਾਈਵੇਟ ਸੰਗਠਨਾਂ ਦੇ ਨਾਲ ਜੁੜੇ ਬੱਚਿਆਂ ਨੇ ਪ੍ਰਧਾਮੰਤਰੀ ਦੇ ਗੁੱਟ ਤੇ ਰੱਖੜੀਆਂ ਬੰਨ੍ਹੀਆਂ ਅਤੇ ਮਠਿਆਈ ਖਵਾਈ। ਡਾ: ਮਨਮੋਹਨ ਸਿੰਘ ਨੇ ਇਸ ਸਮੇਂ ਆਪਣੇ ਸੰਦੇਸ਼ ਵਿਚ ਕਿਹਾ ਕਿ ਇਸ ਤਿਉਹਾਰ ਨਾਲ ਸਾਡੇ ਪਰਾਂਪਰਿਕ ਰਿਸ਼ਤਿਆਂ ਦੀ ਡੋਰ ਮਜਬੂਤ ਹੁੰਦੀ ਹੈ। ਇਸ ਨਾਲ ਭੈਣ ਭਰਾਵਾਂ ਅਤੇ ਭਾਈਚਾਰੇ ਦੇ ਆਪਸੀ ਸਬੰਧ ਹੋਰ ਚੰਗੇ ਹੁੰਦੇ ਹਨ ਅਤੇ ਪਰੇਮ ਪਿਆਰ ਵਧਦਾ ਹੈ।