ਲੌਂਗੋਵਾਲ, (ਸੰਗਰੂਰ) – ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਤ ਲੌਂਗੋਵਾਲ ਦੀ 31-ਵੀਂ ਬਰਸੀ ਮੌਕੇ ਪੱਤਰਕਾਰ ਹਰਬੀਰ ਸਿੰਘ ਭੰਵਰ ਦੁਆਰਾ ਲਿਖੀ ਪੁਸਤਕ “ ਸੰਤ ਹਰਚੰਦ ਸਿੰਘ ਲੌਂਗੋਵਾਲ” – ਅਧਿਆਦਮਿਕਤਾ ਤੋਂ ਰਾਜਨੀਤੀ ਤਕ- ਰੀਲੀਜ਼ ਕੀਤੀ।
ਇਸ ਸਮੇਂ ਵਿਸ਼ਾਲ ਇਕੱਠ ਨੂੰ ਸੰਬੋਧਣ ਕਰਦਿਆਂ ਉਨ੍ਹਾਂ ਕਿਹਾ ਕਿ ਸੰਤ ਲੌਂਗੋਵਲ ਨੇ ਦੇਸ਼ ਤੇ ਪੰਜਾਬ ਵਿਚ ਅਮਨ ਸ਼ਾਂਤੀ ਬਹਾਲ ਕਰਨ ਲਈ ਆਪਣੀ ਸ਼ਹਾਦਤ ਦਿਤੀ। ਕੇਂਦਰ ਦੀ ਕਾਂਗਰਸ ਸਰਕਾਰ ਨੇ ਰਾਜੀਵ-ਲੌਗੋਵਾਲ ਸਮਝੌਤੇ ਅਨੁਸਾਰ ਪਰਵਾਨ ਹੋਈਆਂ ਮੰਗਾਂ ‘ਤੇ ਵੀ ਅਮਲ ਨਹੀਂ ਕੀਤਾ। ਪੰਜਾਬ ਨੂੰ ਨਾ ਚੰਡੀਗੜ੍ਹ ਮਿਲਿਆ ਨਾ ਹੀ ਪੰਜਾਬੀ-ਭਾਸ਼ਾਈ ਇਲਾਕੇ, ਦਰਿਆਈ ਪਾਣੀਆਂ ਦਾ ਹੀ ਕੋਈ ਹਲ ਨਾ ਕੱਢਿਆਂ ਜਾ ਸਕਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਨਾਲ ਹਰ ਖੇਤਰ ਵਿਚ ਵਿਤਕਰਾ ਕੀਤਾ ਹੈ।
ਇਸ ਅਵਸਰ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਖਜ਼ਾਨਾ ਮੰਤਰੀ ਪਮਿੰਦਰ ਸਿੰਘ ਢੀਂਢਸਾ, ਖੇਤੀ ਬਾੜੀ ਮੰਤਰੀ ਤੋਤਾ ਸਿੰਘ, ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਪਰੇਮ ਸਿੰਘ ਚੰਦੂਮਾਜਰਾ, ਵਿਧਾਇਕ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਸੰਤ ਜੀ ਨੂੰ ਆਪਣੀ ਸ਼ਰਧਾ ਦੇ ਫੁਲ ਭੇਂਟ ਕੀਤੇ। ਇਸ ਅਵਸਰ ‘ਤੇ ਸੰਗਰੂਰ ਤੇ ਬਰਨਾਲਾ ਜ਼ਿਲੇ ਦੇ ਸਾਰੇ ਪ੍ਰਮੁੱਖ ਅਕਾਲੀ ਲੀਡਰ ਹਾਜ਼ਰ ਸਨ।