ਲੁਧਿਆਣਾ – ਸਰਕਾਰੀ ਇਨਸਰਵਿਸ ਸਿਖਲਾਈ ਕੇਂਦਰ ਲੁਧਿਆਣਾ ਵਿਖੇ ਪੰਜਾਬੀ ਅਧਿਆਪਕਾਂ ਦਾ ਚੱਲ ਰਿਹਾ 5 ਦਿਨਾਂ ਸੈਮੀਨਾਰ ਭਰਪੂਰ ਜਾਣਕਾਰੀ ਦਿੰਦਾਂ ਸਮਾਪਤ ਹੋਇਆ । ਸੰਸਥਾਂ ਦੇ ਪਿੰ੍ਰਸੀਪਲ ਰਣਜੀਤ ਸਿੰਘ ਮੱਲੀ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੈਮੀਨਾਰ ਦੌਰਾਨ ਅਧਿਆਪਕਾਂ ਨੂੰ ਪੰਜਾਬੀ ਵਿਸ਼ੇ ਨਾਲ ਵਿਸ਼ੇਸਗਾਂ ਵੱਲੋ ਸ਼ਬਦ ਜੋੜਾਂ ਦੀ ਸਮੱਸਿਆਂ , ਧੁਨੀ ਬੋਧ ਅਤੇ ਪੰਜਾਬੀ ਵਿਆਕਰਣ ਸੰਬੰਧੀ ਜਾਣਕਾਰੀ ਦਿੱਤੀ ਗਈ । ਡਾ.ਸੁਰਿੰਦਰ ਸਿੰਘ ਚੱਕ ਪੱਖੀ ਨੇ ਅਧਿਆਪਕਾਂ ਨੂੰ ਆਪਣੇ ਫਰਜ਼ ਨੂੰ ਪਛਾਣਦੇ ਹੋਏ ਆਪਣੀ ਨੈਤਿਕ ਜਿੰਮੇਵਾਰੀ ਨਿਭਾਉਣ ਲਈ ਪ੍ਰੇਰਨਾ ਦਿੱਤੀ ਅਤੇ ਪੰਜਾਬੀ ਵਿਸ਼ੇ ਨੂੰ ਵਧੀਆਂ ਢੰਗ ਪੜ੍ਹਾਉਣ ਲਈ ਅਹਿਮ ਨੁਕਤੇ ਸ਼ਾਂਝੇ ਕੀਤੇ । ਸਟੇਟ ਐਵਾਰਡੀ ਅਇਧਆਪਕ ਗੁਰਮੀਤ ਸਿੰਘ ਬਾਵਾ ਨੇ ਸੈਮੀਨਾਰ ਦੀ ਸਮੁੱਚੀ ਰਿਪੋਰਟ ਪੜ੍ਹੀ ਅਤੇ ਸੈਮੀਨਾਰ ਦੌਰਾਨ ਰਿਸੋਰਸ ਪਰਸਨਜ ਵੱਲੋ ਪੰਜਾਬੀ ਵਿਸ਼ੇ ਸੰਬੰਧੀ ਅਹਿਮ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ । ਇਸ ਮੌਕੇ ਕੋਆਰਡੀਨੇਟਰ ਮੈਡਮ ਮਨਜੀਤ ਕੌਰ , ਮੈਡਮ ਪ੍ਰਵੀਨ ਰਾਣੀ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਪੰਜਾਬੀ ਅਧਿਆਪਕਾਂ ਹਾਜ਼ਰ ਸਨ।
ਇਨਸਰਵਿਸ ਕੇਂਦਰ ਵਿਖੇ ਪੰਜਾਬੀ ਅਧਿਆਪਕਾਂ ਦਾ ਸੈਮੀਨਾਰ ਭਰਪੂਰ ਜਾਣਕਾਰੀ ਦਿੰਦਾ ਸਮਾਪਤ
This entry was posted in ਪੰਜਾਬ.