ਲੁਧਿਆਣਾ, (ਸਲੇਮਪੁਰੀ) – ਪੰਜਾਬੀ ਭਵਨ ਲੁਧਿਆਣਾ ਵਿਖੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ ਬੱਸੀਆ-ਰਾਏਕੋਟ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਸਰੀ (ਕੈਨੇਡਾ) ਦੇ ਪ੍ਰਸਿੱਧ ਉਦਯੋਗਪਤੀ ਤੇ ਸਮਾਜ ਸੇਵਕ ਸੁਖੀ ਬਾਠ ਨਾਲ ਰੂਬਰੂ ਪ੍ਰੋਗਰਾਮ ਕੀਤਾ ਗਿਆ। ਇਸ ਮੌਕੇ ਬਾਠ ਵੱਲੋਂ ਸਮਾਜ ਪ੍ਰਤੀ ਨਿਭਾਈਆਂ ਜਾ
ਰਹੀਆਂ ਸੇਵਾਵਾਂ ਅਤੇ ਭਵਿੱਖ ਯੋਜਨਾਵਾਂ ਬਾਰੇ ਬੋਲਦਿਆਂ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪਰਦੇਸੀ ਧਰਤੀ ਕੈਨੇਡਾ ਤੋਂ ਸੁੱਖੀ ਬਾਠ ਪੰਜਾਬੀ ਸਾਹਿਤ ਤੇ ਸੱਭਿਆਚਾਰ ਦੇ ਵਿਕਾਸ ਲਈ ਸਟੂਡੀਓ-7 ਰਾਹੀਂ ਵੱਡਾ ਯੋਗਦਾਨ ਪਾ ਰਹੇ ਹਨ ਅਤੇ ਹੁਣ ਉਹ ਆਪਣੇ ਪਿਤਾ ਜੀ ਦੀ ਯਾਦ ਵਿੱਚ ਉਥੇ ਸਰੀ ਵਿਚ ਪੰਜਾਬੀ ਭਵਨ ਦੀ ਉਸਾਰੀ ਕਰਵਾ ਰਹੇ ਹਨ। ਪ੍ਰੋ. ਗਿੱਲ ਨੇ ਕਿਹਾ ਕਿ ਸ. ਬਾਠ ਪੰਜਾਬ ਦੇ 45 ਪਿੰਡਾਂ ‘ਚ ਲੋੜਵੰਦ ਪਰਿਵਾਰਾਂ ਦੀ ਸਿਹਤ ਸੁਰੱਖਿਆ, ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਅਤੇ ਲੇਖਕਾਂ ਦੀ ਕੈਨੇਡਾ ਵਿਚ ਸਰਪ੍ਰਸਤੀ ਤੋਂ ਇਲਾਵਾ
ਉਹ ਮਹੱਤਵਪੂਰਨ ਕੰਮ ਕਰ ਰਹੇ ਹੈ। ਇਸ ਮੌਕੇ ਸੁੱਖੀ ਬਾਠ ਨੇ ਸੰਬੋਧਨ ਕਰਦਿਆਂ ਕਿਹਾ ਕਿ ‘ਪੰਜਾਬ ਨੂੰ ਜਿਊਣਯੋਗ ਬਣਾਉਣਾ ਸਾਡਾ ਸਭ ਦਾ ਮਨੋਰਥ ਹੈ’ ਇਸ ਲਈ ਇੱਥੇ ਰੁਜ਼ਗਾਰ ਦੇ ਮੌਕੇ ਵਧਾ ਕੇ ਜਵਾਨੀ ਸੰਭਾਲਣੀ ਜ਼ਰੂਰੀ ਹੈ ਤਾਂ ਜੋ ਹਰ ਬੱਚਾ ਪ੍ਰਦੇਸੀ ਧਰਤੀ ਵੱਲ ਨਾ ਝਾਕੇ । ਇਸ ਮੌਕੇ ਸੱਭਿਆਚਾਰਕ ਸੱਥ ਪੰਜਾਬ ਦੇ ਚੇਅਰਮੈਨ ਜਸਮੇਰ ਸਿੰਘ ਢੱਟ, ਤੀਰਥ
ਸਿੰਘ, ਸੀ.ਈ. ਓ. ਚੜ੍ਹਦੀ ਕਲਾ ਟਾਈਮ ਟੀ. ਵੀ, ਪਿ੍ੰਸੀਪਲ ਡਾ: ਗੁਰਇਕਬਾਲ ਸਿੰਘ, ਪਿ੍ੰਸੀਪਲ ਇੰਦਰਜੀਤ ਕੌਰ ਭਿੰਡਰ, ਦਲਵੀਰ ਲੁਧਿਆਣਵੀਂ, ਡਾ: ਪਰਮਿੰਦਰ ਸਿੰਘ ਬੈਨੀਪਾਲ, ਅੰਮਿ੍ਤ ਸਿੰਘ, ਤਰਲੋਚਨ ਨਾਟਕਾਰ, ਗੌਰਵ ਮਹਿੰਦਰੂ, ਅਭਿਸ਼ੇਕ ਬਹਿਲ ਰਵੀਦੀਪ ਰਵੀ ਅਤੇ ਹੋਰ ਸਾਹਿਤਕ ਸਖ਼ਸੀਅਤਾਂ ਹਾਜਰ ਸਨ। ਇਸ ਮੌਕੇ ਟਰੱਸਟ ਵੱਲੋਂ ਪੋ੍ਰ: ਗੁਰਭਜਨ ਸਿੰਘ
ਗਿੱਲ ਦੀ ਅਗਵਾਈ ਹੇਠ ਪਿ੍ਥੀਪਾਲ ਸਿੰਘ ਹੇਅਰ ਐੱਸ. ਪੀ. ਪੰਜਾਬ ਪੁਲਿਸ, ਪ੍ਰੋ: ਰਵਿੰਦਰ ਭੱਠਲ, ਤਰਲੋਚਨ ਲੋਚੀ, ਮਨਜਿੰਦਰ ਧਨੋਆ ਤੇ ਪਿ੍ੰ: ਪ੍ਰੇਮ ਸਿੰਘ ਬਜਾਜ ਨੇ ਸਨਮਾਨਿਤ ਕੀਤਾ, ਜਦੋਂ ਕਿ ਸੁਰਿੰਦਰ ਕੈਲੇ ਤੇ ਡਾ: ਗੁਲਜ਼ਾਰ ਪੰਧੇਰ ਨੇ ਅਕਾਦਮੀ ਵੱਲੋਂ ਪੁਸਤਕਾਂ ਦਾ ਸੈਟ ਭੇਂਟ ਕੀਤਾ।
ਕੈਨੇਡਾ ਦੇ ਸ਼ਹਿਰ ਸਰੀ ‘ਚ ਬਣੇਗਾ ਪੰਜਾਬ ਭਵਨ – ਸੁੱਖੀ ਬਾਠ
This entry was posted in ਪੰਜਾਬ.