ਨਵੀਂ ਦਿੱਲੀ : ਦਿੱਲੀ ਸਟਡੀ ਗਰੁੱਪ (ਪ੍ਰਮੁੱਖ ਗੈਰ ਸਰਕਾਰੀ ਸਾਮਾਜਿਕ-ਰਾਜਨੀਤਿਕ ਅਤੇ ਸੰਸਕ੍ਰਿਤਿਕ ਸੰਸਥਾ) ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਵਿਜੈ ਜੋਲੀ ਵੱਲੋਂ ਇਕ ਅਨੋਖੀ ਚਿੱਤਰ ਪ੍ਰਦਰਸ਼ਨੀ ਦਿੱਲੀ ਦੇ ਕਨਾੱਟ ਪਲੇਸ ਦੇ ਸੈਂਟਰਲ ਪਾਰਕ ਲਗਾਈ ਗਈ ਹੈ। ਇਸ ਪ੍ਰਦਰਸ਼ਨੀ ਦਾ ਮੁੱਖ ਵਿਸ਼ਾ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੀ ਜਨਤਾ ਨਾਲ ਕੀਤੇ ਗਏ ਵਾਇਦੀਆਂ ਨੂੰ ਝੂਠੇ ਵਾਇਦੇ ਕਰਾਰ ਦਿੰਦੇ ਹੋਏ ਪੰਜਾਬ ਵਿਚ ਉਕਤ ਵਾਇਦੀਆਂ ਦੇ ਪੂਰਨ ਹੋਣ ਤੇ ਸਵਾਲਿਆ ਨਿਸ਼ਾਨ ਲਗਾਇਆ ਗਿਆ ਹੈ।
ਚੋਣ ਵਾਇਦੀਆਂ ਦੇ ਵਿਚਕਾਰ ਹੀ ਇੱਕ ਕਾਰਟੂਨ ਰਾਹੀਂ ਕੇਜਰੀਵਾਲ ਨੂੰ ਕੌਰਵ ਸੈਨਾ ਦਾ ਮੁਖੀ ਦੁਰਯੋਧਨ ਦੱਸਦੇ ਹੋਏ ਕੇਜਰੀਵਾਲ ਦੇ ਸਾਥੀ ਭਗਵੰਤ ਮਾਨ, ਅਸ਼ੀਸ਼ ਖੇਤਾਨ, ਨਰੇਸ਼ ਯਾਦਵ ਅਤੇ ਵਿਸ਼ਾਲ ਡਡਲਾਨੀ ਵੱਲੋਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਧਰਮਾਂ ਨੂੰ ਛੋਟਾ ਦਿਖਾਉਣ ਦੀ ਕੀਤੀ ਗਈ ਕੋਸ਼ਿਸ਼ ਨੂੰ ਦ੍ਰੋਪਦੀ ਦੇ ਚੀਰਹਰਣ ਦੇ ਤੌਰ ਤੇ ਵਿਖਾਇਆ ਗਿਆ ਹੈ। ਭਾਰਤ ਦੀ ਧਰਮ ਅਤੇ ਸਭਿਆਚਾਰ ਨੂੰ ਉਕਤ ਕਾਰਟੂਨ ’ਚ ਦੋ੍ਰਪਦੀ ਦੀ ਸੰਗਿਆ ਦਿੰਦੇ ਹੋਏ ਚੀਰਹਰਣ ਨੂੰ ਧਰਮਾਂ ਦੀ ਬੇਅਬਦੀ ਦੇ ਤੌਰ ਤੇ ਦਰਸ਼ਾਇਆ ਗਿਆ ਹੈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਪੱਛਮੀ ਦਿੱਲੀ ਤੋਂ ਲੋਕਸਭਾ ਮੈਂਬਰ ਪ੍ਰਵੇਸ਼ ਵਰਮਾ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ.,ਮਨਜਿੰਦਰ ਸਿੰਘ ਸਿਰਸਾ (ਸਲਾਹਕਾਰ ਉਪ ਮੁੱਖਮੰਤਰੀ ਪੰਜਾਬ), ਕੁਲਜੀਤ ਸਿੰਘ ਚਹਲ ਮੀਤ ਪ੍ਰਧਾਨ ਬੀ.ਜੇ.ਪੀ. ਦਿੱਲੀ ਪ੍ਰਦੇਸ਼ ਅਤੇ ਰਵਿੰਦਰ ਗੁਪਤਾ (ਸਾਬਕਾ ਮੇਅਰ ਉੱਤਰੀ ਦਿੱਲੀ ਨਗਰ ਨਿਗਮ) ਨੇ ਕੀਤਾ।ਇਸ ਮੌਕੇ ‘ਤੇ 23 ਚੋਣ ਵਾਇਦੀਆਂ ਨੂੰ ਰੰਗੀਨ ਚਿੱਤਰਾਂ ਰਾਹੀਂ ਕੈਨਵਸ ‘ਤੇ ਵੱਡੇ ਪੱਧਰ ‘ਤੇ ਪ੍ਰਦਰਸ਼ਿਤ ਕੀਤਾ ਗਿਆ ਸੀ।
ਜੀ.ਕੇ. ਨੇ ਕਿਹਾ ਕਿ ਦਿੱਲੀ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਪ੍ਰਸ਼ਾਸਨ ਦੇਣ ਦਾ ਵਾਇਦਾ ਕੀਤਾ ਗਿਆ ਸੀ ਪਰੰਤੂ “ਆਮ ਆਦਮੀ ਪਾਰਟੀ” ਦੇ ਕਈ ਮੰਤਰੀ, ਪੰਜਾਬ ਦੇ ਕਨਵੀਨਰ ਅਤੇ ਮੁੱਖ ਸਕੱਤਰ ਭ੍ਰਿਸ਼ਟਾਚਾਰ ਵਿਚ ਦੋਸ਼ੀ ਪਾਏ ਗਏ ਹਨ। ਦਿੱਲੀ ਦੇ ਨੌਜਵਾਨ ਨੂੰ 8 ਲੱਖ ਨੌਕਰੀਆਂ ਦੇਣ ਦਾ ਵਾਇਦਾ ਕੀਤਾ ਸੀ ਜੋ ਅੱਜ ਤੱਕ ਅਧੂਰਾ ਹੈ ਪਰ ਫਿਰ ਵੀ ਪੰਜਾਬ ਵਿਚ 25 ਲੱਖ ਨੌਕਰੀਆਂ ਦਾ ਵਾਇਦਾ ਕੀਤਾ ਗਿਆ ਹੈ।ਦਿੱਲੀ ਵਿਚ ਅੱਜ ਤੱਕ ਜਨਲੋਕਪਾਲ ਤੇ ਮੁਫਤ ਵਾਈਫਾਈ ਨਹੀਂ ਆਇਆ। ਸਰਕਾਰੀ ਸਕੂਲਾਂ ਦਾ ਹਾਲ ਬੇਹਾਲ ਹੈ। ਪੰਜਾਬ ਵਿਚ ਨਸ਼ਿਆਂ ਲਈ ਇਕ ਹੈਲਪ ਲਾਈਨ ਦਾ ਵਾਇਦਾ ਕੀਤਾ ਗਿਆ ਹੈ ਜਦਕਿ ਦਿੱਲੀ ਦੇ ਵਿਚ ਨਸ਼ੇ ਦੀ ਹੈਲਪਲਾਈਨ ਬੰਦ ਹੈ। ਪੰਜਾਬ ਵਿਚ ਨਵੇਂ ਕਾਲਜ ਖੋਲਣ ਦਾ ਵਾਇਦਾ ਕੀਤਾ ਹੈ ਜਦਕਿ ਦਿੱਲੀ ਦੇ ਵਿਚ 20 ਨਵੇਂ ਕਾਲਜ ਖੋਲਣ ‘ਤੇ ਕੁਝ ਵੀ ਹੁੰਦਾ ਨਜ਼ਰ ਨਹੀਂ ਆ ਰਿਹਾ।
ਸਿਰਸਾ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿਚ ਆਉਣ ਲਈ ਅਸੀਂ ਕੇਜਰੀਵਾਲ ਨੂੰ ਵੀ ਸੱਦਾ ਦਿੱਤਾ ਸੀ ਪਰ ਉਹ ਨਹੀਂ ਆਏ। ਕੇਜਰੀਵਾਲ ਨੂੰ ਝੂਠਿਆਂ ਦਾ ਬਾਦਸ਼ਾਹ ਦੱਸਦੇ ਹੋਏ ਸਿਰਸਾ ਨੇ ਕੇਜਰੀਵਾਲ ਦੇ ਚੋਣ ਹਲਕੇ ਅਤੇ ਦਿੱਲੀ ਦੇ ਦਿੱਲੀ ਕਨਾੱਟ ਪਲੈਸ ਵਿਚ ਉਕਤ ਪ੍ਰਦਰਸ਼ਨੀ ਨੂੰ ਲਗਾਉਣ ਦੇ ਪਿੱਛੇ ਦੀ ਸੋਚ ਦਾ ਵੀ ਖੁਲਾਸਾ ਕੀਤਾ। ਸਿਰਸਾ ਨੇ ਕਿਹਾ ਕਿ ਕੇਜਰੀਵਾਲ ਨੇ ਕਦੇ ਵੀ ਆਰੋਪ ਲਗਾਉਣ ਵੇਲੇ ਕਿਸੇ ਆਰੋਪੀ ਨੂੰ ਬਚਾਓ ਦਾ ਮੌਕਾ ਨਹੀਂ ਦਿੱਤਾ। ਪਰ ਅਸੀਂ ਉਸਦੀ ਕਾਰਜਪ੍ਰਣਾਲੀ ਨੂੰ ਜਨਤਕ ਕਰਨ ਵੇਲੇ ਕੇਜਰੀਵਾਲ ਨੂੰ ਸੱਦਾ ਭੇਜਕੇ ਨਵੀਂ ਸ਼ੁਰੂਆਤ ਕੀਤੀ ਹੈ। ਸਿਰਸਾ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਪੰਜਾਬ ਵਿਚ ਨਿੱਜੀ ਸਕੂਲਾਂ ਦੇ ਆਡਿਟ ਦਾ ਵਾਇਦਾ ਕੀਤਾ ਗਿਆ ਹੈ ਜਦਕਿ ਦਿੱਲੀ ਦੇ ਵਿਚ ਇਹ ਟਾਏ-ਟਾਏ ਫਿਸ ਸਾਬਿਤ ਹੋਇਆ ਹੈ।
ਸਿਰਸਾ ਨੇ ਕਿਹਾ ਕਿ ਦਿੱਲੀ ਕੌਸ਼ਲ ਮਿਸ਼ਨ ਦੇ ਵਾਇਦੇ ਝੂਠੇ ਨਿਕਲੇ ਪਰ ਹੁਣ ਪੰਜਾਬ ਵਿਚ 9ਵੀਂ ਜਮਾਤ ਤੋਂ ਬਾਅਦ ਕੌਸ਼ਲ ਵਿਕਾਸ ਪਾਠਸ਼ਾਲਾ ਦਾ ਵਾਇਦਾ ਕੀਤਾ ਗਿਆ ਹੈ।ਦਿੱਲੀ ਵਿਚ ਟੈਂਕਰ ਮਾਫੀਆ ਮੁਫਤ ਪਾਣੀ ਦੇਣ ਦਾ ਵਾਇਦਾ ਕੀਤਾ ਸੀ ਲੇਕਿਨ “ਆਪ”਼ਠਬਸ ਦੇ ਆਪਣੇ ਆਗੂ ਇਸਦੇ ਵਿਚ ਸ਼ਾਮਿਲ ਪਾਏ ਗਏ ਹਨ। ਦਿੱਲੀ ਵਿਚ ਬੀਬੀਆਂ ਦੀ ਸੁਰੱਖਿਆ ਦਾ ਵਾਇਦਾ ਕੀਤਾ ਗਿਆ ਸੀ ਲੇਕਿਨ ਦਿੱਲੀ ਸਰਕਾਰ ਦੇ ਆਪਣੇ ਮੰਤਰੀ ਸੋਮਨਾਥ ਭਾਰਤੀ ਬੀਬੀਆਂ ਨੂੰ ਪੀੜਤ ਕਰਨ ਦੇ ਦੋਸ਼ੀ ਪਾਏ ਗਏ। ਸਿਰਸਾ ਨੇ ਕੇਜਰੀਵਾਲ ਨੂੰ ਇਸ ਪ੍ਰਦਰਸ਼ਨੀ ਰਾਹੀਂ ਕੀਤੇ ਗਏ ਦਾਅਵਿਆਂ ਨੂੰ ਝੂਠਾ ਸਾਬਿਤ ਕਰਨ ਦੀ ਚੁਨੌਤੀ ਵੀ ਦਿੱਤੀ। ਸਿਰਸਾ ਨੇ ਕਿਹਾ ਕਿ ਪੰਜਾਬ ਵਿਧਾਨਸਭਾ ਚੋਣਾਂ ਵਿਚ ਆਪ ਉਮੀਦਵਾਰਾਂ ਨੇ ਨਸ਼ੇ ਦੀਆਂ ਦਵਾਈਆਂ ਅਤੇ ਸ਼ਰਾਬ ਨਾ ਪੀਣ ਦਾ ਹਲਫਨਾਮਾ ਦਿੱਤਾ ਸੀ। ਜਦਕਿ ਭਗਵੰਤ ਮਾਨ ਅਤੇ ਸਾਧੂ ਸਿੰਘ ਖੁੱਲੇ ਆਮ ਸ਼ਰਾਬ ਪੀਂਦਿਆਂ ਅਤੇ ਨਸ਼ਾ ਕਰਦੇ ਪਾਏ ਗਏ। ਦਿੱਲੀ ਵਿਚ 500 ਨਵੇਂ ਸਕੂਲ ਖੋਲਣ ਦਾ ਵਾਇਦਾ ਕੀਤਾ ਸੀ ਜਦਕਿ ਇਕ ਵੀ ਸਕੂਲ ਨਹੀਂ ਖੁਲਿਆ। ਪੰਜਾਬ ਵਿਚ 29,000 ਅਧਿਆਪਕਾਂ ਦੀ ਭਰਤੀ ਕਰਨ ਦਾ ਵਾਇਦਾ ਹੈ। ਇਸੀ ਤਰ੍ਹਾਂ ਦਾ ਵਾਇਦਾ ਦਿੱਲੀ ਵਿਚ ਕੀਤਾ ਗਿਆ ਸੀ ਜੋ ਅੱਜ ਤੱਕ ਅਧੂਰਾ ਹੈ।
ਵਿਜੈ ਜੌਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿਚ 1639 ਗੈਰ ਮਨਜੂਰ ਕਾਲੋਨੀਆਂ ਵਿਚ ਰਹਿਣ ਵਾਲੇ ਗਰੀਬਾਂ ਨੂੰ ਉਨ੍ਹਾਂ ਦੇ ਹਾਲ ‘ਤੇ ਛੱਡ ਦਿੱਤਾ ਹੈ ਅਤੇ ਅੱਜ ਤਕ ਇਕ ਵੀ ਕਾਲੋਨੀ ਮਨਜੂਰ ਨਹੀਂ ਹੋਈ। ਵਿਜੈ ਜੋਲੀ ਨੇ ਘੋਸ਼ਨਾ ਕੀਤੀ ਹੈ ਕਿ ਇਸ ਤਰ੍ਹਾਂ ਦੀ ਪ੍ਰਦਰਸ਼ਨੀ ਦਿੱਲੀ ਦੇ ਵੱਖ-ਵੱਖ ਇਲਾਕਿਆਂ ਅਤੇ ਇਸੀ ਤਰ੍ਹਾਂ ਪੰਜਾਬ ਦੇ ਕਈ ਮੁੱਖ ਸ਼ਹਿਰਾਂ ਵਿਚ ਲਗਾਈ ਜਾਵੇਗੀ। ਇਸ ਮੌਕੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ, ਕੁਲਵੰਤ ਸਿੰਘ ਬਾਠ, ਕੈਪਟਨ ਇੰਦਰਪ੍ਰੀਤ ਸਿੰਘ, ਜਸਪ੍ਰੀਤ ਸਿੰਘ ਵਿੱਕੀਮਾਨ ਆਦਿਕ ਮੌਜੂਦ ਸਨ।