ਫ਼ਤਹਿਗੜ੍ਹ ਸਾਹਿਬ – “ਰੀਓ ਓਲੰਪਿਕ ਵਿਚੋਂ ਭਾਰਤ ਹਿੱਸੇ ਨਾ ਮਾਤਰ ਕਾਮਯਾਬੀ ਆਉਣੀ ਸਪੱਸ਼ਟ ਕਰਦੀ ਹੈ ਕਿ ਭਾਰਤੀ ਹਕੂਮਤ ਵੱਲੋਂ ਨੌਜ਼ਵਾਨਾਂ ਨੂੰ ਖੇਡਾਂ ਵੱਲ ਰੁਚੀ ਕਰਵਾਉਣਾ ਕੋਈ ਖਾਸ ਦਿਲਚਸਪੀ ਨਹੀਂ ਹੈ। ਜਦੋਂਕਿ ਦੁਨੀਆਂ ਦੇ ਛੋਟੇ-ਛੋਟੇ ਮੁਲਕਾਂ ਦੇ ਖਿਡਾਰੀਆਂ ਵੱਲੋਂ ਬਹੁਤ ਜਿਆਦਾ ਮੈਡਲ, ਤਗਮੇ ਹਾਸਿਲ ਕਰਕੇ ਭਾਰਤ ਨੂੰ ਚਿੱਤ ਕਰਕੇ ਰੱਖ ਦਿੱਤਾ ਹੈ। ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੱਕ ਬਿਆਨ ਵਿਚ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਹਰ ਮੁਲਕ ਦੀ ਬੁਨਿਆਦ ਨੌਜ਼ਵਾਨੀ ਦੇ ਆਧਾਰ ਤੇ ਖੜ੍ਹੀ ਹੁੰਦੀ ਹੈ। ਪਰ ਦੁੱਖ ਅਤੇ ਅਫਸੋਸ ਹੈ ਕਿ ਹਿੰਦੂਸਤਾਨੀ ਹੁਕਮਰਾਨਾਂ ਨੇ ਆਪਣੇ ਨਿੱਜੀ ਸਵਾਰਥਾਂ ਨੂੰ ਅੱਗੇ ਰੱਖਕੇ ਨੌਜ਼ਵਾਨੀ ਨੂੰ ਨਸ਼ਿਆਂ ਦੀ ਦੱਲਦੱਲ ਵਿਚ ਧੱਕ ਦਿੱਤਾ ਹੈ ।”
ਸ. ਮਾਨ ਨੇ ਕਿਹਾ ਕਿ ਖੇਡਾਂ ਦੀ ਦੁਨੀਆਂ ਵਿਚ ਆਏ ਖਲਾਅ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਇਸ ਸੰਸਥਾਂ ਨੇ ਭਰਨ ਦੀ ਕੋਸਿ਼ਸ਼ ਕੀਤੀ ਹੈ, ਜਿਸ ਬਦਲੇ ਉਹਨਾਂ ਨੂੰ ਭਾਰਤ ਦੇ ਸਦਰ ਸ੍ਰੀ ਪ੍ਰਣਾਬ ਮੁਖਰਜੀ ਵੱਲੋਂ ਮੌਲਾਨਾ ਅਬਦੁਲ ਕਲਾਮ ਆਜ਼ਾਦ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ । ਜਿਸ ਬਦਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਡਾ. ਜਸਪਾਲ ਸਿੰਘ ਨੂੰ ਮੁਬਾਰਕਬਾਦ ਭੇਜਦੀ ਹੈ।
ਉਹਨਾਂ ਅੱਗੇ ਕਿਹਾ ਕਿ ਬਾਬਾ ਰਾਮਦੇਵ ਨੇ ਪਿੱਛਲੇ ਸਮੇਂ ਨਫ਼ਰਤ ਭਰਿਆ ਇਹ ਬਿਆਨ ਜਾਰੀ ਕੀਤਾ ਸੀ ਕਿ ਜਿਹੜਾ ਵਿਅਕਤੀ ਭਾਰਤ ਮਾਤਾ ਦੀ ਜੈ ਨਹੀਂ ਕਹੇਗਾ, ਉਹਨਾਂ ਦਾ ਮੈਂ ਲੱਖਾਂ ਦੀ ਤਦਾਦ ਵਿਚ ਸਿਰਕਲਮ ਕਰਨ ਦੀ ਤਾਕਤ ਰੱਖਦਾ ਹਾਂ, ਉਸ ਤੇ ਪ੍ਰਤੀਕਰਮ ਕਰਦਿਆ ਕਿਹਾ ਕਿ ਜਿਥੇ ਭਾਰਤ ਮਾਤਾ ਦੀ ਜੈ-ਜੈ ਹੋਣੀ ਸੀ, ਉਥੋ ਤਾਂ ਖਿਡਾਰੀ ਖਾਲੀ ਹੱਥ ਵਾਸਪ ਆ ਗਏ ਹਨ, ਫਿਰ ਇਸ ਤੇ ਬਾਬਾ ਰਾਮਦੇਵ ਦਾ ਕੀ ਪ੍ਰਤੀਕਰਮ ਹੈ ?