ਗੁਲਜ਼ਾਰ ਗਰੁੱਪ ਆਫ਼ ਇੰਸਚਿਟਿਊਟਸ, ਖੰਨਾ, ਲੁਧਿਆਣਾ ਦੇ ਡਿਪਟੀ ਡਾਇਰੈਕਟਰ ਪੰਕਜ ਵਿਕਾਸ ਠਾਕੁਰ ਨੂੰ ਸਿੱਖਿਆਂ ਅਤੇ ਸਮਾਜ ਦੇ ਖੇਤਰ ਵਿਚ ਬਿਹਤਰੀਨ ਸੇਵਾਵਾਂ ਅਤੇ ਅਹਿਮ ਰੋਲ ਅਦਾ ਕਰਨ ਲਈ ਭਾਰਤ ਗੌਰਵ ਐਵਾਰਡ ਨਾਲ ਨਿਵਾਜਿਆ ਗਿਆ ਹੈ। ਦਿੱਲੀ ਦੇ ਭਾਰਤੀ ਅੰਤਰ ਰਾਸ਼ਟਰੀ ਸੈਂਟਰ ਵਿਚ ਹੋਏ ਇਕ ਸਮਾਰੋਹ ਦੌਰਾਨ ਉਨ੍ਹਾਂ ਨੂੰ ਇਸ ਸਨਮਾਨ ਨਾਲ ਨਿਵਾਜਿਆ ਗਿਆ। ਜ਼ਿਕਰੇਖਾਸ ਹੈ ਕਿ ਦੇਸ਼ ਭਰ ਤੋਂ ਕੁੱਲ 76 ਲੋਕਾਂ ਨੂੰ ਵੱਖ ਵੱਖ ਖੇਤਰਾਂ ਵਿਚ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ, ਜਦ ਕਿ ਪੰਜਾਬ ਤੋਂ ਸਿਰਫ਼ ਪੰਕਜ ਵਿਕਾਸ ਠਾਕੁਰ ਹੀ ਇਕ ਇਕ ਵਸਨੀਕ ਸਨ। ਡਿਪਟੀ ਡਾਇਰੈਕਟਰ ਪੰਕਜ ਵਿਕਾਸ ਠਾਕੁਰ ਨੂੰ ਇਹ ਸਨਮਾਨ ਮੁੱਖ ਮਹਿਮਾਨ ਡਾ. ਭਿਸ਼ਮਾ ਨਰਾਇਣ ਸਿੰਘ, ਸਾਬਕਾ ਗਵਰਨਰ, ਤਾਮਿਲਨਾਡੂ ਅਤੇ ਆਸਾਮ ਅਤੇ ਭਾਰਤ ਵਿਚ ਟਿਊਨੀਸ਼ੀਆਂ ਦੇ ਰਾਜਦੂਤ ਤਾਰਿਕ ਅਜ਼ੂਜ ਵੱਲੋਂ ਦਿਤਾ ਗਿਆ। ਜਦ ਕਿ ਝਾਰਖੰਡ ਵਿਧਾਨ ਸਭਾ ਦੇ ਸਪੀਕਰ ਡਾ. ਦਿਨੇਸ਼ ਉਰੀਅਨ ਅਤੇ ਜੋਗਿੰਦਰ ਸਿੰਘ ਸਾਬਕਾ ਡਾਇਰੈਕਟ, ਸੀ ਬੀ ਆਈ ਖ਼ਾਸ ਮਹਿਮਾਨ ਸਨ।
ਇਸ ਮੌਕੇ ਤੇ ਗੁਲਜ਼ਾਰ ਗਰੁੱਪ ਦੇ ਚੇਅਰਮੈਨ ਗੁਰਚਰਨ ਸਿੰਘ ਨੇ ਡਿਪਟੀ ਡਾਇਰੈਕਟਰ ਠਾਕੁਰ ਨੂੰ ਉਨ੍ਹਾਂ ਦੀ ਇਸ ਉਪਲਬਧੀ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਬੇਸ਼ੱਕ ਇਹ ਮਾਣ ਦੀ ਗੱਲ ਹੈ ਕਿ ਗੁਲਜ਼ਾਰ ਗਰੁੱਪ ਦੇ ਇਕ ਸੀਨੀਅਰ ਡਾਇਰੈਕਟਰ ਨੂੰ ਪੂਰੇ ਪੰਜਾਬ ਵਿਚ ਇਕੋ ਇਕ ਇਹ ਰਾਸ਼ਟਰੀ ਐਵਾਰਡ ਮਿਲਿਆਂ ਹੈ। ਇਸ ਮੌਕੇ ਤੇ ਗੁਲਜ਼ਾਰ ਗਰੁੱਪ ਦੇ ਡਾਇਰੈਕਟਰ ਐਗਜ਼ੈਕਟਿਵ ਗੁਰਕੀਰਤ ਸਿੰਘ ਨੇ ਵੀ ਡਿਪਟੀ ਡਾਇਰੈਕਟਰ ਪੰਕਜ ਠਾਕੁਰ ਨੂੰ ਉਨ੍ਹਾਂ ਦੀ ਇਸ ਉਪਲਬਧੀ ਲਈ ਵਧਾਈ ਦਿਤੀ।