ਪੈਰਿਸ, (ਸੁਖਵੀਰ ਸਿੰਘ ਸੰਧੂ) – ਅੱਤਵਾਦੀ ਇਸਲਾਮਿੱਕ ਸੰਗਠਨ ਨਾਲ ਜੁੜੀਆਂ ਹੋਈਆਂ ਉਹਨਾਂ ਤਿੰਨ ਔਰਤਾਂ ਨੂੰ ਜਿਹਨਾਂ ਦੀ ਉਮਰ 19 ਸਾਲ,23 ਸਾਲ ਤੇ 39 ਸਾਲ ਹੈ, ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਹਨਾਂ ਨੂੰ ਪੁਲਿਸ ਨੇ ਪਿਛਲੇ ਵੀਰਵਾਰ ਪੈਰਿਸ ਦੇ ਬਾਹਰ ਦੇ ਇਲਾਕੇ ਵਿੱਚੋਂ ਗ੍ਰਿਫਤਾਰ ਕੀਤਾ ਸੀ।ਗ੍ਰਿਫਾਤਾਰੀ ਮੌਕੇ ਇੱਕ ਔਰਤ ਨੇ ਚਾਕੂ ਨਾਲ ਪੁਲੀਸਮੈਨ ਨੂੰ ਫੱਟੜ ਕਰ ਦਿੱਤਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਪਿਛਲੇ ਐਤਵਾਰ ਪੈਰਿਸ ਦੇ ਮਸ਼ਹੂਰ ਟੂਰਿਸਟ ਇਲਾਕੇ ਨੋਤਰਦਾਮ ਵਿੱਚ 6 ਗੈਸ ਦੀਆਂ ਬੋਤਲਾਂ ਨਾਲ ਭਰੀ ਹੋਈ ਕਾਰ ਇਹਨਾਂ ਨੇ ਹੀ ਪਾਰਕਿੰਗ ਕੀਤੀ ਸੀ। ਸਰਕਾਰੀ ਵਕੀਲ ਮੁਤਾਬਕ ਇਹ ਕਾਰ ਧਮਾਕਾ ਕਰਨ ਲਈ ਕਿਸੇ ਖਾਸ ਮੌਕੇ ਦੀ ਤਾਕ ਵਿੱਚ ਸਨ। ਹਾਲੇ ਇਹਨਾਂ ਖਬਰਾਂ ਦੀ ਸਿਆਹੀ ਸੁੱਕੀ ਵੀ ਨਹੀ ਸੀ। ਇਸ ਤੋਂ ਪੰਜ ਦਿਨ ਬਾਅਦ ਮਿਦੀ ਲੀਬਰ ਅਖਬਾਰ ਮੁਤਾਬਕ ਪੁਲਿਸ ਨੇ ਇੱਕ ਹੋਰ ਕਾਰ ਫਰਾਂਸ ਦੇ ਸ਼ਹਿਰ ਮੋਨਪੀਲੀਏ ਦੇ ਨੋਰਥ ਇਲਾਕੇ ਵਿੱਚ ਗੈਸ ਦੀਆਂ ਬੋਤਲਾਂ ਨਾਲ ਭਰੀ ਇੱਕ ਪੁਲ ਥੱਲੇ ਖੜ੍ਹੀ ਬਰਾਮਦ ਕੀਤੀ ਹੈ।
ਗੈਸ ਦੀਆ ਬੋਤਲਾਂ ਨਾਲ ਭਰੀ ਹੋਈ ਕਾਰ ਪਾਰਕਿੰਗ ਕਰਨ ਵਾਲੀਆ ਓਹ ਤਿੰਨ ਜਿਹਾਦੀ ਔਰਤਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ
This entry was posted in ਅੰਤਰਰਾਸ਼ਟਰੀ.