ਨਿਊਯਾਰਕ – ਅਮਰੀਕਾ ਦੇ ਮੈਨਹਟਨ ਸ਼ਹਿਰ ਵਿੱਚ ਸ਼ਨਿਚਰਵਾਰ ਰਾਤ 8.30 ਵਜੇ ਹੋਏ ਇਸ ਵੱਡੇ ਬੰਬ ਧਮਾਕੇ ਨਾਲ ਸਾਰਾ ਸ਼ਹਿਰ ਦਹਿਲ ਗਿਆ। ਇਹ ਧਮਾਕਾ 23 ਸਟਰੀਟ ਤੇ ਇੱਕ ਕੂੜੇ ਦੇ ਡੱਬੇ ਵਿੱਚ ਹੋਇਆ। ਇਸ ਧਮਾਕੇ ਵਿੱਚ ਘੱਟ ਤੋਂ ਘੱਟ 26 ਲੋਕ ਜਖਮੀ ਹੋਏ ਹਨ। ਅਜੇ ਤੱਕ ਵਿਸਫੋਟ ਦੇ ਕਾਰਣਾਂ ਦਾ ਪਤਾ ਨਹੀਂ ਲਗਾ।
ਸਥਾਨਕ ਪੁਲਿਸ ਅਧਿਕਾਰੀਆਂ ਅਨੁਸਾਰ ਇਹ ਬਲਾਸਟ ਐਸੋਸਿਏਟਿਡ ਬਲਾਂਈਡ ਹਾਊਸਿੰਗ ਫੇਸਿਲਟੀ ਦੇ ਬਾਹਰ ਹੋਇਆ ਹੈ, ਜਿੱਥੇ ਨੇਤਰਹੀਣ ਲੋਕਾਂ ਦੀ ਟੇਕ ਕੇਅਰ ਕੀਤੀ ਜਾਂਦੀ ਹੈ। ਰਾਹਤ ਅਤੇ ਬਚਾਅ ਦਸਤਿਆਂ ਨੇ ਘਟਨਾ ਵਾਲੇ ਸਥਾਨ ਦੇ ਨਜ਼ਦੀਕ ਦੀਆਂ ਇਮਾਰਤਾਂ ਨੂੰ ਵੀ ਤੁਰੰਤ ਖਾਲੀ ਕਰਵਾ ਲਿਆ ਗਿਆ ਹੈ। ਇਹ ਧਮਾਕਾ ਇੱਕ ਪਾਈਪ ਬੰਬ ਦੁਆਰਾ ਕੀਤਾ ਗਿਆ ਹੈ। ਜਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਤੇ ਸੱਭ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।