ਸ੍ਰੀਨਗਰ – ਜੰਮੂ-ਕਸ਼ਮੀਰ ਦੇ ਉਰੀ ਸੈਕਟਰ ਵਿੱਚ ਕੰਟਰੋਲ ਰੇਖਾ (ਐਲਓਸੀ) ਦੇ ਨਜ਼ਦੀਕ ਐਤਵਾਰ ਨੂੰ ਸੈਨਾ ਦੇ ਕੈਂਪ ਵਿੱਚ ਕੁਝ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਆਰਮੀ ਦੇ 17 ਜਵਾਨ ਸ਼ਹੀਦ ਹੋ ਗਏ ਹਨ। ਹਮਲਾ ਕਰਨ ਵਾਲੇ ਚਾਰ ਫੀਦਾਈਨ ਵੀ ਮਾਰੇ ਗਏ ਹਨ।
ਸਵੇਰੇ ਪੰਜ ਵਜੇ ਅੱਤਵਾਦੀ ਹਨੇਰੇ ਦਾ ਫਾਇਦਾ ਉਠਾ ਕੇ ਸੈਨਾ ਦੇ 12 ਬ੍ਰਿਗੇਡ ਦੇ ਹੈਡਕਵਾਟਰ ਵਿੱਚ ਦਾਖਿਲ ਹੋ ਕੇ ਆਟੋਮੈਟਿਕ ਹੱਥਿਆਰਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਵੀ ਜਵਾਬ ਵਿੱਚ ਗੋਲੀਬਾਰੀ ਕੀਤੀ। ਦਹਿਸ਼ਤਗਰਦਾਂ ਨੇ ਬੈਰਕ ਵਿੱਚ ਅੱਗ ਵੀ ਲਗਾ ਦਿੱਤੀ। ਅੱਤਵਾਦੀਆਂ ਨਾਲ ਨਜਿਠਣ ਲਈ ਪੈਰਾ ਕਮਾਂਡੋਜ ਨੂੰ ਹੈਲੀਕਾਪਟਰ ਦੁਆਰਾ ਉਤਾਰ ਦਿੱਤਾ ਗਿਆ ਹੈ। ਹਮਲਾਵਰਾਂ ਦੀ ਸੰਖਿਆ ਸਬੰਧੀ ਕੋਈ ਪੁਖਤਾ ਜਾਣਕਾਰੀ ਨਹੀਂ ਹੈ। ਅਜੇ ਵੀ ਸੈਨਾ ਦਾ ਤਲਾਸ਼ੀ ਅਪਰੇਸ਼ਨ ਜਾਰੀ ਹੈ।
ਸੈਨਾ ਪ੍ਰਮੁੱਖ ਜਨਰਲ ਦਲਬੀਰ ਸਿੰਹ ਸੁਹਾਗ ਵੀ ਉਰੀ ਪਹੁੰਚ ਰਹੇ ਹਨ। ਗ੍ਰਹਿਮੰਤਰੀ ਰਾਜਨਾਥ ਸਿੰਹ ਨੇ ਹੰਗਾਮੀ ਬੈਠਕ ਬੁਲਾਈ ਹੈ। ਇਸ ਘਟਨਾ ਕਾਰਣ ਰਾਜਨਾਥ ਨੇ ਆਪਣਾ ਅਮਰੀਕਾ ਅਤੇ ਰੂਸ ਦਾ ਦੌਰਾ ਸਥਗਿਤ ਕਰ ਦਿੱਤਾ ਹੈ।