ਮੋਰਾਕੋਤ ਟਾਈਫੋਨ ਦੀ ਤਬਾਹੀ ਤੋਂ ਬਚਣ ਲਈ ਚੀਨ ਦੀ ਸਰਕਾਰ ਨੇ ਅੰਦਾਜ਼ਨ ਦਸ ਲੱਖ ਲੋਕਾਂ ਨੂੰ ਦੇਸ਼ ਦੇ ਦੱਖਣੀ ਕਿਨਾਰੇ ਤੋਂ ਬਾਹਰ ਜਾਣ ਲਈ ਕਿਹਾ ਹੈ। ਤੂਫ਼ਾਨ ਵਿਚ ਹੁਣ ਤੱਕ ਤਿੰਨ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਚਾਰ ਲੋਕ ਜ਼ਖ਼ਮੀ ਹੋਏ ਹਨ।
50 ਸਾਲਾਂ ਵਿਚ ਤਾਈਵਾਨ ਦਾ ਇਹ ਸਭ ਤੋਂ ਜ਼ਬਰਦਸਤ ਟਾਈਫੂਨ ਮੰਨਿਆ ਜਾ ਰਿਹਾ ਹੈ। ਟਾਈਫੂਨ ਚੀਨ ਦੇ ਨਜ਼ਦੀਕ ਪ੍ਰਸ਼ਾਂਤ ਮਹਾਸਾਗਰ ਵ ਹੋਣ ਵਾਲੇ ਅਤੇ ਜ਼ਬਰਦਸਤ ਬਰਬਾਦੀ ਲਿਆਉਣ ਵਾਲੇ ਚਕਰਵਰਤੀ ਤੂਫ਼ਾਨਾਂ ਨੂੰ ਕਹਿੰਦੇ ਹਨ। ਤਾਈਵਾਨ ਤੋਂ ਸ਼ੁਰੂ ਹੋਏ ਇਸ ਮੋਰਾਕੋਤ ਟਾਈਫੂਨ ਨਾਲ ਚੀਨ ਵਿਚ ਘੱਟੋ ਘੱਟ ਤਿੰਨ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ, ਅੰਦਾਜ਼ਨ 30 ਲੋਕ ਲਾਪਤਾ ਹਨ ਅਤੇ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਐਤਵਾਰ ਸ਼ਾਮੀਂ ਤੂਫ਼ਾਨ ਚੀਨ ਦੇ ਦੱਖਣ ਪੂਰਵੀ ਕਿਨਾਰੇ ‘ਤੇ ਪਹੁੰਚਿਆ। ਭਾਰੀ ਵਰਖਾ ਕਰਕੇ ਵੇਨਿਜ਼ੂ ਸ਼ਹਿਰ ਵਿਚ ਕਈ ਘਰ ਤਾਸ਼ ਦੇ ਪੱਤਿਆਂ ਵਾਂਗ ਢਹਿ ਗਏ ਜਿਸ ਵਿਚ ਇਕ ਬੱਚਾ ਅਤੇ ਚਾਰ ਲੋਕ ਦੱਬੇ ਗਏ। ਐਮਰਜੰਸੀ ਰਾਹਤ ਦੇ ਬਾਵਜੂਦ ਬੲਣੇ ਨੂੰ ਬਚਾਇਆ ਨਹੀਂ ਜਾ ਸਕਿਆ। ਵੇਨਜੂ ਤੋਂ ਇਲਵਾਵ ਮੋਰਾਕੋਤ ਟਾਈਫੂਨ ਨੇ ਫੂ਼ਜੀਆਨ ਸੂਬੇ ਵਿਚ ਨਿੰਗਦੇ ਸ਼ਹਿਰ ਦੇ ਸਮੁੰਦਰ ਦੇ ਕਿਨਾਰੇ ਵਾਲੇ ਇਲਾਕਿਆਂ ਵਿਚ ਕਹਿਰ ਵਰ੍ਹਾਇਆ। ਸਥਾਨ ਸਮਾਚਾਰ ਰਿਪੋਰਟਾਂ ਮੁਤਾਬਕ ਇਸ ਇਲਾਕੇ ਵਿਚ ਮੋਰਾਕੋਤ ਦੀ ਰਫ਼ਤਾਰ ਅੰਦਾਜ਼ਨ 180 ਕਿਲੋਮੀਟਰ ਪ੍ਰਤੀ ਘੰਟੇ ਦੀ ਸੀ। ਸਰਕਾਰ ਨੇ ਇਨ੍ਹਾਂ ਖੇਤਰਾਂ ਵਿਚ ਲੋਕਾ ਦੇ ਬਚਾਅ ਲਈ 1,200 ਤੋਂ ਵਧੇਰੇ ਫੌਜੀਆਂ ਨੂੰ ਤੈਨਾਤ ਕੀਤਾ ਹੈ। ਨਾਲ ਹੀ ਟੈਂਕਾਂ ਅਤੇ ਪਾਣੀ ਵਿਚ ਉਤਰ ਸਕਣ ਵਾਲੇ ਹਵਾਈ ਜਹਾਜ਼ਾਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ।
ਮੋਰਾਕੋਤ ਨਾਲ ਤਾਈਵਾਨ ਵਿਚ ਹੀ ਘੱਟੋ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ। ਐਤਵਾਰ ਤੋਂ ਲੈਕੇ ਹੁਣ ਤੱਕ ਦੱਖਣੀ ਪਿੰਗਤੁੰਗ ਸ਼ਹਿਰ ਵਿਚ 100 ਸੈਂਟੀਮੀਟਰ ਦੀ ਵਰਖਾ ਹੋਣ ਦੀਆਂ ਖ਼ਬਰਾਂ ਹਨ। ਚੀਨ ਦੇ ਅਧਿਕਾਰੀਆਂ ਮੁਤਾਬਕ ਸਮੁੰਦਰ ਦੇ ਕਿਨਾਰੇ ਵਾਲੇ ਖੇਤਰਾਂ ਵਿਚ ਅਜੇ ਵੀ ਘਟੋ ਘੱਟ 10 ਹਜ਼ਾਰ ਲੋਕ ਫੱਸੇ ਹੋਏ ਹਨ। ਤਾਈਵਾਨ ਦੇ ਫੂਜੀਆਨ ਕਿਨਾਰੇ ਤੋਂ 5 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ ਗਿਆ ਹੈ ਅਤੇ ਅੰਦਾਜ਼ਨ 5 ਲੱਖ ਹੋਰ ਲੋਕਾਂ ਨੂੰ ਨਜ਼ਦੀਕੀ ਦੇ ਜ਼ੇਜੀਆਂਗ ਸੂਬੇ ਵਿਚ ਲਿਜਾਇਆ ਗਿਆ। ਤਾਈਵਾਨ ਵਿਚ ਨਦੀ ਦੇ ਕੋਲ ਜ਼ਮੀਨ ਖਿਸਕ ਜਾਣ ਨਾਲ 14 ਲੋਕ ਲਾਪਤਾ ਹੋ ਗਏ ਹਨ, ਹੜ੍ਹਾਂ ਦੇ ਪਾਣੀ ਵਿਚ ਇਨ੍ਹਾਂ ਦੇ ਵਹਿ ਜਾਣ ਦਾ ਖਦਸ਼ਾ ਹੈ। ਕੋਓਸਿੰਉਂਗ ਅਤੇ ਪਿੰਗਤੁੰਗ ਸੂਬਿਆਂ ਦੇ ਵਿਚਕਾਰ ਇਕ ਪੁਲ ਦੇ ਢਹਿ ਜਾਣ ਨਾਲ ਦੋ ਗੱਡੀਆਂ ਨਦੀ ਵਿਚ ਡਿਗ ਗਈਆਂ। ਤਾਈਵਾਨ ਵਿਚ ਇਕ ਛੇ ਮੰਜ਼ਲਾ ਹੋਟਲ ਦੇ ਵੀ ਢਹਿ ਜਾਣ ਦੀਆਂ ਖ਼ਬਰਾਂ ਹਨ।
ਮੋਰਾਕੋਤ ਟਾਈਫੂਨ ਨਾਲ ਫਿਲੀਪੀਨਜ਼ ਵਿਚ ਵੀ 21 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਜਿਸ ਵਿਚ ਦੋ ਫਰਾਂਸੀਸੀ ਅਤੇ ਇਕ ਬੇਲਜੀਅਮ ਦਾ ਸੈਲਾਨੀ ਵੀ ਸ਼ਾਮਲ ਹੈ। ਚੀਨ ਸਰਕਾਰ ਨੇ ਚੀਨ ਦੇ ਨਜ਼ਦੀਕ ਸਾਗਰ ਤੋਂ 35,000 ਤੋਂ ਵਧੇਰੇ ਜਹਾਜ਼ਾਂ ਨੂੰ ਵਾਪਸ ਬੁਲਾ ਲਿਆ ਹੈ। ਇਕ ਮਾਲ ਢੋਣ ਵਾਲੇ ਜਹਾਜ਼ ਦੇ ਸਮੁੰਦਰ ਵਿਚ ਫਸ ਜਾਣ ਦੀਆਂ ਖ਼ਬਰਾਂ ਵੀ ਮਿਲੀਆਂ ਹਨ। ਟਾਈਫੂਨ ਗ੍ਰਸਤ ਇਲਾਕਿਆਂ ਵਿਚ ਬਹੁਤ ਨੁਕਸਾਨ ਹੋਇਆ ਹੈ, ਅੰਦਾਜ਼ਨ ਇਕ ਲੱਖ 70 ਹਜ਼ਾਰ ਘਰਾਂ ਵਿਚ ਬਿਜਲੀ ਨਹੀਂ ਹੈ ਅਤੇ ਬਹੁਤ ਸਾਰੇ ਘਰਾਂ ਵਿਚ ਪਾਣੀ ਦੀ ਸਪਲਾਈ ਵੀ ਬੰਦ ਹੋ ਗਈ ਹੈ।