ਨਵੀਂ ਦਿੱਲੀ – ਟਾਟਾ ਗਰੁੱਪ ਤੋਂ ਸਾੲਰੀਸ ਮਿਸਤਰੀ ਦੀ ਵਿਦਾਈ ਤੋਂ ਬਾਅਦ ਮਾਰਕਿਟ ਵਿੱਚ ਕੰਪਨੀਆਂ ਦੇ ਸ਼ੇਅਰਾਂ ਵਿੱਚ ਗਿਰਾਵਟ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ। ਵੀਰਵਾਰ ਨੂੰ ਵੀ ਟਾਟਾ ਗਰੁੱਪ ਦੀਆਂ ਟਾਪ ਕੰਪਨੀਆਂ ਟਾਪ ਲੂਜਰ ਦੀ ਸ਼ਰੇਣੀ ਵਿੱਚ ਸ਼ਾਮਿਲ ਹੋ ਗਈਆਂ ਹਨ। ਇਸ ਦੀਆਂ ਤਮਾਮ ਕੰਪਨੀਆਂ ਵਿੱਚ ਸ਼ੇਅਰਾਂ ਦੀ ਵਿਕਰੀ ਜਾਰੀ ਹੈ, ਜਿਸ ਕਾਰਣ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਟਾਟਾ ਦੀਆਂ ਕੰਪਨੀਆਂ ਵਿੱਚ ਇਹ ਗਿਰਾਵਟ ਸਾਈਰਸ ਮਿਸਤਰੀ ਵੱਲੋਂ ਬੁੱਧਵਾਰ ਨੂੰ ਦਿੱਤੇ ਗਏ ਇੱਕ ਬਿਆਨ ਦੇ ਅਸਰ ਕਾਰਣ ਹੈ। ਟਾਟਾ ਗਰੁੱਪ ਦੇ ਹਟਾਏ ਗਏ ਚੇਅਰਮੈਨ ਸਾਈਰਸ ਮਿਸਤਰੀ ਨੇ ਆਪਣੀ ਇੱਕ ਈਮੇਲ ਵਿੱਚ ਕੰਪਨੀ ਨੂੰ 1800 ਕਰੋੜ ਡਾਲਰ (1.20 ਲੱਖ ਕਰੋੜ ਰੁਪੈ) ਦਾ ਨੁਕਸਾਨ ਹੋਣ ਦਾ ਖਦਸ਼ਾ ਜਾਹਿਰ ਕੀਤਾ ਹੈ। ਬੰਬੇ ਸਟਾਕ ਐਕਸਚੇਂਜ (ਬੀਐਸਈ) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਨੇ ਟਾਟਾ ਗਰੁੱਪ ਦੀਆਂ ਲਿਸਟਿਡ ਕੰਪਨੀਆਂ ਤੋਂ ਮਿਸਤਰੀ ਦੁਆਰਾ ਟਾਟਾ ਬੋਰਡ ਨੂੰ ਭੇਜੇ ਗਏ ਈਮੇਲ ਤੇ ਕਲੈਰੀਫਿਕੇਸ਼ਨ ਮੰਗਿਆ ਹੈ। ਜਿੰਨ੍ਹਾਂ ਕੰਪਨੀਆਂ ਤੋਂ ਕਲੈਰੀਫਿਕੇਸ਼ਨ ਮੰਗਿਆ ਗਿਆ ਹੈ, ਉਨ੍ਹਾਂ ਵਿੱਚ ਟਾਟਾ ਮੋਟਰਸ, ਇੰਡੀਅਨ ਹੋਟਲਸ, ਟਾਟਾ ਟੇਲਿਸਵਿਰਸਿਸ ਅਤੇ ਟਾਟਾ ਪਾਵਰ ਵਰਗੀਆਂ ਕੰਪਨੀਆਂ ਸ਼ਾਮਿਲ ਹਨ। ਇਸ ਤੋਂ ਬਾਅਦ ਵੀਰਵਾਰ ਨੂੰ ਟਾਟਾ ਗਰੁੱਪ ਦੇ ਸਾਰੇ ਸ਼ੇਅਰਾਂ ਵਿੱਚ 5 ਫੀਸਦੀ ਤੱਕ ਦੀ ਤੇਜ਼ ਗਿਰਾਵਟ ਵੇਖਣ ਨੂੰ ਮਿਲੀ। ਟਾਟਾ ਗਰੁੱਪ ਦੀ ਪੀਅਰ ਕੰਪਨੀ ਟੀਸੀਐਸ ਦੇ ਮਾਰਕਿਟ ਕੈਂਪ ਵਿੱਚ 4300 ਕਰੋੜ ਰੁਪੈ ਦੀ ਗਿਰਾਵਟ ਦਰਜ਼ ਕੀਤੀ ਗਈ ਹੈ।