ਨਵੀਂ ਦਿੱਲੀ – ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਅਜ਼ਾਦੀ ਦੀ 62ਵੀਂ ਵਰ੍ਹੇਗੰਢ ਤੇ ਲਾਲ ਕਿਲ੍ਹੇ ਤੇ ਤਿਰੰਗਾ ਲਹਿਰਾਇਆ। ਡਾ: ਮਨਮੋਹਨ ਸਿੰਘ ਨੇ ਛੇਂਵੀਂ ਵਾਰ ਤਿਰੰਗਾ ਲਹਿਰਾਇਆ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਦੇਸ਼ਵਾਸੀਆਂ ਨੂੰ ਸੁਤੰਤਰਤਾ ਦਿਵਸ ਤੇ ਵਧਾਈਆਂ ਦਿੰਦੇ ਹੋਏ ਕਿਹਾ ਕਿ ਉਹ ਦੇਸ਼ ਦੇ ਲੋਕਾਂ ਦੇ ਉਨ੍ਹਾਂ ਤੇ ਭਰੋਸੇ ਨੂੰ ਪੂਰਾ ਕਰਨ ਦਾ ਹਰ ਸੰਭਵ ਯਤਨ ਕਰਨਗੇ। ਦੇਸ਼ ਨੂੰ ਤਰਕੀ ਦੀਆਂ ਰਾਹਾਂ ਤੇ ਲਿਜਾਣਗੇ। ਅਜ਼ਾਦੀ ਦੀ ਇਸ 62ਵੀਂ ਵਰ੍ਹੇਗੰਢ ਮੌਕੇ ਲਾਲ ਕਿਲ੍ਹੇ ਦੀ ਗਰਾਂਊਂਡ ਵਿਚ ਮੁੱਖ ਨੇਤਾਵਾਂ ਤੋਂ ਇਲਾਵਾ ਉਚਕੋਟੀ ਦੇ ਅਫਸਰ ਅਤੇ ਮੰਨੇ-ਪ੍ਰਮੰਨੇ ਲੋਕ ਉਪਸਥਿਤ ਸਨ। ਪ੍ਰਧਾਨਮੰਤਰੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਵਿਕਾਸ ਦਾ ਲਾਭ ਸਮਾਜ ਦੇ ਹਰ ਵਰਗ ਨੂੰ ਮਿਲੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਕਾਸ ਦਰ 9 ਫੀਸਦੀ ਤੇ ਲਿਆਉਣ ਨੂੰ ਪਹਿਲ ਦਿਤੀ ਜਾਵੇਗੀ। ਦੇਸ਼ ਵਿਚ ਮੌਨਸੂਨ ਕਰਕੇ ਪਏ ਸੋਕੇ ਕਰਕੇ ਕਿਸਾਨਾਂ ਨੂੰ ਭਰੋਸਾ ਦਿਤਾ ਕਿ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।