ਮਾਂ -ਬੋਲੀ ਪੰਜਾਬੀ ਚੇਤਨਾ ਰੈਲੀ ਅੱਜ ਜਿਲਾ ਗੁਰਦਾਸਪੁਰ ਦੀਆਂ ਸਾਰੀਆਂ ਸਾਹਿਤ ਸਭਾਵਾਂ ਨੇ ਰਲ ਕੇ ਇਹ ਮਾਂ ਬੋਲੀ ਚੇਤਨਾ ਰੈਲੀ ਪੰਜਾਬੀ ਦੇ ਉੱਘੇ ਸਾਹਿਤਕਾਰ ਡਾਕਟਰ ਅਨੂਪ ਸਿੰਘ ਅਤੇ ਪੰਜਾਬੀ ਗ਼ਜ਼ਲਗ਼ੋ ਸੁਲੱਖਣ ਸਰਹੱਦੀ ਦੀੌ ਰਹਿਨੁਮਾਈ ਨਾਲ ਗੁਰਦਾਸਪੁਰ ਦੇ ਸਾਰੇ ਲੇਖਕਾਂ ਅਤੇ ਸਾਹਿਤ ਸਭਾਵਾਂ ਨੇ ਮਿਲ ਕੇ ਇਸ ਵਿਸ਼ਾਲ ਮਾਂ ਬੋਲੀ ਚੇਤਨਾ ਮਾਰਚ ਦੇ ਕਾਫਲੇ ਨੂੰ ਬਿਰਹੋਂ ਦੇ ਸੁਲਤਾਨ ਸ਼ਾਇਰ ਸ਼ਿਵ ਬਟਾਲਵੀ ਦੇ ਸ਼ਹਿਰ ਬਟਾਲੇ ਤੋਂ ਅੱਜ ਸਵੇਰੇ 9 ਵਜੇ ਮਾਰਚ ਕਰਕੇ, ਸ਼ਹਿਰ ਚੋਂ ਹੁੰਦਿਆਂ ਹੋਇਆਂ ਹੋਇਆ ਰਾਹ ਵਿਚ ਊਦਨਵਾਲ, ਨੋਸ਼ਹਿਰਾ ਮੱਝਾ ਸਿੰਘ, ਧਾਰੀਵਾਲ ਤੋਂ ਹੁੰਦਾ ਹੋਇਆ ਦੁਪਹਿਰ ਇਕ ਵਜੇ ਗੁਰਦਾਸਪੁਰ ਪਹੁੰਚਿਆ। ਗੁਰਦਾਸਪੁਰ ਵਿਖੇ ਕਾਹਨੂੰਵਾਨ ਚੌਂਕ ਵਿਖੇ ਭਰਵੇਂ ਇੱਕਠ ਨੂੰ ਡਾ. ਅਨੂਪ ਸਿੰਘ,ਗੁਰਦਾਸਪੁਰ ਦੇ ਜਥੇਬੰਧਕ ਨੇਤਾ ਅਤੇ ਲੇਖਕ ਮਖੱਣ ਕੁਹਾੜ ਨੇ ਮਾਂ ਬੋਲੀ ਦੇ ਹੱਕ ਵਿਚ ਆਪਣੇ ਵਿਚਾਰ ਰਖੇ। ਪੰਜਾਬੀ ਸਾਹਿਤਕਾਰ ਤੇ ਗ਼ਜ਼ਲਗੋ ਮੰਗਤ ਚੰਚਲ ਨੇ ਪੰਜਾਬੀ ਮਾਂ ਬੋਲੀ ਦੀਆਂ ਸਰਕਾਰੇ ਦਰਬਾਰੇ ਹੁੰਦੀਆਂ ਕੂੜ ਨੀਤੀਆਂ ਤੋਂ ਲੋਕਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਅੱਗੇ ਗੁਰਦਾਸਪੁਰ ਦੇ ਡਾਕਖਾਨਾ ਚੌਂਕ ਵਿਚ ਵੀ ਮਾਂ ਬੋਲੀ ਦੀ ਮਹੱਤਤਾ ਬਾਰੇ ਖੁਲ੍ਹ ਕੇ ਸੰਬੋਧਨ ਕੀਤਾ ਅਤੇ ਮਾਂ ਬੋਲੀ ਬੋਲੀ ਦੇ ਜੈਕਾਰਿਆਂ ਦੀ ਗੂੰਜ ਸ਼ਹਿਰ ਵਾਸੀਆਂ ਨੇ ਸੁਣੀ। ਚੇਤਨਾ ਮਾਰਚ ਸਰਕਾਰੀ ਹਸਪਤਾਲ ਤੋਂ ਹੋ ਕੇ ਹਨੂੰਮਾਨ ਚੌਂਕ ਪਹੁੰਚ ਕੇ ਐਡਵੋਕੇਟ ਸੁਖਵਿੰਦਰ ਸਿੰਘ ਕਾਹਲੋਂ ਨੇ ਪੰਜਾਬੀ ਮਾਂ ਬੋਲੀ ਪ੍ਰਤੀ ਸਰਕਾਰ ਦੀਆਂ ਬਦਨੀਤੀਆਂ ਤੋਂ ਜਾਣੂੰ ਕਰਵਾਇਆ। ਮਾਂ-ਬੋਲੀ ਪੰਜਾਬੀ ਚੇਤਨਾ ਮਾਰਚ ਵਿਚ ਗੁਰਦਾਸਪੁਰ ਦੀਆਂ ਸਾਹਿਤਕ ਸਭਾਵਾਂ ਦੇ ਲੇਖਕਾਂ ਨੇ ਵਡਮੁੱਲਾ ਯੋਗਦਾਨ ਪਾਇਆ, ਜਿਨ੍ਹਾਂ ਵਿਚ, ਜਿਲਾ ਸਾਹਿਤ ਕੇਂਦਰ ਦੀਆਂ ਸਭਾਵਾਂ, ਪੰਜਾਬੀ ਸਾਹਿਤ ਸਭਾ ਗੁਰਦਾਸਪੁਰ, ਲੇਖਕ ਮੰਚ ਗੁਰਦਾਸਪੁਰ, ਸਾਹਿਤ ਸਭਾ ਗੁਰਦਾਸਪੁਰ (ਰਜਿ) ਆਦਾਰਾ ਮੇਲਾ ਕਲਮਾਂ ਦਾ, ਅਰਾਵਤੀ ਤੇ ਸਾਹਿਤਕ ਸਭਿਆਰ ਮੰਚ ਗੁਰਦਾਸਪੁਰ, ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ), ਪੰਜਾਬੀ ਸਾਹਿਤ ਸਭਾ
ਫਤਿਹਗੜ੍ਹ ਚੂੜੀਆਂ, ਜਸਪਾਲ ਹੰਸਰਅ ਲੇਖਕ ਮੰਚ, ਸਾਹਿਤਕ ਵਿਚਾਰ ਮੰਚ ਫਤਿਹਗੜ੍ਹ ਚੂੜੀਆਂ, ਪੰਜਾਬੀ ਸਾਹਿਤ ਮੰਚ ਬਟਾਲਾ,ਲੋਕ ਲਿਖਾਰੀ ਮੰਚ(ਰਜਿ) ਬਟਾਲਾ,ਸਾਹਿਤ ਕਲਾ ਸੰਸਾਰ ਬਟਾਲਾ ਅਤੇ ਲਿਖਾਰੀ ਸਭਾ ਕਾਹਨੂੰਵਾਨ ਦੇ ਸਾਹਿਤਕਾਰਾਂ,ਸਾਹਿਤ ਪਰੇਮੀਆਂ ਅਤੇ ਸਮੂਹ ਪੰਜਾਬੀ ਭਾਈਚਾਰੇ ਵਲੋਨ ਇਸ ਮਾਂ-ਬੋਲੀ ਪੰਜਾਬੀ ਚੇਤਨਾ ਮਾਰਚ ਦਾ ਭਰਵਾਂ ਸੁਆਗਤ ਕੀਤਾ ਗਿਆ, ਜੋ ਕਿ ਰਾਮ ਸਿੰਘ ਦੱਤ ਯਾਦਗਾਰੀ ਹਾਲ ਵਿਖੇ ਆਏ ਪੰਜਾਬੀਆਂ ਦਾ ਧੰਨਵਾਦ ਕੀਤਾ ਗਿਆ ।
ਗੁਰਦਾਸਪੁਰ ਦੀਆਂ ਸਾਰੀਆਂ ਸਾਹਿਤ ਸਭਾਵਾਂ ਨੇ ਮਾਂ ਬੋਲੀ ਪੰਜਾਬੀ ਚੇਤਨਾ ਮਾਰਚ ਕੱਢਿਆ
This entry was posted in ਪੰਜਾਬ.